ਖੇਮਕਰਨ ਪੁਲਿਸ ਨੂੰ ਭਾਰਤ-ਪਾਕਿਸਤਾਨ ਸਰਹੱਦ 'ਤੇ ਖੇਤਾਂ 'ਚੋਂ ਮਿਲਿਆ ਡਰੋਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਢੇ 7 ਕਿਲੋ ਦਾ ਇੱਕ ਪੈਕੇਟ ਵੀ ਹੋਇਆ ਬਰਾਮਦ, ਜਾਂਚ ਜਾਰੀ 

Khemkaran police found a drone in the fields on the India-Pakistan border

ਤਰਨ ਤਾਰਨ : ਸਥਾਨਕ ਥਾਣਾ ਖੇਮਕਰਨ ਦੀ ਪੁਲਿਸ ਨੂੰ ਭਾਰਤ ਪਾਕਿਸਤਾਨ ਸਰਹੱਦ ਨਾਲ ਲਗਦੇ ਖੇਤਾਂ ਵਿਚੋਂ ਇੱਕ ਡਰੋਨ ਮਿਲਿਆ ਹੈ। ਇਸ ਡਰੋਨ ਦੇ ਨੇੜਿਉਂ ਇੱਕ ਸਾਢੇ 7 ਕਿਲੋ ਵਜ਼ਨ ਦਾ ਪੈਕੇਟ ਵਿਚ ਬਰਾਮਦ ਹੋਇਆ ਹੈ। ਪੁਲਿਸ ਵਲੋਂ ਡਰੋਨ ਅਤੇ ਉਕਤ ਪੈਕੇਟ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਪੂਰੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।