ਬਟਾਲਾ ’ਚ ਵੱਡੀ ਵਾਰਦਾਤ, ਲੁਟੇਰਿਆਂ ਨੇ ਦਿਨ-ਦਿਹਾੜੇ ਗੰਨ ਪੁਆਇੰਟ 'ਤੇ ਲੁੱਟਿਆ ਬੈਂਕ
ਸੀਸੀਟੀਵੀ 'ਚ ਕੈਦ ਹੋਈਆਂ ਤਸਵੀਰਾਂ
Bank
ਬਟਾਲਾ : ਅੱਜ ਦੁਪਹਿਰ ਸਮੇਂ ਬਟਾਲਾ ਨੇੜੇ ਹਥਿਆਰਬੰਦਾਂ ਲੁਟੇਰਿਆਂ ਵਲੋਂ ਪੰਜਾਬ ਐਂਡ ਸਿੰਧ ਬੈਂਕ ਤੋਂ ਸਾਢੇ 3 ਲੱਖ ਰੁਪਏ ਲੁੱਟਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਕਰੀਬ ਡੇਢ ਵਜੇ ਆਈ ਟਵੰਟੀ ਕਾਰ ’ਤੇ ਸਵਾਰ ਹੋ ਕੇ ਚਾਰ ਨੌਜਵਾਨ ਹਥਿਆਰਾਂ ਸਮੇਤ ਬੈਂਕ ਅੰਦਰ ਦਾਖਲ ਹੋਏ।
ਜਿੰਨ੍ਹਾਂ ਨੇ ਸਕਿਓਰਿਟੀ ਗਾਰਡ ਨੂੰ ਬੰਦੀ ਬਣਾਉਂਦੇ ਹੋਏ ਉਸਦੀ ਰਾਈਫਲ ਸਮੇਤ 12 ਰੌਂਦ ਖੋਹ ਲਏ ਅਤੇ ਉਪਰੰਤ ਬੈਂਕ ਅੰਦਰ ਕੰਮ ਕਰਦੇ ਸਟਾਫ ਨੂੰ ਖੜ੍ਹਾ ਕਰਕੇ ਹੱਥ ਉੱਪਰ ਕਰਵਾ ਲਏ।
ਇਸ ਤੋਂ ਬਾਅਦ ਚਾਰਾਂ ਨੌਜਵਾਨਾਂ ਨੇ ਆਪਣੀਆਂ ਰਿਵਾਲਵਰਾਂ ਦੀ ਨੋਕ ’ਤੇ ਕਰੀਬ ਸਾਢੇ ਤਿੰਨ ਲੱਖ ਰੁਪਏ ਲੁੱਟ ਲਏ ਅਤੇ ਆਪਣੀ ਗੱਡੀ ਵਿਚ ਸਵਾਰ ਹੋ ਕੇ ਸੇਖਵਾਂ ਵੱਲ ਨੂੰ ਫਰਾਰ ਹੋ ਗਏ। ਘਟਨਾ ਦੀ ਸੂਚਨਾ ਪੁਲਿਸ ਮੌਕੇ ਤੇ ਪਹੁੰਚਸ ਗਈ। ਉਕਤ ਸਾਰੀ ਵਾਰਦਾਤ ਸੀ.ਸੀ.ਟੀ.ਵੀ ਕੈਮਰੇ ਵਿਚ ਕੈਦ ਹੋ ਗਈ ਹੈ।