ਮੁਹਾਲੀ 'ਚ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ

ਏਜੰਸੀ

ਖ਼ਬਰਾਂ, ਪੰਜਾਬ

ਮੁਹਾਲੀ 'ਚ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ

image

ਐਸ.ਏ.ਐਸ. ਨਗਰ, 28 ਨਵੰਬਰ (ਸੁਖਦੀਪ ਸਿੰਘ ਸੋਈ): ਮੁਹਾਲੀ ਵਿਖੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਛ ਪੁਰਬ ਸਬੰਧੀ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਇਹ ਨਗਰ ਕੀਰਤਨ ਸ੍ਰੀ ਗੁਰੂ ਗੰਥ ਸਾਹਿਬ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਵੇਰੇ 10.00 ਵਜੇ ਗੁਰਦੁਆਰਾ ਗੋਬਿੰਦਸਰ ਮੁਹਾਲੀ ਪਿੰਡ ਤੋਂ ਆਰੰਭ ਹੋ ਇਆ, ਜੋ ਕਿ ਗੁਰਦੁਆਰਾ ਗੋਬਿੰਦਸਰ ਨਾਲ ਲਗਦੀ ਮਾਰਕੀਟ ਵਿਚੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਫੇੰ ਇੱਕ, ਪੁਰਾਣਾ ਡੀ ਸੀ ਆਫਿਸ, ਫਰੈਂਕੋ ਹੋਟਲ, ਦੋ ਚਾਰ ਚੌਂਕ ਡਿਪਪਲਾਸਟ, ਮਦਨਪੁਰਾ ਚੌਕ, ਤਿੰਨ ਪੰਜ ਦੀਆਂ ਲਾਈਟਾਂ, ਗੁਰਦੁਆਰਾ ਸਾਚਾ ਧੰਨ ਸਾਹਿਬ, ਅੰਬਾਂ ਵਾਲਾ ਚੌਕ, ਗੁਰਦੁਆਰਾ ਅੰਬ ਸਾਹਿਬ ਤੋਂ ਸੜਕ 9-10 ਤੋਂ ਲੰਘਦਾ ਹੋਇਆ ਗੁਰਦੁਆਰਾ ਸਿੰਘ ਸਭਾ ਫੇੰ ਗਿਆਰਾਂ ਵਿਖੇ ਜਾ ਕੇ ਸਮਾਪਤ ਹੋਇਆ ਇਸ ਨਗਰ ਵਿਚ ਛਾਮਲ ਸੰਗਤਾਂ ਵਿੱਚ ਕਾਫੀ ਉਤਛਾਹ ਪਾਇਆ ਜਾ ਰਿਹਾ ਸੀ ਨਗਰ ਕੀਰਤਨ ਵਿੱਚ ਨੌਜਵਾਨਾਂ ਦੇ ਨਾਲ ਨਾਲ ਬੱਚੇ,ਮਹਿਲਾਵਾਂ ਅਤੇ ਬਜੁਰਗ ਵੀ ਕਾਫੀ ਗਿਣਤੀ ਵਿੱਚ ਸਨ ਨਗਰ ਕੀਰਤਨ ਦਾ ਰਸਤੇ ਵਿੱਚ ਥਾਂ ਥਾਂ ਸਰਧਾਲੂਆਂ ਵਲੋਂ ਸਵਾਗਤ ਕੀਤਾ ਗਿਆ ਅਤੇ ਅਨੇਕਾਂ ਥਾਂਵਾਂ ਉਪਰ ਲੰਗਰ ਲਾਏ ਗਏ।

ਬੀਰਵਰਤ ੨੮-੫