415 ਕਿ.ਮੀ. ਦੂਰ 205 ਕਿਲੋ ਪਿਆਜ਼ ਵੇਚਣ ਗਏ ਕਿਸਾਨ ਨੂੰ ਮਿਲੀ ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ
205 ਕਿਲੋ ਪਿਆਜ਼ ਵੇਚਣ 'ਤੇ ਸਿਰਫ਼ 8.36 ਰੁਪਏ ਮਿਲੇ।
ਕਰਨਾਟਕਾ: ਕਰਨਾਟਕਾ ਦੇ ਗਡਗ ਦਾ ਰਹਿਣ ਵਾਲਾ ਇਕ ਕਿਸਾਨ ਆਪਣੇ ਬੀਜੇ ਪਿਆਜ਼ਾਂ ਦੀ ਚੰਗੀ ਕੀਮਤ ਹਾਸਲ ਕਰਨ ਲਈ ਆਪਣੇ ਘਰ ਤੋਂ 415 ਕਿ. ਮੀ. ਤੋਂ ਵੀ ਕਈ ਦੂਰ ਬੈਂਗਲੁਰੂ ਦੇ ਇਕ ਬਜ਼ਾਰ ਯਸ਼ਵੰਤਪੁਰ 'ਚ ਗਿਆ, ਜਿੱਥੇ ਉਸ ਨੂੰ 205 ਕਿਲੋ ਪਿਆਜ਼ ਵੇਚਣ 'ਤੇ ਸਿਰਫ਼ 8.36 ਰੁਪਏ ਮਿਲੇ। ਇਨੀਂ ਘੱਟ ਕੀਮਤ ਦੇਖ ਕੇ ਕਿਸਾਨ ਬਹੁਤ ਪ੍ਰੇਸ਼ਾਨ ਹੋ ਗਿਆ। ਜਿਸ ਦੌਰਾਨ ਪ੍ਰੇਸ਼ਾਨ ਹੋਏ ਕਿਸਾਨ ਨੇ ਕੀਮਤ ਦੀ ਰਸੀਦ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਤੇ ਜਿਸ ਤੋਂ ਬਾਅਦ ਇਹ ਕਾਫ਼ੀ ਵਾਇਰਲ ਹੋ ਰਹੀ ਹੈ। ਕਿਸਾਨ ਨੇ ਅਪਣੀ ਪੋਸਟ ਵਿਚ ਹੋਰ ਕਿਸਾਨਾਂ ਨੂੰ ਵੀ ਇਹ ਸੰਦੇਸ਼ ਦਿੱਤਾ ਕਿ ਉਹ ਅਪਣੀ ਬੀਜੀ ਹੋਈ ਫ਼ਸਲ ਬੰਗਲੁਰੂ ਵਿਖੇ ਵੇਚਣ ਲਈ ਨਾ ਲੈ ਕੇ ਆਉਣ।
ਫੋਟੋ
ਬਿੱਲ ਜਾਰੀ ਰਕਨ ਵਾਲੇ ਥੋਕ ਵਪਾਰੀ ਨੇ ਪਿਆਜ਼ ਦੀ ਕੀਮਤ 200 ਰੁਪਏ ਪ੍ਰਤੀ ਕੁਇੰਟਲ ਦੱਸੀ ਹੈ ਅਤੇ 24 ਰੁ: ਕੁਲੀ ਫੀਸ, 377.64 ਰੁ: ਮਾਲ ਢੁਆਈ ਕੱਟ ਕੇ ਕਿਸਾਨ ਨੂੰ 8.36 ਰੁਪਏ ਦਿੱਤੇ ਹਨ।
ਜਾਣਕਾਰੀ ਅਨੁਸਾਰ ਯਸ਼ਵੰਤਪੁਰ ਬਜ਼ਾਰ 'ਚ ਪਿਆਜ਼ ਵੇਚਣ ਘੱਟੋ-ਘੱਟ 50 ਕਿਸਾਨ ਗਏ ਸਨ। ਕਿਸਾਨ ਪਾਵਡੇਪਾ ਨੇ ਕਿਹਾ ਕਿ ਉਹ ਗਡਗ ਦੇ ਰਹਿਣ ਵਾਲੇ ਕਿਸਾਨ ਹਨ। ਇੱਥੇ ਉਹ ਪਿਆਜ਼ ਵੇਚਣ ਆਏ ਸੀ। ਇੱਥੇ ਪਿਆਜ਼ ਦੀ ਕੀਮਤ ਸਾਨੂੰ 500 ਰੁ: ਦੱਸੀ ਗਈ ਸੀ, ਪਰ ਇੱਥੇ ਪਿਆਜ਼ ਦੀ ਕੀਮਤ 200 ਰ: ਦੇਖ ਉਹ ਹੈਰਾਨ ਹਨ। ਉਨ੍ਹਾਂ ਨੇ ਦੱਸਿਆ ਇਸ ਸਾਲ ਲਗਾਤਾਰ ਮੀਂਹ ਪੈਣ ਕਰਕੇ ਉਹਨਾਂ ਦੀ ਫ਼ਸਲ ਖ਼ਰਾਬ ਹੋਈ ਹੈ ਜਿਸ ਕਰ ਕੇ ਉਹਨਾਂ ਨੂੰ ਬਹੁਤ ਘਾਟਾ ਪਿਆ ਹੈ।
ਇਸ ਕੀਮਤ ਤੋਂ ਪ੍ਰੇਸ਼ਾਨ ਹੋ ਕੇ ਕਿਸਾਨ ਸੂਬਾ ਸਰਕਾਰ ਨੂੰ ਆਪਣੀ ਪੈਦਾਵਾਰ ਲਈ ਘੱਟੋ-ਘੱਟ ਸਮਰਥਨ ਕੀਮਤ ਦਾ ਐਲਾਨ ਕਰਨ ਦੀ ਮੰਗ ਕਰ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਪੁਣੇ ਅਤੇ ਤਾਮਿਲਨਾਡੂ ਦੇ ਕਿਸਾਨਾਂ ਨੂੰ ਲਿਆਂਦੀ ਪੈਦਾਵਾਰ ਦੀ ਚੰਗੀ ਕੀਮਤ ਮਿਲ ਰਹੀ ਹੈ ਕਿਉਂਕਿ ਉਨ੍ਹਾਂ ਦੀ ਫ਼ਸਲ ਬਿਹਤਰ ਹੈ। ਕਦੜ ਦੇ ਕਿਸਾਨਾਂ ਨੇ ਕਿਹਾ ਕਿ ਪਿਆਜ਼ ਲਈ ਐੱਮ. ਐੱਸ. ਪੀ. ਜਲਦੀ ਐਲਾਨੀ ਜਾਵੇ ਕਿਉਂਕਿ ਪਾਵਡੇਪ ਨੇ ਕਿਹਾ ਕਿ ਉਸ ਨੇ ਆਪਣੀ ਫ਼ਸਲ ਉਗਾਉਣ ਅਤੇ ਬਾਜ਼ਾਰ ਤੱਕ ਲੈ ਕੇ ਆਉਣ ਲਈ 25 ਹਜ਼ਾਰ ਤੋਂ ਵੀ ਵੱਧ ਖ਼ਰਚ ਕੀਤਾ ਹੈ। ਪਰ ਉਸ ਨੂੰ ਪਿਆਜ਼ ਦੀ ਕਿਮਤ ਸਿਰਫ਼ 8 ਰ: ਮਿਲੀ ਹੈ।ਅਸੀਂ ਸੂਬਾ ਸਰਕਾਰ ਨੂੰ ਜਲਦ ਤੋਂ ਜਲਦ ਘੱਟੋ-ਘੱਟ ਸਮਰਥਨ ਕੀਮਤ ਐਲਾਨਣ ਦੀ ਬੇਨਤੀ ਕੀਤੀ ਹੈ। ਕਿਉਂਕਿ ਇਸ ਵਾਰ ਲਗਾਤਾਰ ਮੀਂਹ ਪੈਣ ਨਾਲ ਉਨ੍ਹਾਂ ਦਾ ਬਹੁਤ ਨੁਕਸਾਨ ਹੋਇਆ ਹੈ।