ਮੋਹਾਲੀ ਦੇ ਪਿੰਡ ਝੰਜੇੜੀ ਵਿਖੇ ਵਾਪਰੇ ਸੜਕ ਹਾਦਸੇ 'ਚ ਦੋ ਔਰਤਾਂ ਤੇ ਇੱਕ 10 ਸਾਲਾਂ ਦੇ ਲੜਕੇ ਦੀ ਮੌਤ
ਲਾਂਡਰਾਂ ਨੇੜਲੇ ਪਿੰਡ ਝੰਜੇੜੀ 'ਚ ਭਿਆਨਕ ਸੜਕ ਹਾਦਸਾ 3 ਜਣਿਆਂ ਦੀ ਮੌਤ ਬਣ ਕੇ ਆਈ ਗੱਡੀ ਮੌਕੇ ਤੋਂ ਫ਼ਰਾਰ
ਮੋਹਾਲੀ - ਲਾਂਡਰਾਂ ਨੇੜਲੇ ਪਿੰਡ ਝੰਜੇੜੀ ਵਿਖੇ ਅੱਜ ਸਵੇਰੇ ਅਣਪਛਾਤੇ ਤੇਜ਼ ਰਫ਼ਤਾਰ ਵਾਹਨ ਵੱਲੋਂ ਟੱਕਰ ਮਾਰਨ ਨਾਲ ਦੋ ਨੌਜਵਾਨਾਂ ਅਤੇ ਇੱਕ ਬੱਚੇ ਦੀ ਮੌਤ ਹੋ ਗਈ। ਕਰੀਬ 12:30 ਵਜੇ, ਸੜਕ ਕਿਨਾਰੇ ਖਾਣ-ਪੀਣ ਦਾ ਕੰਮ-ਕਾਰ ਕਰਨ ਵਾਲੇ ਇੱਕ ਵਿਅਕਤੀ ਨੇ ਕਿਸੇ ਵਾਹਨ ਦੇ ਕਿਸੇ ਚੀਜ਼ ਨਾਲ ਜ਼ੋਰ ਨਾਲ ਟਕਰਾਉਣ ਦੀ ਉੱਚੀ ਅਵਾਜ਼ ਸੁਣੀ। ਜਦੋਂ ਉਹ ਬਾਹਰ ਆਇਆ ਤਾਂ ਉਸ ਨੇ ਸੜਕ 'ਤੇ ਪੀੜਤਾਂ ਨੂੰ ਸੜਕਾਂ 'ਤੇ ਪਏ ਅਤੇ ਵਾਹਨ ਨੂੰ ਮੌਕੇ ਤੋਂ ਭੱਜਦੇ ਦੇਖਿਆ। ਪੁਲਿਸ ਨੇ ਦੱਸਿਆ ਕਿ ਇੱਕ ਔਰਤ ਸੜਕ ਦੇ ਇੱਕ ਪਾਸੇ ਡਿੱਗ ਗਈ, ਜਦਕਿ ਦੂਜੀ ਔਰਤ ਅਤੇ ਇੱਕ 10 ਸਾਲ ਦਾ ਬੱਚਾ ਸੜਕ ਦੇ ਦੂਜੇ ਪਾਸੇ ਡਿੱਗ ਗਏ। ਇਸ ਸੜਕ 'ਤੇ ਭਾਰੀ ਆਵਾਜਾਈ ਰਹਿੰਦੀ ਹੈ, ਅਤੇ ਇੱਥੇ ਅਕਸਰ ਤੇਜ਼ ਰਫ਼ਤਾਰ ਵਾਹਨ ਦਿਖਾਈ ਦਿੰਦੇ ਹਨ।
ਮਜਾਤ ਦੇ ਐਸ.ਐਚ.ਓ. ਕਮਲ ਤਨੇਜਾ ਨੇ ਕਿਹਾ, "ਸ਼ੁਰੂਆਤੀ ਜਾਂਚ ਵਿੱਚ, ਇਹ ਹਿੱਟ ਐਂਡ ਰਨ (ਟੱਕਰ ਮਾਰ ਕੇ ਭੱਜ ਜਾਣ) ਦਾ ਮਾਮਲਾ ਲੱਗਦਾ ਹੈ। ਸੜਕ 'ਤੇ ਖ਼ੂਨ ਨਾਲ ਲੱਥਪੱਥ ਲਾਸ਼ਾਂ ਮਿਲੀਆਂ, ਅਤੇ ਸੜਕ 'ਤੇ ਖ਼ੂਨ ਦੇ ਨਿਸ਼ਾਨ ਵੀ ਮੌਜੂਦ ਹਨ। ਅਸੀਂ ਮੌਕੇ 'ਤੇ ਹਾਜ਼ਰ ਲੋਕਾਂ ਤੋਂ ਪੁੱਛਗਿੱਛ ਕੀਤੀ, ਪਰ ਪੀੜਤਾਂ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ। ਪੁਲਿਸ ਇਲਾਕੇ ਦੀ ਸੀ.ਸੀ.ਟੀ.ਵੀ. ਫ਼ੂਟੇਜ ਨੂੰ ਖੰਗਾਲ ਰਹੀ ਹੈ। ਪੁਲਿਸ ਨੇ ਲਾਸ਼ਾਂ ਕਬਜ਼ੇ ਹੇਠ ਲੈ ਕੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ 32 ਦੇ ਮੁਰਦਾਘਰ ਵਿੱਚ ਭੇਜ ਦਿੱਤੀਆਂ ਹਨ।