Husband wife death in a road accident: ਖਡੂਰ ਸਾਹਿਬ 'ਚ ਸੜਕ ਹਾਦਸੇ 'ਚ ਪਤੀ-ਪਤਨੀ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Husband and wife death in a road accident: ਕਾਰ ਦੇ ਉੱਡੇ ਪਰਖੱਚੇ

Husband and wife death in a road accident

Husband and wife death in a road accident: ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਮੋਹਨਪੁਰ ਵਿਖੇ ਇਕ ਕਾਰ ਦੀ ਪਰਾਲੀ ਨਾਲ ਲੱਦੇ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ। ਇ ਹਾਦਸੇ ਵਿਚ ਪਤੀ ਪਤਨੀ ਦੀ ਮੌਤ ਹੋ ਗਈ ਹੈ। ਹਾਦਸਾ ਇੰਨ੍ਹਾ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਹਨ। ਜਾਣਕਾਰੀ ਅਨੁਸਾਰ ਇਹ ਹਾਦਸਾ ਰਾਤ 9 ਵਜੇ ਦੇ ਕਰੀਬ ਵਾਪਰਿਆ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: Kapurthala News: ਛੱਤ 'ਤੇ ਖੇਡ ਰਹੀਆਂ ਦੋ ਬੱਚੀਆਂ ਨੂੰ ਹਾਈਵੋਲਟੇਜ਼ ਦੀਆਂ ਤਾਰਾਂ ਤੋਂ ਲੱਗਿਆ ਕਰੰਟ, ਇਕ ਦੀ ਹੋਈ ਮੌਤ 

ਮ੍ਰਿਤਕ ਪਤੀ ਪਤਨੀ ਦੀ ਸ਼ਨਾਖਤ ਅਮਨਦੀਪ ਸਿੰਘ ਅਤੇ ਕਿਰਨਬੀਰ ਕੌਰ ਵਾਸੀ ਪਿੰਡ ਜੰਡ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਪਰਾਲੀ ਨਾਲ ਲੱਦਿਆ ਟਰੈਕਟਰ ਟਰਾਲੀ ਰਾਤ ਦੇ ਹਨੇਰੇ ਵਿਚ ਸੜਕ 'ਤੇ ਖੜ੍ਹਾ ਸੀ ਅਤੇ ਕਾਰ ਚਾਲਕ ਨੂੰ ਰਾਤ ਦੇ ਹਨੇਰੇ ਵਿਚ ਇਹ ਟਰੈਕਟਰ ਟਰਾਲੀ ਨਹੀਂ ਦਿਖਾਈ ਦਿਤਾ।

ਇਹ ਵੀ ਪੜ੍ਹੋ: Anil Vij will not hold Janata Darbar: ਅਨਿਲ ਵਿਜ ਨਹੀਂ ਲਾਉਣਗੇ ਜਨਤਾ ਦਰਬਾਰ: ਮੁੱਖ ਮੰਤਰੀ ਦੇ ਫੈਸਲੇ ਤੋਂ ਪਿੱਛੇ ਹਟੇ ਗ੍ਰਹਿ ਮੰਤਰੀ

ਜਿਸ ਕਰਕੇ ਇਹ ਵੱਡਾ ਹਾਦਸਾ ਵਾਪਰਿਆ ਹੈ। ਟਰੈਕਟਰ ਟਰਾਲੀ ਦਾ ਚਾਲਕ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ। ਥਾਣਾ ਚੋਹਲਾ ਸਾਹਿਬ ਦੇ ਐੱਸ ਐੱਚ ਓ ਵਿਨੋਦ ਸ਼ਰਮਾ ਨੇ ਫੋਨ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਟਰੈਕਟਰ ਟਰਾਲੀ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ, ਚਾਲਕ ਨੂੰ ਲੱਭਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।