ਇਟਲੀ 'ਚ ਕਪੂਰਥਲਾ ਦੇ ਨੌਜਵਾਨ ਦੀ ਕੋਰੋਨਾ ਵਾਇਰਸ ਕਾਰਨ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਇਟਲੀ 'ਚ ਕਪੂਰਥਲਾ ਦੇ ਨੌਜਵਾਨ ਦੀ ਕੋਰੋਨਾ ਵਾਇਰਸ ਕਾਰਨ ਮੌਤ

image

ਕਪੂਰਥਲਾ, 28 ਨਵੰਬਰ (ਪਪ) : ਇਟਲੀ ਦੇ ਸ਼ਹਿਰ ਬੈਰਗਾਮੋ ਦੇ ਨਾਲ ਲਗਦੇ ਪਿੰਡ ਸਿਰਾਤੇ ਵਿਖੇ ਲੰਮੇ ਸਮੇਂ ਤੋਂ ਰਹਿ ਰਹੇ ਪੰਜਾਬੀ ਨੌਜਵਾਨ ਜਸਵੀਰ ਸਿੰਘ ਦੀ ਕੋਰੋਨਾ ਵਾਇਰਸ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਵਿੱਕੀ ਨੇ ਦਸਿਆ ਕਿ ਬਹੁਤ ਹੀ ਸਾਊ ਅਤੇ ਮਿਲਣਸਾਰ ਸੁਭਾਅ ਦਾ ਮਾਲਕ ਜਸਵੀਰ ਸਭ ਨੂੰ ਰੋਂਦੇ ਕੁਰਲਾਉਂਦੇ ਹੋਏ ਹਮੇਸ਼ਾ ਲਈ ਅਲਵਿਦਾ ਆਖ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਉਹ ਪੰਜਾਬ ਤੋਂ ਬੇਗੋਵਾਲ ਜ਼ਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਸੀ। 45 ਸਾਲਾ ਜਸਵੀਰ ਪਿਛਲੇ 10 ਸਾਲ ਤੋਂ ਇਕ ਪਲਾਸਟਿਕ ਦੀ ਫੈਕਟਰੀ ਵਿਚ ਕੰਮ ਕਰਦਾ ਦੀ ਸੀ, ਉਹ ਅਪਣੇ ਪਿੱਛੇ ਪਤਨੀ ਅਤੇ 2 ਕੁੜੀਆਂ ਅਤੇ ਇਕ ਛੋਟਾ ਜਿਹਾ ਪੁੱਤਰ ਛੱਡ ਗਿਆ ਹੈ।