Breaking: ਪੰਜਾਬ 'ਚ ਫਿਲਹਾਲ ਨਹੀਂ ਲਗਾਇਆ ਜਾਵੇਗਾ ਨਾਈਟ ਕਰਫਿਊ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

CM ਚੰਨੀ ਦੀ ਸਮੀਖਿਆ ਮੀਟਿੰਗ 'ਚ ਲਿਆ ਜਾਵੇਗਾ ਫੈਸਲਾ

Night curfew will not be imposed in Punjab at present

 

ਚੰਡੀਗੜ੍ਹ: ਪੰਜਾਬ 'ਚ ਅਜੇ ਰਾਤ ਦਾ ਕਰਫਿਊ ਨਹੀਂ ਲਗਾਇਆ ਜਾਵੇਗਾ। ਨਵੇਂ ਸਾਲ 'ਤੇ ਕੋਈ ਪਾਬੰਦੀ ਲਗਾਉਣ ਦਾ ਕੋਈ ਵਿਚਾਰ ਨਹੀਂ ਹੈ। ਮੁੱਖ ਮੰਤਰੀ ਨਾਲ ਸਮੀਖਿਆ ਮੀਟਿੰਗ ਵਿੱਚ ਅੰਤਿਮ ਫੈਸਲਾ ਲਿਆ ਜਾਵੇਗਾ।

 

 

ਪੰਜਾਬ ਵਿੱਚ ਇੱਕ ਵੀ ਓਮੀਕ੍ਰੋਨ ਕੇਸ ਨਹੀਂ ਹੈ। ਸਿਰਫ ਇਕ ਮਾਮਲਾ ਸਾਹਮਣੇ ਆਇਆ ਸੀ ਜੋ ਵਿਦੇਸ਼ ਤੋਂ ਏਅਰਪੋਰਟ 'ਤੇ ਮਿਲਿਆ ਸੀ, ਉਹ ਵੀ ਠੀਕ ਹੋ ਕੇ ਆਪਣੇ ਘਰ ਚਲਾ ਗਿਆ ਹੈ। ਸਰਕਾਰ ਦੀਆਂ ਤਿਆਰੀਆਂ ਮੁਕੰਮਲ ਹਨ, ਫਿਲਹਾਲ ਘਬਰਾਉਣ ਦੀ ਲੋੜ ਨਹੀਂ ਹੈ। ਸਾਰੇ ਅਧਿਕਾਰੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ।