ਦੀਵਾਲੀ ਵਾਲੀ ਰਾਤ ਗੋਲੀਆਂ ਚਲਾਉਣ ਵਾਲਾ ਸ਼ਿਵਮ ਚੌਹਾਨ ਉਰਫ਼ ਤੋਤਾ ਪੁਲਿਸ ਅੜਿੱਕੇ 

ਏਜੰਸੀ

ਖ਼ਬਰਾਂ, ਪੰਜਾਬ

ਅਦਾਲਤ ਨੇ ਨਿਆਂਇਕ ਹਿਰਾਸਤ ਵਿਚ ਭੇਜਿਆ 

Shivam Chauhan aka Tota, the shooter on the night of Diwali, was arrested by the police

ਜਲੰਧਰ : ਸ਼ਹਿਰ 'ਚ ਪੈਂਦੇ ਕਿਲ੍ਹਾ ਮੁਹੱਲਾ 'ਚ ਦੀਵਾਲੀ ਦੀ ਰਾਤ ਨੂੰ ਹਿੰਦੂ ਨੇਤਾ ਅਤੇ ਉਸ ਦੇ ਪੁੱਤਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਤੋਂ ਬਾਅਦ ਹਵਾ 'ਚ ਗੋਲੀਆਂ ਚਲਾਉਣ ਵਾਲੇ ਸ਼ਿਵਮ ਚੌਹਾਨ ਉਰਫ਼ ਤੋਤਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਤੋਤੇ ਨੂੰ ਜਲੰਧਰ ਪੁਲਿਸ ਨੇ ਦਿੱਲੀ ਤੋਂ ਕਾਬੂ ਕੀਤਾ ਹੈ। ਜਦਕਿ ਪੁਲਿਸ ਨੇ ਤੋਤੇ ਦੇ ਪਿਤਾ ਅਜੈ ਚੌਹਾਨ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਹੈ। ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।

ਭਾਵੇਂ ਪੁਲਿਸ ਨੇ ਸ਼ਿਵਮ ਚੌਹਾਨ ਉਰਫ਼ ਤੋਤਾ ਦੀ ਗ੍ਰਿਫ਼ਤਾਰੀ ਬਾਰੇ ਕੋਈ ਖੁਲਾਸਾ ਜਾਂ ਪੁਸ਼ਟੀ ਨਹੀਂ ਕੀਤੀ ਹੈ ਪਰ ਪੁਲਿਸ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਤੋਤੇ ਨੂੰ ਦਿੱਲੀ ਸਥਿਤ ਉਸ ਦੇ ਰਿਸ਼ਤੇਦਾਰਾਂ ਦੇ ਘਰੋਂ ਫੜਿਆ ਗਿਆ ਸੀ। ਸ਼ਿਵਮ ਚੌਹਾਨ ਕਿਲ੍ਹਾ ਮੁਹੱਲਾ 'ਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫ਼ਰਾਰ ਹੋ ਗਿਆ ਸੀ। ਫਰਾਰ ਹੋਣ ਤੋਂ ਬਾਅਦ ਤੋਤਾ ਦਿੱਲੀ ਸਥਿਤ ਆਪਣੇ ਰਿਸ਼ਤੇਦਾਰਾਂ ਦੇ ਘਰ ਲੁਕਿਆ ਹੋਇਆ ਸੀ।

ਦੱਸ ਦਈਏ ਕਿ ਸ਼ਿਵਮ ਚੌਹਾਨ ਅਤੇ ਉਸ ਦੇ ਸਾਥੀਆਂ ਨੇ ਦੀਵਾਲੀ ਦੀ ਰਾਤ ਨੂੰ ਹਿੰਦੂ ਨੇਤਾ ਸੁਭਾਸ਼ ਮਹਾਜਨ, ਜੋ ਕਿ ਕਿਲ੍ਹਾ ਮੁਹੱਲਾ ਨਿਵਾਸੀ ਹੈ, ਜੋ ਕਿ ਹੁਣ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦਾ ਸਮਰਥਕ ਵੀ ਹੈ ਅਤੇ ਉਸ ਦੇ ਬੇਟੇ ਦਿਨੇਸ਼ ਮਹਾਜਨ 'ਤੇ ਹਮਲਾ ਕਰ ਦਿੱਤਾ ਸੀ। ਗੁੰਡਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਸੁਭਾਸ਼ ਮਹਾਜਨ ਦੇ ਸਿਰ, ਪੇਟ, ਪਿੱਠ ਅਤੇ ਬਾਹਾਂ 'ਤੇ ਵਾਰ ਕਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਸੀ। ਆਪਣੇ ਪਿਤਾ ਨੂੰ ਬਚਾਉਣ ਆਏ ਦਿਨੇਸ਼ ਮਹਾਜਨ 'ਤੇ ਵੀ ਤੋਤੇ ਅਤੇ ਉਸ ਦੇ ਸਾਥੀਆਂ ਨੇ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।

ਘਟਨਾ ਤੋਂ ਬਾਅਦ ਰਸਤੇ ਵਿੱਚ ਲੋਕਾਂ ਦਾ ਕਾਫੀ ਨੁਕਸਾਨ ਵੀ ਕੀਤਾ ਸੀ। ਸ਼ਿਵਮ ਚੌਹਾਨ ਅਤੇ ਉਸ ਦੇ ਸਾਥੀਆਂ ਨੇ ਕਿਲ੍ਹਾ ਮੁਹੱਲਾ ਵਿੱਚ ਘਰਾਂ ਦੇ ਬਾਹਰ ਖੜ੍ਹੇ ਮੋਟਰਸਾਈਕਲ-ਸਕੂਟਰਾਂ ਤੋਂ ਇਲਾਵਾ ਤੇਜ਼ਧਾਰ ਹਥਿਆਰਾਂ ਨਾਲ ਕਾਰਾਂ ਨੂੰ ਨੁਕਸਾਨ ਪਹੁੰਚਾਇਆ ਸੀ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਸੀ। 
ਪੁਲਿਸ ਨੇ ਸ਼ਿਵਮ ਚੌਹਾਨ ਤੋਤਾ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਸੀ ਪਰ ਘਟਨਾ ਤੋਂ ਬਾਅਦ ਉਕਤ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਸ਼ਿਵਮ ਚੌਹਾਨ ਦੇ ਪਿਤਾ ਅਜੈ ਚੌਹਾਨ ਨੂੰ ਪੁਲਿਸ ਨੇ ਗੁੰਡਾਗਰਦੀ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ। ਜਿਸ ਨੂੰ ਅਦਾਲਤ ਨੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ।