ਬਠਿੰਡਾ ਪਹੁੰਚੇ ਕੇਜਰੀਵਾਲ ਨੇ ਕੀਤੇ ਵੱਡੇ ਐਲਾਨ, 'ਪੰਜਾਬ ਨੂੰ ਦੇਵਾਂਗੇ ਇਮਾਨਦਾਰ ਸਰਕਾਰ' 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

-ਪੰਜ ਸਾਲ ਬਾਅਦ ਪੂਰੇ ਪੰਜਾਬ ਦੇ ਵਪਾਰੀ AAP ਦੇ ਮੁਰੀਦ ਹੋਣਗੇ

Arvind Kejriwal

 

ਬਠਿੰਡਾ: ਅਰਵਿੰਦ ਕੇਜਰੀਵਾਲ ਦੋ ਦਿਨਾਂ ਪੰਜਾਬ ਦੌਰੇ 'ਤੇ ਹਨ ਤੇ ਅੱਜ ਉਹਨਾਂ ਦੇ ਦੌਰੇ ਦਾ ਦੂਜਾ ਦਿਨ ਹੈ ਤੇ ਅੱਜ ਉਹ ਬਠਿੰਡਾ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਕਈ ਵੱਡੇ ਐਲਾਨ ਕੀਤੇ ਹਨ। ਕੇਜਰੀਵਾਲ ਨੇ ਵਪਾਰੀਆਂ ਨਾਲ ਵਾਅਦਾ ਕੀਤਾ ਕਿ ਸਾਡੀ ਸਰਕਾਰ ਆਉਣ ’ਤੇ ਹਰ ਵਪਾਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।  

ਉਨ੍ਹਾਂ ਕਿਹਾ ਕਿ ਇੰਸਪੈਕਟਰ ਰਾਜ਼ ਦਾ ਖ਼ਾਤਮਾ ਹੋਵੇਗਾ ਅਤੇ ਕਿਸੇ ਵਪਾਰੀ ਨੂੰ ਰਿਸ਼ਵਤ ਦੇਣ ਦੀ ਵੀ ਲੋੜ ਨਹੀਂ ਪਵੇਗੀ, ਜੇਕਰ ਕੋਈ ਰਿਸ਼ਵਤ ਮੰਗੇਗਾ ਤਾਂ ਉਸ ਦੀ ਤਸਵੀਰ ਵਟ੍ਹਸਐਪ ’ਤੇ ਭੇਜੀ ਜਾਵੇ ਤੁਰੰਤ ਉਸ ਵਿਅਕਤੀ ਖ਼ਿਲਾਫ਼ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਡੇਢ ਮਹੀਨੇ ਤੋਂ ਕਈ ਜਗ੍ਹਾ ਜਾ ਕੇ ਉਹ ਵਪਾਰੀਆਂ ਨਾਲ ਗੱਲਬਾਤ ਕਰ ਰਹੇ ਹਨ। ਪਹਿਲਾਂ ਲੁਧਿਆਣਾ ਜਾ ਕੇ ਗੱਲਬਾਤ ਕੀਤੀ, ਫ਼ਿਰ ਜਲੰਧਰ।ਅੱਜ ਬਠਿੰਡਾ ’ਚ ਵਪਾਰੀਆਂ ਨਾਲ ਗੱਲਬਾਤ ਕੀਤੀ, ਕਾਫ਼ੀ ਸਮੱਸਿਆਵਾਂ ਸਾਹਮਣੇ ਆਈਆਂ ਹਨ। 

ਇਸ ਦੌਰਾਨ ਉਨ੍ਹਾਂ ਨੇ ਵਿਰੋਧੀ ਪਾਰਟੀਆਂ 'ਤੇ ਵੀ ਤੰਜ ਕੱਸਿਆ। ਉਹਨਾਂ ਕਿਹਾ ਕਿ ਜਦੋਂ ਚੋਣਾਂ ਨੇੜੇ ਆਉਂਦੀਆਂ ਹਨ ਤਾਂ ਪਾਰਟੀਆਂ ਨੂੰ ਜਨਤਾ ਦੀ ਯਾਦ ਆਉਂਦੀ ਹੈ ਪਰ ਪਾਰਟੀ ਨੂੰ ਇਹ ਵੀ ਨਹੀਂ ਪਤਾ ਕਿ ਜਨਤਾ ਨੂੰ ਚਾਹੀਦਾ ਕੀ ਹੈ ਤੇ ਉਹ ਪਾਰਟੀ ਆਪਣੇ ਮਹਿਲਾਂ ’ਚ ਬੈਠ ਕੇ ਮੈਨੀਫੈਸਟੋ ਬਣਾ ਕੇ ਤਿਆਰ ਕਰ ਲੈਂਦੀ ਹੈ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਜਨਤਾ ਨੂੰ ਚਾਹੀਦਾ ਕੀ ਹੈ। ਅਸੀਂ 24 ਘੰਟੇ ਜਨਤਾ ’ਚ ਘੁੰਮ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹਨ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਲੋਕਾਂ ਦੀਆਂ ਕੀ ਮੁਸ਼ਕਲਾਂ ਹਨ। ਉਹਨਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਹੀ ਹੱਲ ਕੀਤਾ ਜਾ ਸਕਦਾ ਹੈ ਸਿਰਫ਼ ਅਪਣੀਆਂ ਗੱਲਾਂ ਲੋਕਾਂ 'ਤੇ ਥੋਪ ਕੇ ਵਿਕਾਸ ਨਹੀਂ ਹੁੰਦਾ। 

ਕੇਜਰੀਵਾਲ ਨੇ ਕਿਹਾ ਕਿ ਜਦੋਂ ਪੂਰੀ ਦੁਨੀਆ ਦੇ ਅੰਦਰ ਮਹਾਮਾਰੀ ਸੀ। ਇਸ ਨਾਲ ਲੋਕਾਂ ਦੇ ਕੰਮਾਂ ’ਤੇ ਬਹੁਤ ਪ੍ਰਭਾਵ ਪਿਆ ਹੈ। ਪੰਜਾਬ ਦੇ ਅੰਦਰ ਜਦੋਂ ਕੋਰੋਨਾ ਫੈਲਿਆ ਸੀ ਤਾਂ ਪੰਜਾਬ ਦੇ ਅੰਦਰ ਸੀ.ਐੱਮ.ਦੀ ਕੁਰਸੀ ਦੀ ਲੜਾਈ ਚੱਲ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਪਹਿਲਾਂ 400 ਮਿੱਲਾਂ ਸਨ ਹੁਣ ਸਿਰਫ਼ 40 ਰਹਿ ਗਈਆਂ ਹਨ। ਹੋਟਲ ਬੰਦ ਹੋ ਰਹੇ ਹਨ। ਇੰਡਸਟਰੀ ਤੇ 2000 ਕਰੋੜ ਦਾ ਕਰਜ਼ਾ ਹੈ। ਕੇਜਰੀਵਾਲ ਨੇ ਕਿਹਾ ਕਿ ਇਕ ਮੌਕਾ ਆਮ ਆਦਮੀ ਪਾਰਟੀ ਨੂੰ ਦੇ ਕੇ ਦੇਖੋ ਤਾਂ ਤੁਸੀਂ ਸਾਰੀਆਂ ਪਾਰਟੀਆਂ ਨੂੰ ਭੁੱਲ ਜਾਓਗੇ ਤੇ ਪੰਜਾਬ ’ਚ ਆਮ ਆਦਮੀ ਪਾਰਟੀ ਨੂੰ ਹਲਾਉਣ ਵਾਲਾ ਕੋਈ ਨਹੀਂ ਹੋਵੇਗਾ। 

ਅਹਿਮ ਐਲਾਨ 
-ਪੰਜਾਬ ਨੂੰ ਇਮਾਨਦਾਰ ਸਰਕਾਰ ਦੇਵਾਂਗੇ
-1 ਅਪ੍ਰੈਲ ਤੋਂ ਬਾਅਦ ਪੰਜਾਬ ਵਿਚ ਕੰਮ ਹੋਵੇਗਾ 
-ਪੰਜਾਬ ਕੋਲ ਪੂਰਨ ਰਾਜ ਦਾ ਅਧਿਕਾਰ, ਪੰਜਾਬ 'ਚ ਕੰਮ ਕਰਾਂਗੇ
-ਪੰਜਾਬ ਵਿਚ ਚੰਗਾ ਮਾਹੌਲ ਸਿਰਜਿਆ ਜਾਵੇਗਾ
-ਤੁਹਾਡੇ ਕੋਲੋਂ ਇਕ ਮੌਕਾ ਚਾਹੀਦਾ ਹੈ
-ਪੰਜ ਸਾਲ ਬਾਅਦ ਪੂਰੇ ਪੰਜਾਬ ਦੇ ਵਪਾਰੀ AAP ਦੇ ਮੁਰੀਦ ਹੋਣਗੇ
-ਅਸੀਂ ਲੋਕਾਂ ਦਾ ਦਿਲ ਜਿੱਤਿਆ ਹੈ