ਪਿਛਲੀਆਂ ਸਰਕਾਰਾਂ ਦਾ ਮੰਤਰ ਸੀ 'ਪੈਸਾ ਹਜ਼ਮ, ਪ੍ਰਾਜੈਕਟ ਖ਼ਤਮ', ਅਜਿਹੇ ਲੋਕ ਬਿਹਾਰ ਦਾ ਹਿਤ ਨਹੀਂ ਸੋਚ
ਪਿਛਲੀਆਂ ਸਰਕਾਰਾਂ ਦਾ ਮੰਤਰ ਸੀ 'ਪੈਸਾ ਹਜ਼ਮ, ਪ੍ਰਾਜੈਕਟ ਖ਼ਤਮ', ਅਜਿਹੇ ਲੋਕ ਬਿਹਾਰ ਦਾ ਹਿਤ ਨਹੀਂ ਸੋਚ ਸਕਦੇ : ਪੀ.ਐਮ. ਮੋਦੀ
ਬਿਹਾਰ ਨੇ ਪਿਛਲੇ 15 ਸਾਲਾਂ 'ਚ ਨਿਤੀਸ਼ ਕੁਮਾਰ ਦੀ ਅਗਵਾਈ 'ਚ ਬਹੁਤ ਤਰੱਕੀ ਕੀਤੀ
ਦਰਭੰਗਾ, 28 ਅਕਤੂਬਰ: ਵਿਰੋਧੀ ਗਠਜੋੜ ਨੂੰ ਵਿਕਾਸ ਵਿਰੋਧੀ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਵਿਰੋਧੀ ਧਿਰ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਦਾ ਮੰਤਰ 'ਪੈਸਾ ਹਜ਼ਮ, ਪ੍ਰਾਜੈਕਟ ਖ਼ਤਮ' ਸੀ ਅਤੇ ਉਹ ਨੇ 'ਕਮਿਸ਼ਨ' ਸ਼ਬਦ ਨੂੰ ਬਹੁਤ ਪਿਆਰ ਸੀ ਕਿ ਉਨ੍ਹਾਂ ਨੇ ਕਦੇ 'ਸੰਪਰਕ' ਉੱਤੇ ਧਿਆਨ ਨਹੀਂ ਦਿੱਤਾ ਅਤੇ ਅਜਿਹੇ ਲੋਕ ਬਿਹਾਰ ਹਿੱਤ ਬਾਰੇ ਨਹੀਂ ਸੋਚ ਸਕਦੇ।
ਦਰਭੰਗਾ ਵਿੱਚ ਨੈਸ਼ਨਲ ਡੈਮੋਕਰੇਟਿਕ ਗਠਜੋੜ (ਐਨਡੀਏ) ਰਾਜਗ ਦੀ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਆਪਣੇ ਸੰਬੋਧਨ ਦੌਰਾਨ ਕਿਸੇ ਵੀ ਪਾਰਟੀ ਦਾ ਨਾਮ ਨਹੀਂ ਲਿਆ, ਪਰ ਕਿਹਾ ਕਿ ਜਿਹੜੇ ਲੋਕਾਂ ਦੀ ਸਿਖਲਾਈ ਹੀ ਵੰਡ ਕੇ ਰਾਜ ਕਰਨ ਅਤੇ ਕਮਿਸ਼ਨ ਲੈਣ ਦਾ ਹੋਵੇ, ਉਹ ਬਿਹਾਰ ਦੇ ਹਿੱਤ ਵਿੱਚ ਕਦੇ ਨਹੀਂ ਸੋਚ ਸਕਦੇ।
ਮੋਦੀ ਨੇ ਕਿਹਾ ਕਿ ਇਹ (ਵਿਰੋਧੀ) ਉਹ ਲੋਕ ਹਨ ਜੋ ਕਰਜ਼ਾ ਮੁਆਫੀ ਦੀ ਗੱਲ ਕਰਕੇ ਕਰਜ਼ਾ ਮੁਆਫੀ ਦੇ ਪੈਸੇ ਵਿੱਚ ਵੀ ਘੁਟਾਲਾ ਕਰ ਜਾਂਦੇ ਹਨ।
ਐਨਡੀਏ ਦੇ ਹੱਕ ਵਿੱਚ ਫਤਵੇ ਦੀ ਅਪੀਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕ ਪਾਸੇ ਐਨਡੀਏ ਹੈ, ਜੋ ਕਿ ਸਵੈ-ਨਿਰਭਰ ਬਿਹਾਰ ਬਣਾਉਣ ਦੇ ਸੰਕਲਪ ਨਾਲ ਖੜਾ ਹੈ। ਦੂਜੇ ਪਾਸੇ, ਇਹ ਉਹ ਲੋਕ ਹਨ ਜੋ ਬਿਹਾਰ ਦੇ ਵਿਕਾਸ ਪ੍ਰਾਜੈਕਟਾਂ ਦੇ ਪੈਸਿਆਂ 'ਤੇ ਨਜ਼ਰ ਰੱਖ ਰਹੇ ਹਨ। ਐਨਡੀਏ ਦੀ ਜਿੱਤ 'ਤੇ ਭਰੋਸਾ ਜ਼ਾਹਰ ਕਰਦਿਆਂ ਮੋਦੀ ਨੇ ਕਿਹਾ ਕਿ ਬਿਹਾਰ ਦੇ ਲੋਕ ਇਹ ਮੰਨ ਚੁੱਕੇ ਹਨ ਕਿ ਸੂਬੇ ਵਿੱਚ ਜੰਗਲ ਰਾਜ ਲਿਆਉਣ ਵਾਲੀਆਂ ਤਾਕਤਾਂ ਨੂੰ ਫਿਰ ਤੋਂ ਹਰਾਇਆ ਜਾਵੇਗਾ। ਬਿਹਾਰ ਦੇ ਲੋਕ ਉਨ੍ਹਾਂ ਨੂੰ ਹਰਾਉਣ ਲਈ ਵਚਨਬੱਧ ਹਨ ਜਿਨ੍ਹਾਂ ਨੇ ਬਿਹਾਰ ਨੂੰ ਲੁੱਟਿਆ।
ਰੈਲੀ ਵਿੱਚ 'ਮੋਦੀ ਮੋਦੀ' ਦੇ ਨਾਹਰੇ ਦੇ ਵਿਚਕਾਰ, ਮੋਦੀ ਨੇ ਕਿਹਾ ਕਿ ਜੋ ਲੋਕ ਪਿਛਲੇ ਸਮੇਂ ਸਰਕਾਰ 'ਚ ਸਨ, ਉਨ੍ਹਾਂ ਦਾ ਮੰਤਰ ਰਿਹਾ ਹੈ- ਪੈਸਾ ਹਜ਼ਮ, ਪ੍ਰਾਜੈਕਟ ਖ਼ਤਮ। ਉਨ੍ਹਾਂ ਨੇ ਕਮਿਸ਼ਨ ਸ਼ਬਦ ਨਾਲ ਇੰਨਾ ਪਿਆਰ ਸੀ ਕਿ ਕੁਨੈਕਿਟਵਿਟੀ (ਸੰਪਰਕ) ਉੱਤੇ ਕਦੇ ਧਿਆਨ ਹੀ ਨਹੀਂ ਦਿਤਾ। ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਉਹ ਰਾਜਨੀਤਿਕ ਲੋਕ ਜੋ ਵਾਰ-ਵਾਰ ਸਾਨੂੰ ਤਾਰੀਖ ਪੁੱਛਦੇ ਸਨ, ਉਹ ਬਹੁਤ ਬੇਵੱਸ ਹਨ। ਅੱਜ ਉਹ ਲੋਕ ਵੀ ਤਾੜੀਆਂ ਮਾਰ ਰਹੇ ਹਨ।
ਉਨ੍ਹਾਂ ਕਿਹਾ ਕਿ ਪਿਛਲੇ 15 ਸਾਲਾਂ ਵਿਚ ਬਿਹਾਰ ਨੇ ਨਿਤੀਸ਼ ਕੁਮਾਰ ਦੀ ਅਗਵਾਈ ਵਿੱਚ ਬਹੁਤ ਤਰੱਕੀ ਕੀਤੀ ਹੈ ਅਤੇ ਅੱਜ ਮਾਂ ਸੀਤਾ ਆਪਣੇ ਪੇਕੇ ਨੂੰ ਪਿਆਰ ਨਾਲ ਵੇਖ ਹੀ ਰਹੀ ਹੋਵੇਗੀ।
ਉਨ੍ਹਾਂ ਕਿਹਾ ਕਿ ਅਯੁੱਧਿਆ ਉੱਤੇ ਵੀ ਅੱਜ ਨਜ਼ਰ ਹੋਵੇਗੀ, ਕਿਉਂਕਿ ਸਦੀਆਂ ਦੀ ਤਪੱਸਿਆ ਤੋਂ ਬਾਅਦ ਆਖ਼ਰਕਾਰ ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਰ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ।
ਦੱਸ ਦਈਏ ਕਿ ਅੱਜ ਬਿਹਾਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਚੋਣ ਰੈਲੀਆਂ ਕਰ ਰਹੇ ਹਨ। ਇਸ ਤੋਂ ਪਹਿਲਾਂ ਦੋਵੇਂ ਨੇਤਾ ਪਹਿਲੇ ਪੜਾਅ ਵਿਚ ਪ੍ਰਚਾਰ ਲਈ 23 ਅਕਤੂਬਰ ਨੂੰ ਬਿਹਾਰ ਪਹੁੰਚੇ ਸੀ। ਦੱਸ ਦਈਏ ਕਿ ਬਿਹਾਰ ਵਿਚ ਦੂਜੇ ਗੇੜ ਦੀ ਵੋਟਿੰਗ 3 ਨਵੰਬਰ ਨੂੰ ਹੋਵੇਗੀ। (ਪੀਟੀਆਈ)