ਵਿਨਰਜੀਤ ਸਿੰਘ ਖਡਿਆਲ ਵਲੋਂ ਅੰਗਹੀਣਾਂ ਦੇ ਜਜ਼ਬੇ ਨੂੰ ਸਲਾਮ 

ਏਜੰਸੀ

ਖ਼ਬਰਾਂ, ਪੰਜਾਬ

ਵਿਨਰਜੀਤ ਸਿੰਘ ਖਡਿਆਲ ਵਲੋਂ ਅੰਗਹੀਣਾਂ ਦੇ ਜਜ਼ਬੇ ਨੂੰ ਸਲਾਮ 

image


ਕਿਸਾਨੀ ਘੋਲ ਨੂੰ ਹਮਾਇਤ ਦੇਣ ਲਈ ਅੰਗਹੀਣਾਂ ਵਲੋਂ ਦਿੱਲੀ ਨੂੰ ਕੂਚ

ਸੁਨਾਮ ਊਧਮ ਸਿੰਘ ਵਾਲਾ, 28 ਦਸੰਬਰ (ਦਰਸ਼ਨ ਸਿੰਘ ਚੌਹਾਨ): ਕੇਂਦਰ ਸਰਕਾਰ ਵਲੋਂ ਲਿਆਂਦੇ ਕਾਲੇ ਖੇਤੀ ਕਾਨੂੰਨਾਂ ਵਿਰੁਧ ਚਲ ਰਹੇ ਕਿਸਾਨੀ ਘੋਲ ਵਿਚ ਸ਼ਾਮਲ ਹੋਣ ਲਈ ਆਜ਼ਾਦ ਹੈਂਡੀਕਪਟ ਐਸੋਸੀਏਸ਼ਨ ਪੰਜਾਬ ਦੇ ਅੰਗਹੀਣਾਂ ਪਰ ਮਾਨਸਿਕ ਤੌਰ ਉਤੇ ਤੰਦਰੁਸਤ ਮੈਂਬਰਾਂ ਨੇ ਅੱਜ ਸੁਨਾਮ ਤੋਂ ਕਾਫ਼ਲੇ ਸਮੇਤ ਦਿੱਲੀ ਵਲ ਕੂਚ ਕੀਤਾ | ਇਸ ਮੌਕੇ ਜਥੇਬੰਦੀ ਦੇ ਆਗੂਆਂ ਚਮਕੌਰ ਸਿੰਘ ਸ਼ਾਹਪੁਰ ਅਤੇ ਰਾਮਪਾਲ ਸਿੰਘ ਜਖੇਪਲ ਨੇ ਕਿਹਾ ਕਿਸਾਨਾਂ ਵਲੋਂ ਲੜੀ ਜਾ ਰਹੀ ਹੋਂਦ ਬਚਾਉਣ ਦੀ ਲੜਾਈ ਵਿਚ ਜਿੱਥੇ ਮੁਲਕ ਭਰ ਦੇ ਹਰ ਨਾਗਰਿਕ ਵਲੋਂ ਵੱਡਾ ਸਹਿਯੋਗ ਦਿਤਾ ਜਾ ਰਿਹਾ ਹੈ, ਉੱਥੇ ਅੰਗਹੀਣ ਵਿਅਕਤੀ ਵੀ ਮਨੋ-ਤਨੋ ਸ਼ਾਮਲ ਹੋਣਾ ਚਾਹੁੰਦੇ ਸੀ ਪਰ ਸਰੀਰਕ ਦਿੱਕਤਾਂ ਦਾ ਸਾਹਮਣਾ ਕਰਦਿਆਂ ਆਮ ਲੋਕਾਂ ਨਾਲ ਜਾਣਾ ਅਸੰਭਵ ਸਮਝਦੇ ਸਨ ਲੇਕਿਨ ਸਾਡੇ ਮੈਂਬਰਾਂ ਨੇ ਵਿਨਰਜੀਤ ਸਿੰਘ ਖਡਿਆਲ ਵਲੋਂ ਅੰਗਹੀਣ ਵਿਅਕਤੀ ਨੂੰ ਲੋੜੀਂਦੀਆਂ ਸਹੂਲਤਾਂ ਮੁਹਈਆ ਕਰਵਾਉਣ ਉਤੇ ਵਿਸ਼ੇਸ਼ ਸਹਿਯੋਗ ਸਦਕਾ ਦਿੱਲੀ ਕਿਸਾਨ ਮੋਰਚੇ ਵਿਚ ਸ਼ਾਮਲ ਹੋਣ ਦਾ ਉਪਰਾਲਾ ਕੀਤਾ ਹੈ  |
ਇਸ ਮੌਕੇ ਵਿਨਰਜੀਤ ਸਿੰਘ ਖਡਿਆਲ ਨੇ ਦਿੱਲੀ ਅੰਦੋਲਨ ਵਿਚ ਸ਼ਾਮਲ ਹੋਣ ਵਾਲੇ ਅੰਗਹੀਣਾਂ ਵਿਅਕਤੀਆਂ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਕਿਹਾ ਕਿ ਕਿ ਇਹਨਾਂ ਅੰਗਹੀਣ ਯੋਧਿਆਂ ਦੀ ਦਿੱਲੀ ਸੰਘਰਸ਼ ਵਿਚ ਸ਼ਮੂਲੀਅਤ ਬੱਚੇ ਨੂੰ ਕਿਸਾਨੀ ਸੰਘਰਸ਼ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕਰੇਗੀ | ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦੇ ਬਜ਼ੁਰਗ, ਮਾਈਆਂ ਅਤੇ ਕਿਸਾਨਾਂ ਤੋਂ ਇਲਾਵਾ ਅਜਿਹੇ ਅੰਗਹੀਣਾਂ ਵਿਅਕਤੀ ਅਪਣੀ ਹੋਂਦ ਦੀ ਲੜਾਈ ਵਿਚ ਸ਼ਾਮਲ ਹੋ ਜਾਣ ਤਾਂ ਜਿੱਤ ਯਕੀਨੀ ਬਣ ਜਾਂਦੀ ਹੈ |
ਇਸ ਕਰ ਕੇ ਮੋਦੀ ਸਰਕਾਰ ਨੂੰ ਜਨ ਅੰਦੋਲਨ ਦੀ ਮਨ ਦੀ ਬਾਤ ਸੁਣਦਿਆਂ ਤੁਰਤ ਕਾਲੇ ਕਾਨੂੰਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ, ਨਹੀਂ ਤਾਂ ਦਿੱਲੀ ਅੰਦੋਲਨ ਵਿਚ ਦੇਸ਼ ਵਾਸੀਆਂ ਦਾ ਹੜ੍ਹ ਦਿਨੋ-ਦਿਨ ਵਧਦਾ ਜਾਵੇਗਾ ਅਤੇ ਦੇਸ਼ ਦਾ ਕਿਸਾਨ ਦਿੱਲੀ ਤੋਂ ਜਿੱਤ ਕੇ ਹੀ ਵਾਪਸ ਜਾਵੇਗਾ | 
ਇਸ ਮੌਕੇ ਨਿਰਮਲ ਸਿੰਘ ਸੇਖੋਵਾਸ, ਕਾਲਾ ਸਿੰਘ ਰੱਤੋਕੇ, ਕੁਲਦੀਪ ਸਿੰਘ ਸਤੋਜ, ਗੁਰਪ੍ਰੀਤ ਸਿੰਘ ਸਾਹੋਕੇ, ਸੋਨੀ ਸਿੰਘ ਸੇਰੋਂ, ਜਗਸੀਰ ਸਿੰਘ ਸੇਰੋਂ, ਗੁਰਮੇਲ ਸਿੰਘ, ਦਰਸ਼ਨ ਸਿੰਘ ਜਖੇਪਲ ਆਦਿ ਹਾਜ਼ਰ ਸਨ  |