ਵਿਆਹ ਸਮਾਗਮ ਤੋਂ ਪਰਤ ਰਹੇ ਮਾਂ-ਪੁੱਤ 'ਤੇ ਡਿੱਗਿਆ ਸਫੈਦਾ, ਪੁੱਤ ਦੀ ਮੌਤ, ਮਾਂ ਜਖ਼ਮੀ
ਮੋਟਰਸਾਇਕਲ 'ਤੇ ਸਵਾਰ ਮਾਂ ਅਤੇ ਪੁੱਤ ਦੋਵਾਂ ਉੱਪਰ ਅਚਾਨਕ ਇਕ ਸਫੈਦਾ ਡਿੱਗ ਗਿਆ, ਜਿਸ ਤੋਂ ਬਾਅਦ ਪੁੱਤ ਦੀ ਮੌਤ ਅਤੇ ਮਾਂ ਜਖ਼ਮੀਹੋ ਗਈ।
ਤਰਨਤਾਰਨ: ਅੰਮ੍ਰਿਤਸਰ ਦੇ ਪੁਰਾਣੇ ਸਥਾਨਕ ਰੋਡ 'ਤੇ ਇਕ ਬਹੁਤ ਹੀ ਦਰਦਨਾਕ ਹਾਦਸਾ ਹੋਇਆ ਹੈ, ਜਿਸ ਵਿਚ ਮੋਟਰਸਾਇਕਲ 'ਤੇ ਸਵਾਰ ਮਾਂ ਅਤੇ ਪੁੱਤ ਦੋਵਾਂ ਉੱਪਰ ਅਚਾਨਕ ਇਕ ਸਫੈਦਾ ਡਿੱਗ ਗਿਆ, ਜਿਸ ਤੋਂ ਬਾਅਦ ਉੱਥੇ ਬਹੁਤ ਜਾਮ ਲੱਗ ਗਿਆ ਹੈ। ਇਸ ਦੌਰਾਨ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਫੈਦਾ ਹਟਾ ਕੇ ਜਾਮ ਖੁੱਲ੍ਹਵਾਇਆ ਅਤੇ ਜਖ਼ਮੀ ਹੋਏ ਮਾਂ ਅਤੇ ਪੁੱਤ ਨੂੰ ਹਸਪਤਾਲ ਪਹੁੰਚਾਇਆ ਗਿਆ।
ਜਦੋਂ ਪੁਲਿਸ ਅਧਿਕਾਰੀ ਨੇ ਜਾਂਚ ਕਰਦੇ ਡਾਕਟਰ ਨੂੰ ਪੁੱਛਿਆ ਤਾਂ ਡਾਕਟਰ ਨੇ ਕਿਹਾ ਲੜਕੇ ਦੀ ਧੌਣ ਦਾ ਮਣਕਾ ਟੁੱਟਣ ਕਰਕੇ ਉਸ ਦੀ ਮੌਤ ਹੋ ਚੁੱਕੀ ਹੈ ਪਰ ਉਸ ਦੀ ਮਾਂ ਮਾਮੂਲੀ ਜਖ਼ਮੀ ਹੋਈ ਹੈ। ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਉਹ ਦੋਵੇਂ ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਸਨ। ਜਿਸ ਦੌਰਾਨ ਇਹ ਹਾਦਸਾ ਹੋਇਆ। ਇਸ ਹਾਦਸੇ ਵਿਚ ਮ੍ਰਿਤਕ ਲੜਕੇ ਦੀ ਪਛਾਣ ਤਲਵਿੰਦਰ ਸਿੰਘ ਦੇ ਨਾਂ ਤੋ ਹੋਈ ਹੈ। ਉਹ ਤਰਨਤਾਰਨ ਨਿਵਾਸੀ ਫੋਕਲ ਪੁਆਇੰਟ ਦਾ ਰਹਿਣ ਵਾਲਾ ਸੀ।