ਮੋਦੀ ਨੇ ਭਾਰਤ ਦੀ ਪਹਿਲੀ ਬਿਨਾਂ ਡਰਾਈਵਰ ਦੇ ਮੈਟਰੋ ਦਾ ਕੀਤਾ ਉਦਘਾਟਨ

ਏਜੰਸੀ

ਖ਼ਬਰਾਂ, ਪੰਜਾਬ

ਮੋਦੀ ਨੇ ਭਾਰਤ ਦੀ ਪਹਿਲੀ ਬਿਨਾਂ ਡਰਾਈਵਰ ਦੇ ਮੈਟਰੋ ਦਾ ਕੀਤਾ ਉਦਘਾਟਨ

image

ਮੋਦੀ ਨੇ ਪਿਛਲੀ ਸਰਕਾਰ ’ਤੇ ਮੁਢਲੀਆਂ ਸਹੂਲਤਾਂ ਵਲ ਧਿਆਨ ਨਾ ਦੇਣ ਦਾ ਲਾਇਆ ਦੋਸ਼

ਨਵÄ ਦਿੱਲੀ, 28 ਦਸੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਦਿੱਲੀ ਮੈਟਰੋ ਦੀ ‘ਮੇਜੇਂਟਾ ਲਾਈਨ’ ’ਤੇ ਭਾਰਤ ਦੀ ਪਹਿਲੀ ਬਿਨਾਂ ਡਰਾਈਵਰ ਦੇ ਮੈਟਰੋ ਦਾ ਉਦਘਾਟਨ ਕਰਦਿਆਂ ਕਿਹਾ ਕਿ 2025 ਤਕ ਮੈਟਰੋ 25 ਸ਼ਹਿਰਾਂ ਵਿਚ ਚੱਲੇਗੀ।
ਮੋਦੀ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਸਰਕਾਰ ਸਾਲ 2014 ਵਿਚ ਸੱਤਾ ਵਿਚ ਆਈ ਸੀ ਤਾਂ ਮੈਟਰੋ ਸਿਰਫ਼ ਪੰਜ ਸ਼ਹਿਰਾਂ ਵਿਚ ਚੱਲ ਰਹੀ ਸੀ ਅਤੇ ਇਹ ਲਗਾਤਾਰ ਦੂਜੇ ਸ਼ਹਿਰਾਂ ਵਿਚ ਫੈਲ ਰਹੀ ਹੈ, ਜਿਸ ਨਾਲ ਲੋਕਾਂ ਦੀ ਜ਼ਿੰਦਗੀ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸ਼ਹਿਰੀਕਰਨ ਨੂੰ ਇਕ ਚੁਨੌਤੀ ਵਜੋਂ ਨਹÄ ਵੇਖਦੀ ਸਗੋਂ ਇਸ ਨੂੰ ਇਕ ਮੌਕੇ ਵਜੋਂ ਲੈਂਦੀ ਹੈ।
ਮੋਦੀ ਨੇ ਸਾਬਕਾ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਦਹਾਕਿਆਂ ਤਕ ਵੱਧ ਰਹੇ ਸ਼ਹਿਰਾਂ ਦੀਆਂ ਮੁਢਲੀਆਂ ਮੰਗਾਂ ਵਲ ਧਿਆਨ ਨਹÄ ਦਿਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਡਰਾਈਵਰ ਰਹਿਤ ਮੈਟਰੋ ਨਾਲ ਭਾਰਤ ਕੁਝ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਹੋ ਗਿਆ ਹੈ ਜਿਥੇ ਅਜਿਹੀਆਂ ਸੇਵਾਵਾਂ ਉਪਲਬੱਧ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਜੀਐਸਟੀ, ਫਾਸਟੈਗ ਕਾਰਡ, ਕ੍ਰਿਸ਼ੀ ਬਾਜ਼ਾਰ ਇਕ ਰਾਸ਼ਟਰ, ਇਕ ਰਾਸ਼ਨ ਕਾਰਡ ਵਰਗੇ ਕਾਰਜਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੀ ਸਰਕਾਰ ਨੇ ਲੋਕਾਂ ਦੀ ਮਦਦ ਲਈ ਸੇਵਾਵਾਂ ਦਿਤੀਆਂ ਹਨ। ਉਨ੍ਹਾਂ ਕਿਹਾ ਕਿ ਸਾਲ 2014 ਵਿਚ ਦੇਸ਼ ਵਿਚ 240 ਕਿਲੋਮੀਟਰ ਲੰਬੀ ਮੈਟਰੋ ਲਾਈਨ ਸੀ। ਅੱਜ, ਇਥੇ ਤਿੰਨ ਗੁਣਾ ਜ਼ਿਆਦਾ 700 ਕਿਲੋਮੀਟਰ ਤੋਂ ਵੀ ਜ਼ਿਆਦਾ ਲੰਬੀਆਂ ਲਾਈਨਾਂ ਹਨ। ਅਸÄ ਇਸ ਨੈਟਵਰਕ ਨੂੰ 25 ਸ਼ਹਿਰਾਂ ਤਕ ਵਧਾ ਕੇ 1700 ਕਿਲੋਮੀਟਰ ਤਕ ਵਧਾਉਣਾ ਚਾਹੁੰਦੇ ਹਾਂ। ਮੋਦੀ ਨੇ ਵੀਡੀਉ ਕਾਨਫ਼ਰੰਸ ਰਾਹÄ ਦਿੱਲੀ ਮੈਟਰੋ ਦੀ ‘ਮੇਜੇਂਟਾ ਲਾਈਨ’ ’ਤੇ ਭਾਰਤ ਦੀ ਪਹਿਲੀ ਡਰਾਈਵਰ ਰਹਿਤ ਮੈਟਰੋ ਦਾ ਉਦਘਾਟਨ ਕੀਤਾ। ਇਸ ਦੇ ਨਾਲ, ਨੈਸ਼ਨਲ ਕਾਮਨ ਮੋਬਿਲਿਟੀ ਕਾਰਡ ਸੇਵਾ ਪੂਰੀ ਤਰ੍ਹਾਂ ਏਅਰਪੋਰਟ ਐਕਸਪ੍ਰੈਸ ਲਾਈਨ ਉੱਤੇ ਸ਼ੁਰੂ ਕੀਤੀ ਗਈ। ਸਰਕਾਰ ਨੇ ਕਿਹਾ ਹੈ ਕਿ ਡਰਾਈਵਰ ਰਹਿਤ ਰੇਲ ਗੱਡੀਆਂ ਪੂਰੀ ਤਰ੍ਹਾਂ ਸਵੈਚਾਲਿਤ ਹੋਣਗੀਆਂ। (ਪੀਟੀਆਈ)

ਉਨ੍ਹਾਂ ਦਸਿਆ ਕਿ 2021 ਦੇ ਅੱਧ ਤਕ ਪਿੰਕ ਲਾਈਨ ’ਤੇ ਮਜਲਿਸ ਪਾਰਕ ਅਤੇ ਸ਼ਿਵ ਵਿਹਾਰ ਦੇ ਵਿਚਕਾਰ ਡਰਾਈਵਰ ਰਹਿਤ ਮੈਟਰੋ ਸੇਵਾ ਸ਼ੁਰੂ ਕੀਤੀ ਜਾਏਗੀ।
ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਇਹ ਕਾਢਾਂ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਹੋਰ ਸ਼ਹਿਰਾਂ ਦੇ ਵਸਨੀਕਾਂ ਲਈ ਸੌਖਾ ਆਵਾਜਾਈ ਅਤੇ ਅਨੁਕੂਲ ਆਵਾਜਾਈ ਦੇ ਨਵੇਂ ਯੁੱਗ ਦਾ ਸੰਕੇਤ ਦੇਣਗੀਆਂ।  (ਪੀਟੀਆਈ)