Khanori border News : ਕਿਸਾਨ ਆਗੂ ਸੁਖਜੀਤ ਸਿੰਘ ਦੇ ਮਰਨ ਵਰਤ ਦਾ ਚੌਥਾ ਦਿਨ, 5 ਕਿੱਲੋ ਵਜ਼ਨ ਘਟਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Khanori border News : ਕੁੱਝ-ਕੁੱਝ ਦੇਰ ਬਾਅਦ ਡਾਕਟਰਾਂ ਦੀ ਟੀਮ ਕਰ ਰਹੀ ਹੈ ਜਾਂਚ

ਚੌਥਾ ਦਿਨ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਸੁਖਜੀਤ ਸਿੰਘ

Khanori border News : ਕਿਸਾਨ ਆਗੂ ਸੁਖਜੀਤ ਸਿੰਘ ਦੀ ਖਨੋਰੀ ਸਰਹੱਦ 'ਤੇ ਮਰਨ ਵਰਤ ਦੇ ਚੌਥੇ ਦਿਨ ਵਜ਼ਨ 5 ਕਿਲੋ ਘਟ ਗਿਆ ਹੈ। ਸੁਖਜੀਤ ਸਿੰਘ ਹਰਦੋਝੰਡੇ ਵਲੋਂ ਲਗਾਤਾਰ ਸਟੇਜ 'ਤੇ ਵਿਰੋਧ ਕੀਤਾ ਜਾ ਰਿਹਾ ਹੈ। ਡਾਕਟਰਾਂ ਦੀ ਟੀਮ ਵੱਲੋਂ ਕੁਝ ਸਮੇਂ ਬਾਅਦ ਸੁਖਜੀਤ ਸਿੰਘ ਦਾ ਮੈਡੀਕਲ ਚੈਕਅੱਪ ਕੀਤਾ ਗਿਆ। ਹੁਣ ਐਂਬੂਲੈਂਸ ਹਰ ਸਮੇਂ ਸੁਖਜੀਤ ਸਿੰਘ ਦੇ ਨਾਲ ਰਹੇਗੀ।

ਦੱਸ ਦੇਈਏ ਕਿ ਹਰ ਕੁਝ ਕੁਝ ਘੰਟਿਆਂ ਬਾਅਦ ਡਾਕਟਰਾਂ ਵੱਲੋਂ ਬਲੱਡ ਪ੍ਰੈਸ਼ਰ, ਆਕਸੀਜਨ, ਸਰੀਰ ਦਾ ਭਾਰ ਅਤੇ ਸਰੀਰ ਦਾ ਤਾਪਮਾਨ ਚੈੱਕ ਕੀਤਾ ਜਾ ਰਿਹਾ ਹੈ । ਡਾਕਟਰਾਂ ਦੀ ਟੀਮ ਕਿਸਾਨਾਂ ਨੂੰ ਵੀ ਹਰ ਤਰ੍ਹਾਂ ਦੀਆਂ ਮੈਡੀਕਲ ਸੇਵਾਵਾਂ ਪ੍ਰਦਾਨ ਕਰ ਰਹੀ ਹੈ, ਮੁਫ਼ਤ ਦਵਾਈਆਂ ਦਾ ਲੰਗਰ ਵੀ ਲਗਾਇਆ ਗਿਆ ਹੈ। ਸਰਕਾਰੀ ਡਾਕਟਰਾਂ ਵੱਲੋਂ ਕੱਲ 28 ਨਵੰਬਰ ਨੂੰ ਅਤੇ ਅੱਜ 29 ਨਵੰਬਰ ਨੂੰ ਵੀ ਸਿਵਲ ਹਸਪਤਾਲ ਸੁਤਰਾਣਾ ਵੱਲੋਂ ਮੈਡੀਕਲ ਚੈਕਅੱਪ ਕੀਤਾ ਗਿਆ।

(For more news apart from Farmer leader Sukhjit Singh lost 5 kg on fourth day his death fast News in Punjabi, stay tuned to Rozana Spokesman)