ਫ਼ੌਜ ਵਲੋਂ ਅਤਿਵਾਦੀਆਂ ਦਾ ਟਿਕਾਣਾ ਤਬਾਹ, ਭਾਰੀ ਮਾਤਰਾ 'ਚ ਬਰਾਮਦ ਕੀਤੇ ਹਥਿਆਰ
ਫ਼ੌਜ ਵਲੋਂ ਅਤਿਵਾਦੀਆਂ ਦਾ ਟਿਕਾਣਾ ਤਬਾਹ, ਭਾਰੀ ਮਾਤਰਾ 'ਚ ਬਰਾਮਦ ਕੀਤੇ ਹਥਿਆਰ
ਜੰਮੂ, 28 ਅਕਤੂਬਰ: ਜੰਮੂ-ਕਸ਼ਮੀਰ ਦੇ ਮੇਂਢਰ 'ਚ ਭਾਰਤੀ ਫ਼ੌਜ ਵੱਲੋਂ ਅੱਤਵਾਦੀਆਂ ਦਾ ਟਿਕਾਣਾ ਤਬਾਹ ਕਰਦਿਆਂ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ।
ਜਾਣਕਾਰੀ ਮੁਤਾਬਕ ਸੂਚਨਾ 'ਤੇ ਫ਼ੌਜ ਦੀ 37 ਆਰ. ਆਰ. ਅਤੇ ਪੁਲਿਸ ਨੇ ਸਾਂਝਾ ਆਪਰੇਸ਼ਨ ਚਲਾਇਆ। ਕਾਲਾਬਣ ਦੇ ਸੰਘਣੇ ਜੰਗਲ ਅੰਦਰ ਅੱਤਵਾਦੀਆਂ ਦਾ ਇਕ ਟਿਕਾਣਾ ਤਬਾਹ ਕਰ ਦਿੱਤਾ।
ਸੁਰੱਖਿਆ ਦਸਤਿਆਂ ਨੂੰ ਭਾਰੀ ਮਾਤਰਾ ਵਿਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਹੋਇਆ ਹੈ। ਆਪਰੇਸ਼ਨ 27 ਅਤੇ 28 ਅਕਤੂਬਰ ਦੀ ਵਿਚਕਾਰਲੀ ਰਾਤ ਨੂੰ ਕੀਤਾ। ਫੌਜ ਨੇ ਅੱਤਵਾਦੀਆਂ ਦੇ ਟਿਕਾਣੇ ਨੂੰ ਢਹਿ-ਢੇਰੀ ਕਰ ਦਿਤਾ।
ਸੁਰੱਖਿਆ ਦਸਤਿਆਂ ਨੂੰ ਟਿਕਾਣੇ ਤੋਂ ਇਕ ਏਕੇ56, 3 ਮੈਗਜ਼ੀਨ, 1 ਰੇਡੀਓ ਸੈੱਟ, ਪਾਕਿਸਤਾਨ ਦੀ ਬਣੀ ਹੋਈ ਇਕ ਪਿਸਤੌਲ, ਸੋਲਰ ਚਾਰਜਰ, ਏਕੇ ਦੀਆਂ 793 ਗੋਲੀਆਂ ਅਤੇ ਪਾਊਚ ਮਿਲੇ ਹਨ। ਪੁਲਿਸ ਇਸ ਮਾਮਲੇ ਵਿਚ ਜਾਂਚ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਕਸ਼ਮੀਰ ਵਿਚ ਅੱਤਵਾਦੀਆਂ ਨੂੰ ਸਪਲਾਈ ਕਰਨ ਨਾਲ ਹੀ ਉਨ੍ਹਾਂ ਨੂੰ ਹਥਿਆਰ ਸਪਲਾਈ ਕਰਨ ਦਾ ਕੰਮ ਵੀ ਕਰ ਰਿਹਾ ਹੈ। ਹਾਲ ਹੀ 'ਚ ਜੰਮੂ ਦੇ ਆਰ. ਐੱਸ. ਪੁਰਾ ਬਾਰਡਰ 'ਤੇ ਪਾਕਿਸਤਾਨ ਵਲੋਂ ਭੇਜਿਆ ਇਕ ਡਰੋਨ ਵੀ ਮਿਲਿਆ ਸੀ, ਉਸ 'ਚ ਕਾਫੀ ਮਾਤਰਾ ਵਿਚ ਹਥਿਆਰ ਬਰਾਮਦ ਹੋਏ ਸਨ। (ਏਜੰਸੀ)