ਵੇਰਕਾ ਤੋਂ ਬਾਅਦ ਹੁਣ ਡੇਅਰੀ ਫਾਰਮਰਾਂ ਨੇ ਦਿੱਤਾ ਆਮ ਜਨਤਾ ਨੂੰ ਝਟਕਾ

ਏਜੰਸੀ

ਖ਼ਬਰਾਂ, ਪੰਜਾਬ

ਵੇਰਕਾ ਵੱਲੋਂ ਦੁੱਧ ਦੇ ਭਾਅ 'ਚ ਦੋ ਰੁਪਏ ਪ੍ਰਤੀ ਕਿਲੋ ਦਾ ਇਜ਼ਾਫਾ ਕੀਤੇ ਜਾਣ ਤੋਂ ਬਾਅਦ ਹੁਣ ਡੇਅਰੀ ਫਾਰਮਰਾਂ ਵੱਲੋਂ ਭਾਅ 'ਚ ਤਿੰਨ ਰੁਪਏ ਪ੍ਰਤੀ ਕਿਲੋ ਦਾ ..

Milk

ਲੁਧਿਆਣਾ : ਵੇਰਕਾ ਵੱਲੋਂ ਦੁੱਧ ਦੇ ਭਾਅ 'ਚ ਦੋ ਰੁਪਏ ਪ੍ਰਤੀ ਕਿਲੋ ਦਾ ਇਜ਼ਾਫਾ ਕੀਤੇ ਜਾਣ ਤੋਂ ਬਾਅਦ ਹੁਣ ਡੇਅਰੀ ਫਾਰਮਰਾਂ ਵੱਲੋਂ ਭਾਅ 'ਚ ਤਿੰਨ ਰੁਪਏ ਪ੍ਰਤੀ ਕਿਲੋ ਦਾ ਇਜ਼ਾਫਾ ਕੀਤਾ ਗਿਆ ਹੈ। ਇਸ ਬਾਰੇ ਦੁੱਧ ਉਤਪਾਦਕਾਂ ਦੀ ਇਕ ਮੀਟਿੰਗ ਬਸੰਤ ਰਿਸੋਰਟ 'ਚ ਹੋਈ।

ਇਸ ਦੌਰਾਨ ਦੁੱਧ ਉਤਪਾਦਨ 'ਚ ਆ ਰਹੀ ਮਹਿੰਗਾਈ ਦੀ ਮਾਰ ਨੂੰ ਦੇਖਦੇ ਹੋਏ ਵੇਰਕਾ ਦੀ ਤਰਜ਼ 'ਤੇ ਹੁਣ ਦੁੱਧ ਵਪਾਰੀਆਂ ਨੇ ਤਿੰਨ ਰੁਪਏ ਪ੍ਰਤੀ ਕਿਲੋ ਦੁੱਧ 'ਚ ਵਾਧੇ ਦਾ ਐਲਾਨ ਕੀਤਾ ਹੈ। ਇਹ ਵਾਧਾ 1 ਦਸੰਬਰ ਤੋਂ ਪੂਰੇ ਪੰਜਾਬ 'ਚ ਲਾਗੂ ਹੋ ਜਾਵੇਗਾ।

ਇਸ ਤੋਂ ਪਹਿਲਾਂ ਛੇ ਮਹੀਨੇ ਪਹਿਲਾਂ ਦੁੱਧ ਦੇ ਭਾਅ 'ਚ ਵਾਧਾ ਕੀਤਾ ਗਿਆ ਸੀ।ਹੈਬੋਵਾਲ ਡੇਅਰੀ ਕੰਪਲੈਕਸ 'ਚ ਚੇਅਰਮੈਨ ਪਰਮਜੀਤ ਸਿੰਘ ਨੇ ਦੱਸਿਆ ਕਿ ਦੁੱਧ ਦਾ ਉਤਪਾਦਨ ਘਟਣ ਤੇ ਮਹਿੰਗਾਈ ਵਧਣ ਕਾਰਨ ਆਉਣ ਵਾਲੇ ਦਿਨਾਂ 'ਚ ਵੀ ਦੁੱਧ ਦੇ ਭਾਅ 'ਚ ਇਜ਼ਾਫਾ ਕਰਨਾ ਪਵੇਗਾ।

ਚੇਅਰਮੈਨ ਪਰਮਜੀਤ ਸਿੰਘ ਨੇ ਦੱਸਿਆ ਕਿ ਲਗਾਤਾਰ ਤੂੜੀ ਦੇ ਭਾਅ ਤੇ ਫੀਡ 'ਚ ਮਹਿੰਗਾਈ ਜਾਰੀ ਹੈ ਤੇ ਇਸ 'ਤੇ ਕਿਸੇ ਤਰ੍ਹਾਂ ਦੀ ਰਿਆਇਤ ਨਹੀਂ ਮਿਲ ਰਹੀ।

ਇਸੇ ਕਾਰਨ ਦੁੱਧ ਦੇ ਭਾਅ 'ਚ ਮਜਬੂਰੀਵੱਸ ਇਜ਼ਾਫਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਫੀਡ 'ਤੇ ਸਬਸਿਡੀ ਦੇਣ ਲਈ ਕਦਮ ਚੁੱਕਣੇ ਚਾਹੀਦੇ ਹਨ। ਨਹੀਂ ਤਾਂ ਆਉਣ ਵਾਲੇ ਸਮੇਂ 'ਚ ਕੀਮਤਾਂ ਹੋਰ ਵਧ ਜਾਣਗੀਆਂ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।