ਪਿੰਡ ਜੈਨਪੁਰ ਦਾ ਸਿਪਾਹੀ ਮੁਖ਼ਤਿਆਰ ਸਿੰਘ ਹੋਇਆ ਸ਼ਹੀਦ

ਏਜੰਸੀ

ਖ਼ਬਰਾਂ, ਪੰਜਾਬ

ਪਿੰਡ ਜੈਨਪੁਰ ਦਾ ਸਿਪਾਹੀ ਮੁਖ਼ਤਿਆਰ ਸਿੰਘ ਹੋਇਆ ਸ਼ਹੀਦ

image

ਦੌਰਾਂਗਲਾ, 28 ਦਸੰਬਰ (ਜੋਗਾ ਸਿੰਘ ਗਾਹਲੜੀ): ਗੁਰਦਾਸਪੁਰ ਜ਼ਿਲ੍ਹੇ ਦੇ ਬਲਾਕ ਦੌਰਾਂਗਲਾ ਅਧÄਨ ਆਉਂਦੇ ਪਿੰਡ ਜੈਨਪੁਰ ਦਾ ਇਕ 44 ਸਾਲਾ ਦਾ ਨੌਜਵਾਨ ਮੁਖ਼ਤਿਆਰ ਸਿੰਘ ਡਿਊਟੀ ਦੌਰਾਨ ਬਿਮਾਰ ਹੋਣ ਕਰ ਕੇ ਸ਼ਹੀਦ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਸ਼ਹੀਦ ਮੁਖ਼ਤਿਆਰ ਸਿੰਘ ਦੇ ਪਿਤਾ ਰਣਜੀਤ ਸਿੰਘ ਪਿੰਡ ਜੈਨਪੁਰ ਵਲੋਂ ਦਿੰਦੇ ਹੋਏ ਦਸਿਆ ਕਿ ਮੁਖ਼ਤਿਆਰ 1997 ਵਿਚ ਟੀ.ਏ. ਬਟਾਲੀਅਨ ਵਿਚ ਭਰਤੀ ਹੋਇਆ ਸੀ, ਜੋ ਕਿ ਬਾਅਦ ਵਿਚ ਡੀ.ਐਸ.ਸੀ. ਬੀ.ਐਨ. 1205 ਬਟਾਲੀਅਨ ਵਿਚ ਸਿਫ਼ਟ ਹੋ ਗਿਆ ਸੀ।
ਉਨ੍ਹਾਂ ਕਿਹਾ ਕਿ ਮੁਖ਼ਤਿਆਰ ਸਿੰਘ ਡਿਊਟੀ ਦੌਰਾਨ ਬਿਮਾਰ ਹੋ ਗਿਆ ਸੀ ਜਿਸ ਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ, ਜੋ ਕਿ ਕੁੱਝ ਦਿਨ ਹਸਪਤਾਲ ਵਿਚ ਦਾਖ਼ਲ ਰਹਿਣ ਉਪਰਤ 27 ਦਸੰਬਰ ਨੂੰ ਸ਼ਹੀਦ ਹੋ ਗਿਆ ਜਿਸ ਦਾ ਸਸਕਾਰ ਉਸ ਦੇ ਜੱਦੀ ਪਿੰਡ ਜੈਨਪੁਰ ਵਿਚ ਕਰ ਦਿਤਾ ਗਿਆ, ਜਿੱਥੇ ਅੰਤਮ ਰਸਮਾ ਉਸ ਦੇ ਪੁੱਤਰ ਵਲੋਂ ਨਿਭਾਈਆਂ ਗਈਆਂ। ਮੁਖਤਿਆਰ ਸਿੰਘ ਦਾ ਸਸਕਾਰ ਕਰਨ ਸਮੇਂ ਆਰਮੀ 17 ਰਾਜ ਰਾਈਫ਼ਲ ਨਾਇਕ ਸੂਬੇਦਾਰ ਬਰਕਤ ਸਿੰਘ ਵਲੋਂ ਪੁਲਿਸ ਟੁੱਕਰੀ ਸਮੇਤ ਸਲਾਮੀ ਦਿਤੀ ਗਈ। 
ਇਸ ਸਮੇਂ ਰਵਾਇਤ ਅਨੁਸਾਰ ਸ਼ਹੀਦ ਮੁਖਤਿਆਰ ਸਿੰਘ ਦੀ ਬੇਟੀ ਨੂੰ ਸਨਮਾਨ ਵਜੋਂ ਰਾਸ਼ਟਰੀ ਝੰਡਾ ਦਿਤਾ ਗਿਆ। ਦਸਣਯੋਗ ਹੈ ਕਿ ਮੁਖ਼ਤਿਆਰ ਸਿੰਘ ਅਪਣੇ ਪਿੱਛੇ ਇਕ ਬੇਟਾ ਅਤੇ ਇਕ ਬੇਟੀ, ਮਾਤਾ ਪਿਤਾ ਅਤੇ ਧਰਮ ਪਤਨੀ ਛੱਡ ਗਏ ਹਨ। ਮੁਖਤਿਆਰ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਪਰਵਾਰਕ ਮੈਂਬਰਾਂ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ। 

ਕੈਂਪਸ਼ਨ--
(1) ਸ਼ਹੀਦ ਮੁਖ਼ਤਿਆਰ ਸਿੰਘ ਦਾ ਸਸਕਾਰ ਕਰਨ ਸਮੇਂ ਪਰਵਾਰਕ ਮੈਂਬਰ
(2) ਸਲਾਮੀ ਦਿੰਦੀ ਹੋਈ ਆਰਮੀ ਪੁਲਿਸ ਦੀ ਟੁੱਕਰੀ
(3) ਸ਼ਹੀਦ ਮੁਖ਼ਤਿਆਰ ਸਿੰਘ ਦੀ ਫ਼ਾਇਲ ਫ਼ੋਟੋ