ਨਾਨਕ ਨਿਰਮਲ ਪੰਥ ਹਰਿਆਣਾ ਇਕਾਈ ਵਲੋਂ ਗੁਰਸ਼ਬਦ ਪ੍ਰਚਾਰ ਅਭਿਆਨ ਦੀ ਆਰੰਭਤਾ

ਏਜੰਸੀ

ਖ਼ਬਰਾਂ, ਪੰਜਾਬ

ਨਾਨਕ ਨਿਰਮਲ ਪੰਥ ਹਰਿਆਣਾ ਇਕਾਈ ਵਲੋਂ ਗੁਰਸ਼ਬਦ ਪ੍ਰਚਾਰ ਅਭਿਆਨ ਦੀ ਆਰੰਭਤਾ

image

ਗੂਹਲਾ ਚੀਕਾ, 28 ਨਵੰਬਰ (ਸੁਖਵੰਤ ਸਿੰਘ): ਗੁਰਬਾਣੀ ਵਿਚ ਦਰਜ ਆਦਰਸ਼ਾਂ ਦੇ ਸਹੀ ਅਰਥਾਂ ਤੱਕ ਪਹੁੰਚਣ ਲਈ ਅੰਤਰਰਾਸ਼ਟਰੀ ਸੰਗਠਨ ਨਾਨਕ ਨਿਰਮਲ ਪੰਥ ਵੱਲੋਂ 2 ਦਸੰਬਰ ਨੂੰ ਗੁਰਸਬਦ ਪ੍ਰਚਾਰ ਮੁਹਿੰਮ ਤਹਿਤ ਇਕ ਲੜਾਈ ਆਰੰਭੀ ਜਾਏਗੀ।  ਇਸ ਸਬੰਧ ਵਿਚ ਪਹਿਲਾ ਪ੍ਰੋਗਰਾਮ ਚੀਕਾ -ਕੈਥਲ ਮੁੱਖ ਸੜਕ 'ਤੇ ਪਿੰਡ ਕੰਗਥਾਲੀ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਹੋਵੇਗਾ।  ਹੈਡ ਗ੍ਰੰਥੀ  ਅਮਰਿਦਰ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ: ਮਨਜੀਤ ਸਿੰਘ ਅਤੇ ਹਰਿਆਣਾ ਰਾਜ ਦੇ ਇੰਚਾਰਜ ਪ੍ਰੋ: ਪਰਮਜੋਤ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਣਗੇ।  
ਇਸ ਪ੍ਰੋਗਰਾਮ ਦੇ ਇੰਚਾਰਜ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਪ੍ਰਸਿੱਧ   ਢਾੱਡੀ ਅਤੇ ਕੀਰਤਨੀ ਜਥਾ ਗੁਰਬਾਣੀ ਦਾ ਪ੍ਰਚਾਰ ਹੀ ਨਹੀਂ ਕਰਨਗੇ ਸਗੋਂ , ਨਾਲ ਹੀ ਸਿੱਖ ਧਰਮ ਦੇ ਉੱਘੇ ਵਿਦਵਾਨਾਂ ਵੱਲੋਂ ਵਿਸ਼ੇਸ਼ ਵਿਚਾਰ-ਵਟਾਂਦਰੇ ਦੇ ਸੈਸ਼ਨ ਵੀ ਕਰਵਾਏ ਜਾਣਗੇ।  ਅਮਰਿੰਦਰ  ਸਿਘ ਨੇ ਕਿਹਾ ਕਿ ਇਸ ਵਿਚਾਰ ਵਟਾਂਦਰੇ ਦੀ ਸੈਸ਼ਨ ਦੀ ਵਿਸ਼ੇਸ਼ ਗੱਲ ਇਹ ਹੋਵੇਗੀ ਕਿ ਇਸਦੇ ਤਹਿਤ ਆਮ ਲੋਕ ਆਪਣੇ ਧਰਮ ਅਤੇ ਜੀਵਨ ਨਾਲ ਸਬੰਧਤ ਚਿੰਤਾਵਾਂ ਬਾਰੇ ਪ੍ਰਸ਼ਨ ਪੁੱਛ ਸਕਣਗੇ ਅਤੇ ਉਨ੍ਹਾਂ ਦੇ ਪ੍ਰਸ਼ਨਾਂ ਦੇ ਜਵਾਬ ਗੁਰਬਾਣੀ ਦੀ ਰੋਸ਼ਨੀ ਵਿਚ ਪ੍ਰਾਪਤ ਕਰ ਸਕਣਗੇ।  ਇਸ ਲਹਿਰ ਦੇ ਦੌਰਾਨ ਸਮਾਗਮਾਂ ਵਿੱਚ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਗੁਰਬਾਣੀ ਅਤੇ ਰਹਿਤ ਮਰਿਯਾਦਾ ਦਾ ਪ੍ਰਚਾਰ  ਰਾਗੀ ਅਤੇ ਢਾਡੀ ਜਥਿਆਂ ਵੱਲੋਂ ਭੇਟਾ ਰਹਿਤ ਕੀਤਾ ਜਾਵੇਗਾ।ਤੇ ਇਸ ਦੇ ਜਨਰਲ ਸੈਕਟਰੀ ਸਰਦਾਰ ਦਲੇਰ  ਸਿੰਘ ਯੂ ਐਸ ਏ ਵੱਲੋਂ ਆਨਲਾਈਨ ਸੰਦੇਸ਼ ਭੇਜਿਆ ਜਾਵੇਗਾ ।
ਇਸ  ਮੌਕੇ ਤੇ ਮਾਨ ਸਿੰਘ  ਜੰਡੋਲੀ ਸਤਨਾਮ ਸਿੰਘ ਖਰਕਾਂ ਪਰਮਜੋਤ ਸਿੰਘ ਹੈਡ ਗੰਥੀ ਪ੍ਰੇਮਪੂਰਾ ਸੇਵਾ  ਨਿਭਾਉਣਗੇ। ਪ੍ਰੋਗਰਾਮ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਚਲੇਗਾ।  ਇਸ ਮੌਕੇ ਗੁਰੂ ਜੀ ਦੇ ਅਟੁੱਟ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ।

sukhwant singh singh ੧