Punjab News: ਸਕੂਲ ਬੱਸ ਹਾਦਸੇ ’ਚ ਜ਼ਖ਼ਮੀ ਹੋਏ ਮਾਸੂਮ ਨੇ ਇਲਾਜ ਦੌਰਾਨ ਤੋੜਿਆ ਦਮ
Punjab News: ਬੀਤੇ ਦਿਨ ਟਾਇਰ ਫਟਣ ਕਾਰਨ ਸਕੂਲ ਬੱਸ ਦੀ ਦਰੱਖਤ ਨਾਲ ਹੋਈ ਸੀ ਟੱਕਰ
The innocent injured in the school bus accident died during treatment
Punjab News: ਗਿੱਦੜਬਾਹਾ ਦੇ ਮੱਲਣ ਵਿੱਚ ਸਕੂਲ ਬੱਸ ਹਾਦਸੇ ਵਿੱਚ 9 ਸਾਲਾ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ। ਬੀਤੇ ਦਿਨ ਨਿਊ ਮਾਲਵਾ ਪਬਲਿਕ ਸਕੂਲ ਦੀ ਬੱਚਿਆਂ ਨਾਲ ਭਰੀ ਬੱਸ ਦਾ ਟਾਇਰ ਫਟਣ ਕਾਰਨ ਹਾਦਸਾ ਵਾਪਰ ਗਿਆ ਸੀ।
ਜਿਸ ਕਾਰਨ ਸਕੂਲ ਬੱਸ ਦਰੱਖਤ ਨਾਲ ਟਕਰਾ ਗਈ ਸੀ, ਉਸ ਸਮੇਂ ਸਕੂਲ ਵੈਨ 'ਚ 30 ਤੋਂ 35 ਬੱਚੇ ਸਵਾਰ ਸਨ, ਜਿਸ 'ਚ ਡਰਾਈਵਰ ਸਮੇਤ ਚਾਰ ਲੋਕ ਜ਼ਖਮੀ ਹੋ ਗਏ ਸਨ, ਜਿਨ੍ਹਾਂ 'ਚੋਂ ਅੱਜ ਜਸਕਮਲ ਨਾਂ ਦੇ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ।