ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤੀ ਰਾਹਤ, '2400 ਦੇ ਕਰੀਬ ਹੈਲਥ ਸਟਾਫ ਕੀਤਾ ਜਾਵੇਗਾ ਭਰਤੀ'
'1000 ਦੇ ਕਰੀਬ ਨਰਸਾਂ ਕੀਤੀਆਂ ਜਾਣਗੀਆਂ ਭਰਤੀ'
ਅੰਮ੍ਰਿਤਸਰ: ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤੀ ਵੱਡੀ ਰਾਹਤ ਦਿੱਤੀ ਹੈ। ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਕਾਫੀ ਹੱਕ ਤਾਂ ਮੰਗਾਂ ਮੰਗ ਲਈਆਂ ਗਈਆਂ ਹਨ। ਰਾਜ ਕੁਮਾਰ ਵੇਰਕਾ ਨੇ ਐਲਾਨ ਕੀਤਾ ਹੈ ਕਿ ਹੁਣ ਨਵੀਂ ਭਰਤੀਆਂ ਕੀਤੀਆਂ ਜਾਣਗੀਆਂ।
ਸਿਹਤ ਵਿਭਾਗ ਵਿਚ ਵੀ 2400 ਦੇ ਕਰੀਬ ਸਟਾਫ ਭਰਤੀ ਕੀਤਾ ਜਾਵੇਗਾ। 1 ਹਜ਼ਾਰ ਦੇ ਕਰੀਬ ਨਰਸਾਂ ਭਰਤੀਆਂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਕੋਵਿਡ ਦੇ ਦੌਰਾਨ ਜਿਹੜੇ ਕਰਮਚਾਰੀ ਕੱਢ ਦਿੱਤੇ ਗਏ ਸਨ। ਉਹਨਾਂ ਨੂੰ ਵੀ ਦੁਬਾਰਾ ਤੋਂ ਰੱਖਿਆ ਜਾਵੇਗਾ। ਦੱਸ ਦੇਈਏ ਕਿ ਮੁਲਾਜ਼ਮ ਕਾਫੀ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਸਨ। ਅਸਾਮੀਆਂ ਭਰਨ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ। ਇਸ ਦੇ ਮੱਦੇਨਜ਼ਰ ਅੱਜ ਮੀਟਿੰਗ ਹੋਈ ਹੈ।
ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਅੱਜ ਚੰਡੀਗੜ੍ਹ ਪੁੱਜੇ, ਜਿੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੇਰਾ ਵਿਭਾਗ ਮੈਡੀਕਲ ਸਿੱਖਿਆ ਹੈ। ਮੈਡੀਕਲ ਸਿੱਖਿਆ ਦੇ ਅੰਦਰ ਮੇਰੇ ਕੋਲ ਅੰਮ੍ਰਿਤਸਰ ਮੈਡੀਕਲ ਕਾਲਜ, ਪਟਿਆਲਾ ਅਤੇ ਫਰੀਦਕੋਟ ਹੈ ਅਤੇ ਉਹ ਸਾਰੇ ਲੋਕ ਜੋ ਕੋਵਿਡ ਦੌਰਾਨ ਕਾਲਜ ਨਾਲ ਜੁੜੇ ਹੋਏ ਸਨ ਅਤੇ ਕੋਵਿਡ ਦੀ ਸਮਾਪਤੀ ਤੋਂ ਬਾਅਦ ਨੌਕਰੀ ਤੋਂ ਕੱਢੇ ਗਏ ਸਨ।
ਮੈਂ ਉਨ੍ਹਾਂ ਸਾਰਿਆਂ ਨੂੰ ਦੁਬਾਰਾ ਸ਼ਾਮਲ ਕਰਨ ਦੇ ਆਦੇਸ਼ ਦਿੱਤੇ ਹਨ, ਇਹ ਕੱਲ੍ਹ ਤੋਂ ਸਾਰੇ ਮੇਰੇ ਵਿਭਾਗ ਦੇ ਲੋਕ ਨੌਕਰੀਆਂ 'ਤੇ ਵਾਪਸ ਚਲੇ ਜਾਣਗੇ ਬਾਕੀ ਵਿਭਾਗ ਪਰਗਟ ਸਿੰਘ ਅਤੇ ਓਮ ਪ੍ਰਕਾਸ਼ ਸੋਨੀ ਦਾ ਹੈ।