ਕਲਾਨੌਰ, 28 ਦਸੰਬਰ (ਗੁਰਦੇਵ ਸਿੰਘ ਰਜ਼ਾਦਾ): ਬੀਤੀ ਰਾਤ ਕਲਾਨੌਰ ਤੋਂ ਡੇਰਾ ਬਾਬਾ ਨਾਨਕ ਮਾਰਗ ਉਤੇ ਵਾਪਰੇ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਅਤੇ ਦੋ ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਕਲਾਨੌਰ ਵਿਖੇ ਜ਼ੇਰੇ ਇਲਾਜ ਸਕੂਟਰ ਚਾਲਕ ਰਵੀ ਕੁਮਾਰ ਮੁੱਹਲਾ ਨਵਾਂ ਕੱਟੜਾ ਵਾਸੀ ਕਲਾਨੌਰ ਨੇ ਦਸਿਆ ਕਿ ਉਹ ਕਲਾਨੌਰ ਤੋਂ ਪਿੰਡ ਸਰਜੇਚੱਕ ਨੂੰ ਅਪਣੇ ਸਕੂਟਰ ਉਤੇ ਅਪਣੇ ਸਾਥੀ ਦੇਸਰਾਜ ਅਤੇ ਵਿਜੇ ਰਾਮ ਸਮੇਤ ਜਾ ਰਹੇ ਸਨ ਅਤੇ ਡੇਰਾ ਬਾਬਾ ਨਾਨਕ ਤੋਂ ਆ ਰਹੀ ਅਣਪਛਾਤੀ ਕਾਰ ਨੇ ਉਨ੍ਹਾਂ ਨੂੰ ਅਪਣੀ ਲਪੇਟ ਵਿਚ ਲੈ ਲਿਆ।
ਰਵੀ ਕੁਮਾਰ ਨੇ ਦਸਿਆ ਕਿ ਇਸ ਦੌਰਾਨ ਵਿਜੈ ਰਾਮ ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦ ਕਿ ਇਸ ਦੌਰਾਨ ਉਹ ਖ਼ੁਦ ਅਤੇ ਉਸ ਦਾ ਸਾਥੀ ਦੇਸ ਰਾਜ ਗੰਭੀਰ ਫ਼ੱਟੜ ਹੋ ਗਏ। ਇਸ ਦੌਰਾਨ ਲੋਕਾਂ ਨੇ ਸਾਨੂੰ ਕਲਾਨੌਰ ਦੇ ਸਰਕਾਰੀ ਹਸਪਤਾਲ ਵਿਖੇ ਪੁੰਹਚਾਇਆ, ਜਿਥੇ ਦੇਸ ਰਾਜ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਰੈਫ਼ਰ ਕਰ ਦਿਤਾ ਗਿਆ। ਇਸ ਸਬੰਧੀ ਪੁਲਿਸ ਥਾਣਾ ਕਲਾਨੌਰ ਦੇ ਐਸ.ਐਚ.ਓ. ਅਮਨਦੀਪ ਸਿੰਘ ਨੇ ਦਸਿਆ ਕਿ ਕਾਰ ਚਾਲਕ ਵਿਰੁਧ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰ ਦੀ ਭਾਲ ਜਾਰੀ ਹੈ।
ਫੋਟੋ,:28 ਗੁਰਦੇਵ 1,2
ਮÇ੍ਰਤਕ ਵਿਜੇ ਕੁਮਾਰ ਦੀ ਪੁਰਾਣੀ ਫੋਟੋ ਅਤੇ ਹਸਪਤਾਲ ਵਿਖੇ ਜ਼ੇਰੇ ਇਲਾਜ ਰਵੀ ਕੁਮਾਰ