ਪੰਜਾਬ 'ਚ ਅੰਤਰਰਾਸ਼ਟਰੀ ਸਰਹੱਦ ਨੇੜੇ ਦਿਖਿਆ ਪਾਕਿਸਤਾਨੀ ਡਰੋਨ, BSF ਦੀ ਗੋਲੀਬਾਰੀ ਤੋਂ ਬਾਅਦ ਮੁੜਿਆ ਵਾਪਸ 

ਏਜੰਸੀ

ਖ਼ਬਰਾਂ, ਪੰਜਾਬ

ਜਵਾਨਾਂ ਨੇ ਵਾਪਿਸ ਭੇਜਿਆ ਪਾਕਿਸਤਾਨ ਤੋਂ ਆਇਆ ਡਰੋਨ,  ਗੋਲੀਬਾਰੀ ਤੋਂ ਬਾਅਦ ਵਾਪਸ ਮੁੜ ਗਿਆ ਪਾਕਿਸਤਾਨ ਵੱਲ 

A Pakistani drone seen near the international border in Punjab returned after BSF firing

 

ਫ਼ਿਰੋਜ਼ਪੁਰ - ਪੰਜਾਬ ਵਿੱਚ ਕੌਮਾਂਤਰੀ ਸਰਹੱਦ ਨੇੜੇ ਇੱਕ ਪਾਕਿਸਤਾਨੀ ਡਰੋਨ ਦੇਖਿਆ ਗਿਆ, ਪਰ ਸੀਮਾ ਸੁਰੱਖਿਆ ਬਲ ਵੱਲੋਂ ਗੋਲੀਬਾਰੀ ਕਰਨ ਮਗਰੋਂ ਇਹ ਮੁੜ ਪਾਕਿਸਤਾਨ ਵਾਲੇ ਪਾਸੇ ਵੱਲ ਭੱਜ ਗਿਆ। ਦੱਸਿਆ ਗਿਆ ਹੈ ਕਿ ਬੀਐਸਐਫ਼ ਦੇ ਜਵਾਨਾਂ ਨੇ ਅਣਪਛਾਤੇ ਡਰੋਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਘੱਟੋ-ਘੱਟ 18 ਰਾਉਂਡ ਫਾਇਰ ਕੀਤੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਇੱਕ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਇਸ ਤੋਂ ਪਹਿਲਾਂ 27 ਅਕਤੂਬਰ ਦੀ ਰਾਤ ਨੂੰ ਬੀਐਸਐਫ਼ ਨੇ ਫਿਰੋਜ਼ਪੁਰ ਸੈਕਟਰ ਵਿੱਚ ਹਥਿਆਰਾਂ ਅਤੇ ਗੋਲਾ-ਬਾਰੂਦ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਸੀ। ਜਵਾਨਾਂ ਨੇ ਭਾਰਤ-ਸਰਹੱਦ ਨੇੜਿਓਂ ਛੇ ਏਕੇ-47 ਰਾਈਫ਼ਲਾਂ, ਤਿੰਨ ਪਿਸਤੌਲ ਅਤੇ 200 ਜ਼ਿੰਦਾ ਕਾਰਤੂਸ ਵਾਲਾ ਬੈਗ ਬਰਾਮਦ ਕੀਤਾ ਸੀ।