CBI ਵੱਲੋਂ ਕਾਰੋਬਾਰੀ ਨੀਰਜ ਸਲੂਜਾ ਦਾ ਪੰਜ ਦਿਨ ਦਾ ਰਿਮਾਂਡ ਹਾਸਲ, ਮੁਹਾਲੀ ਅਦਾਲਤ 'ਚ ਕੀਤਾ ਗਿਆ ਸੀ ਪੇਸ਼ 

ਏਜੰਸੀ

ਖ਼ਬਰਾਂ, ਪੰਜਾਬ

ਸ਼ੁੱਕਰਵਾਰ ਨੂੰ ਸੀਬੀਆਈ ਨੇ ਸਲੂਜਾ ਨੂੰ ਦਿੱਲੀ ਦੇ ਦਫਤਰ ਤੋਂ ਗ੍ਰਿਫ਼ਤਾਰ ਕੀਤਾ ਸੀ। ਸਲੂਜਾ ਐਸਈਐਲ ਟੈਕਸਟਾਈਲ ਦੀ ਡਾਇਰੈਕਟਰ ਹੈ।

Neeraj Saluja

 

ਲੁਧਿਆਣਾ: ਲੁਧਿਆਣਾ ਦੇ ਕਾਰੋਬਾਰੀ ਨੀਰਜ ਸਲੂਜਾ ਨੂੰ ਅੱਜ ਧੋਖਾਧੜੀ ਦੇ ਇੱਕ ਮਾਮਲੇ ਵਿਚ ਮੋਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੋਂ ਸੀਬੀਆਈ ਨੇ ਉਸ ਦਾ ਪੰਜ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਸੀਬੀਆਈ ਨੇ ਸਲੂਜਾ ਨੂੰ ਦਿੱਲੀ ਦੇ ਦਫਤਰ ਤੋਂ ਗ੍ਰਿਫ਼ਤਾਰ ਕੀਤਾ ਸੀ। ਸਲੂਜਾ ਐਸਈਐਲ ਟੈਕਸਟਾਈਲ ਦੀ ਡਾਇਰੈਕਟਰ ਹੈ।

ਉਸ 'ਤੇ ਬੈਂਕਾਂ ਨਾਲ 1,530 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ। ਬੈਂਕਾਂ ਨਾਲ ਧੋਖਾਧੜੀ ਦੇ ਮਾਮਲੇ 'ਚ ਨੀਰਜ ਸਲੂਜਾ ਨੂੰ ਸੀਬੀਆਈ ਨੇ ਜਾਂਚ ਲਈ ਬੁਲਾਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਉੱਥੇ ਗ੍ਰਿਫ਼ਤਾਰ ਕਰ ਲਿਆ ਗਿਆ। ਜਿਸ ਤੋਂ ਬਾਅਦ ਅੱਜ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਪੰਜ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।