ਦਿੱਲੀ ਮੋਰਚਾ: ਟਿਕਰੀ ਬਾਰਡਰ ਤੋਂ ਸ਼ਾਹਜਹਾਂਪੁਰ ਤਕ ਵਿਸ਼ਾਲ ਝੰਡਾ ਮਾਰਚ ਦਾ ਐਲਾਨ

ਏਜੰਸੀ

ਖ਼ਬਰਾਂ, ਪੰਜਾਬ

ਦਿੱਲੀ ਮੋਰਚਾ: ਟਿਕਰੀ ਬਾਰਡਰ ਤੋਂ ਸ਼ਾਹਜਹਾਂਪੁਰ ਤਕ ਵਿਸ਼ਾਲ ਝੰਡਾ ਮਾਰਚ ਦਾ ਐਲਾਨ

image

ਨਵÄ ਦਿੱਲੀ, 28 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਦਿੱਲੀ ਮੋਰਚੇ ਵਿਚ ਕੁੰਡਲੀ ਬਾਰਡਰ ਉਤੇ ਅੱਜ ਸੱਤ ਕਿਸਾਨ ਜਥੇਬੰਦੀਆਂ ਨੇ ਸਾਂਝੀ ਪ੍ਰੈੱਸ ਕਾਨਫ਼ਰੰਸ ਵਿਚ ਸੰਘਰਸ਼ ਨੂੰ ਅੱਗੇ ਵਧਾਉਣ ਲਈ ਕਈ ਤਰ੍ਹਾਂ ਦੇ ਐਲਾਨ ਕੀਤੇ। ਹਰਿਆਣੇ ਦੇ ਪਿੰਡਾਂ ਅੰਦਰ ਲਾਮਬੰਦੀ ਨੂੰ ਹੋਰ ਤੇਜ਼ ਕਰਨ ਲਈ ਆਉਂਦੇ ਦਿਨਾਂ ਵਿਚ ਇਕ ਵਿਸ਼ਾਲ ਝੰਡਾ ਮਾਰਚ ਟਿਕਰੀ ਬਾਰਡਰ ਤੋਂ ਸ਼ਾਹਜਹਾਂਪੁਰ (ਰਾਜਸਥਾਨ) ਦੇ ਬਾਰਡਰ ਤਕ ਪੁੱਜੇਗਾ, ਜਿੱਥੇ ਪਹਿਲਾਂ ਹੀ ਹਜ਼ਾਰਾਂ ਕਿਸਾਨ ਡਟੇ ਹੋਏ ਹਨ।
   ਇਹ ਵਿਸ਼ਾਲ ਮਾਰਚ ਹਰਿਆਣੇ ਦੇ ਪਿੰਡਾਂ ਅੰਦਰ ਲੋਕਾਂ ਨੂੰ ਖੇਤੀ ਬਿਲਾਂ ਵਿਰੁਧ ਸੰਘਰਸ਼ ਅੰਦਰ ਹੋਰ ਵਧੇਰੇ ਜੋਸ਼ ਨਾਲ ਕੁੱਦਣ ਲਈ ਪ੍ਰੇਰੇਗਾ ਤੇ ਸ਼ਾਹਜਹਾਂਪੁਰ ਵਿਚ ਡਟੇ ਕਾਫ਼ਲੇ ਵਿਚ ਸ਼ਮੂਲੀਅਤ ਰਾਹÄ ਉਸ ਨੂੰ ਹੋਰ ਤਕੜਾਈ ਦੇਵੇਗਾ। ਆਉਂਦੇ ਇਕ ਦੋ ਦਿਨਾਂ ਵਿਚ ਇਸ ਦੀ ਤਾਰੀਖ਼ ਐਲਾਨ ਕੀਤੀ ਜਾਵੇਗੀ। ਇਸ ਮੌਕੇ ਸ਼ਾਹਜਹਾਂਪੁਰ ਦੇ ਬਾਰਡਰ ਉਤੇ ਰੁਕੇ ਕਾਫ਼ਲੇ ਵਿਚ ਸ਼ਾਮਲ  ਰਾਜਸਥਾਨ ਦੀ ਕਿਸਾਨ ਜਥੇਬੰਦੀ ਦੇ ਆਗੂ ਸੰਤਬੀਰ ਸਿੰਘ ਨੇ ਅਜਿਹਾ ਕਾਫ਼ਲਾ ਮਾਰਚ ਕਰਨ ਦੇ ਫ਼ੈਸਲੇ ਦਾ ਜ਼ੋਰਦਾਰ ਸਵਾਗਤ ਕੀਤਾ ਤੇ ਕਿਹਾ ਕਿ ਇਸ ਕਦਮ ਨਾਲ ਉੱਥੇ ਡਟੇ ਕਿਸਾਨਾਂ ਦੇ ਹੌਸਲਿਆਂ ਨੂੰ ਹੋਰ ਜ਼ਰਬਾਂ ਆਉਣਗੀਆਂ। 
ਇਨ੍ਹਾਂ ਜਥੇਬੰਦੀਆਂ ਨੇ ਸੰਯੁਕਤ ਮੋਰਚੇ ਵਲੋਂ ਤੀਹ ਦਸੰਬਰ ਨੂੰ ਕੀਤੇ ਜਾਣ ਵਾਲੇ ਟਰੈਕਟਰ ਮਾਰਚ ਵਿਚ ਵੀ ਭਰਵÄ ਸ਼ਮੂਲੀਅਤ ਦਾ ਐਲਾਨ ਕੀਤਾ ਅੱਜ ਦੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਮੋਦੀ ਹਕੂਮਤ ਵਲੋਂ ਕਾਨੂੰਨਾਂ ਵਿਚ ਤਜਵੀਜ਼ਤ ਸੋਧਾਂ ਨੂੰ ਪ੍ਰਵਾਨ ਕਰਨ ਦਾ ਕੋਈ ਅਰਥ ਨਹÄ ਬਣਦਾ ਕਿਉਂਕਿ ਇਨ੍ਹਾਂ ਸੋਧਾਂ ਨਾਲ ਉਸ ਮੰਤਵ ਉਤੇ ਕੋਈ ਆਂਚ ਨਹÄ ਪਹੁੰਚਦੀ ਜਿਸ ਮੰਤਵ ਲਈ ਇਹ ਕਾਨੂੰਨ ਲਿਆਂਦੇ ਗਏ ਹਨ। ਇਹ ਮੰਤਵ ਵੱਡੀਆਂ ਕੰਪਨੀਆਂ ਨੂੰ ਖੇਤੀ ਜਿਣਸਾਂ ਦੇ ਵਪਾਰ ਅੰਦਰ ਮਨ ਚਾਹੀ ਲੁੱਟ ਕਰਨ ਦੀਆਂ ਖੁੱਲ੍ਹਾਂ ਦੇਣ ਦਾ ਹੈ। 

ਤਾਰੀਖ਼ ਦਾ ਐਲਾਨ ਜਲਦੀ ਕੀਤਾ ਜਾਵੇਗਾ