Punjab News: ਪਟਿਆਲਾ ਵਿੱਚ ਦਿਨ ਦਿਹਾੜੇ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ

ਏਜੰਸੀ

ਖ਼ਬਰਾਂ, ਪੰਜਾਬ

Punjab News: ਸ਼ਮਸ਼ਮਾਨ ਘਾਟ ਵਿੱਚ ਤਾਏ ਦੀਆਂ ਅਸਥੀਆਂ ਚੁਗਣ ਗਿਆ ਸੀ ਨੌਜਵਾਨ

A person was shot dead in broad daylight in Patiala

 

Punjab News: ਪਟਿਆਲਾ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਨਵਨੀਤ ਸਿੰਘ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਨਵਨੀਤ ਸਿੰਘ ਪੁੱਤਰ ਦਰਸ਼ਨ ਸਿੰਘ ਜੋ ਕਿ ਆਪਣੇ ਤਾਏ ਦੇ ਫੁੱਲ ਚੁਗਣ ਲਈ ਕਲੋੜੀ ਗੇਟ ਸ਼ਮਸ਼ਾਨਘਾਟ ਵਿਖੇ ਆਇਆ ਸੀ ਤਾਂ ਪਹਿਲਾਂ ਤੋਂ ਹੀ ਉੱਥੇ ਦੋ ਨੌਜਵਾਨ ਜੋ ਕਿ ਘਾਤ ਲਾਈ ਬੈਠੇ ਸਨ। ਉਹਨਾਂ ਨੇ ਨਵਨੀਤ ਸਿੰਘ ਉੱਤੇ ਸਿੱਧੇ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। 

ਗੋਲੀਆਂ ਲੱਗਣ ਕਾਰਨ ਨਵਨੀਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਐਸਪੀਡੀ ਯੁਗੇਸ਼ ਸ਼ਰਮਾ ਇੰਚਾਰਜ ਸੀਆਈ ਸਟਾਫ ਸ਼ਮਿੰਦਰ ਸਿੰਘ, ਐਸਐਚਓ ਕਤਵਾਲੀ ਹਰਜਿੰਦਰ ਸਿੰਘ ਢਿੱਲੋ ਤੋਂ ਇਲਾਵਾ ਪੁਲਿਸ ਦੀਆਂ ਵੱਖ-ਵੱਖ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ। 

ਇਸ ਮੌਕੇ ਸੀਆਈ ਸਟਾਫ ਵੱਲੋਂ ਵੱਖ-ਵੱਖ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪਤਾ ਲਗਾਇਆ ਜਾ ਰਿਹਾ ਹੈ ਕਿ ਆਖ਼ਿਰ ਕਤਲ ਦੀ ਵਜ੍ਹਾ ਕੀ ਹੋ ਸਕਦੀ ਹੈ?