Bathinda Murder Case: ਬਠਿੰਡਾ 'ਚ ਵਪਾਰੀ ਹਰਜਿੰਦਰ ਸਿੰਘ ਜੌਹਲ ਨੂੰ ਗੋਲੀ ਮਾਰਨ ਵਾਲਿਆਂ ਦੀਆਂ ਤਸਵੀਰਾਂ ਜਾਰੀ
Bathinda Murder Case: ਸੂਚਨਾ ਦੇਣ ਵਾਲੇ ਨੂੰ ਦਿਤਾ ਜਾਵੇਗਾ 2 ਲੱਖ ਦਾ ਇਨਾਮ, ਦੁਕਾਨਦਾਰਾਂ ਨੇ ਸ਼ਹਿਰ ਕੀਤਾ ਬੰਦ
Bathinda Murder Case: ਬਠਿੰਡਾ ਵਿਚ ਮਾਲ ਰੋਡ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਜੌਹਲ ਉਰਫ਼ ਮੇਲਾ ਦੀ ਹੱਤਿਆ ਦੇ ਵਿਰੋਧ ਵਿਚ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਬੰਦ ਹਨ। ਮਾਲ ਰੋਡ ’ਤੇ ਇਕੱਠੇ ਹੋਏ ਦੁਕਾਨਦਾਰਾਂ ਨੇ ਫੌਜੀ ਚੌਕ ’ਤੇ ਧਰਨਾ ਦਿਤਾ। ਦੁਕਾਨਦਾਰਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਦੂਜੇ ਪਾਸੇ ਦੁਕਾਨਦਾਰਾਂ ਦੇ ਰੋਹ ਨੂੰ ਦੇਖਦੇ ਹੋਏ ਫੌਜੀ ਚੌਕ ਦੇ ਆਲੇ-ਦੁਆਲੇ ਵੱਡੀ ਗਿਣਤੀ 'ਚ ਪੁਲਿਸ ਤਾਇਨਾਤ ਕੀਤੀ ਗਈ ਹੈ।
ਇਹ ਵੀ ਪੜ੍ਹੋ: Husband wife death in a road accident: ਖਡੂਰ ਸਾਹਿਬ 'ਚ ਸੜਕ ਹਾਦਸੇ 'ਚ ਪਤੀ-ਪਤਨੀ ਦੀ ਹੋਈ ਮੌਤ
ਦੂਜੇ ਪਾਸੇ ਜੌਹਲ ਦੇ ਕਤਲ ਤੋਂ ਕਰੀਬ 21 ਘੰਟੇ ਬਾਅਦ ਐਤਵਾਰ ਦੁਪਹਿਰ ਬਠਿੰਡਾ ਪੁਲਿਸ ਨੇ ਗੋਲੀਆਂ ਚਲਾਉਣ ਵਾਲੇ ਦੋ ਬਦਮਾਸ਼ਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਪੁਲਿਸ ਨੇ ਦੋਵਾਂ ਸ਼ੂਟਰਾਂ ਬਾਰੇ ਕੋਈ ਵੀ ਜਾਣਕਾਰੀ ਦੇਣ ਵਾਲੇ ਨੂੰ 2 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਹ ਵੀ ਕਿਹਾ ਗਿਆ ਹੈ ਕਿ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ। ਇਸ ਤੋਂ ਪਹਿਲਾਂ ਐਤਵਾਰ ਸਵੇਰੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਪਾਰੀਆਂ ਦੇ ਧਰਨੇ ਵਿਚ ਸ਼ਾਮਲ ਹੋਣ ਲਈ ਮਾਨਸਾ ਤੋਂ ਬਠਿੰਡਾ ਪੁੱਜੇ।
ਇਹ ਵੀ ਪੜ੍ਹੋ: Kapurthala News: ਛੱਤ 'ਤੇ ਖੇਡ ਰਹੀਆਂ ਦੋ ਬੱਚੀਆਂ ਨੂੰ ਹਾਈਵੋਲਟੇਜ਼ ਦੀਆਂ ਤਾਰਾਂ ਤੋਂ ਲੱਗਿਆ ਕਰੰਟ, ਇਕ ਦੀ ਹੋਈ ਮੌਤ
ਇਸ ਮੌਕੇ ਰੋਸ ਪ੍ਰਗਟ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਹੋਰਨਾਂ ਸੂਬਿਆਂ ਵਾਂਗ ਸਖ਼ਤ ਕਾਨੂੰਨ ਬਣਾਉਣਾ ਪਵੇਗਾ। ਸਰਕਾਰ ਨੂੰ ਕਤਲ ਦਾ ਬਦਲਾ ਖੁਦ ਕਤਲ ਕਰਕੇ ਲੈਣਾ ਪਵੇਗਾ। ਕਾਤਲਾਂ ਨੂੰ ਬਾਜ਼ਾਰ ਦੇ ਵਿਚਕਾਰ ਗੋਲੀ ਮਾਰ ਦਿਤੀ ਜਾਵੇ। ਬਲਕੌਰ ਨੇ ਕਿਹਾ ਕਿ ਪੰਜਾਬ ਵਿੱਚ ਨਿੱਤ ਨਵੇਂ ਗੈਂਗਸਟਰ ਉੱਭਰ ਰਹੇ ਹਨ। ਸੂਬਾ ਸਰਕਾਰ ਨੂੰ ਇੱਕ ਵਟਸਐਪ ਨੰਬਰ ਜਾਰੀ ਕਰਨਾ ਚਾਹੀਦਾ ਹੈ ਜਿਸ 'ਤੇ ਲੋਕ ਗੈਂਗਸਟਰਾਂ ਤੋਂ ਮਿਲ ਰਹੀਆਂ ਧਮਕੀਆਂ ਬਾਰੇ ਸ਼ਿਕਾਇਤ ਕਰ ਸਕਣ। ਉਨ੍ਹਾਂ ਕਿਹਾ ਕਿ ਜਦੋਂ ਤੱਕ ਬਠਿੰਡਾ ਵਿੱਚ ਦੁਕਾਨਦਾਰਾਂ ਦੀ ਹੜਤਾਲ ਜਾਰੀ ਰਹੇਗੀ, ਉਹ ਇੱਥੇ ਹੀ ਬੈਠੇ ਰਹਿਣਗੇ।