ਨਵਜੋਤ ਸਿੱਧੂ ਨੇ ਪੰਜਾਬ ਪੁਲਿਸ ਤੋਂ ਮੰਗੀ ਮੁਆਫੀ, ਕਿਹਾ- ਪੁਲਿਸ ਸਾਡੀ ਸ਼ਾਨ ਹੈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇੰਟਰਵਿਊ ਦੌਰਾਨ ਮੰਗੀ ਮਾਫੀ

Navjot Sidhu

 

 ਚੰਡੀਗੜ੍ਹ - ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ‘ਥਾਣੇਦਾਰ ਦੀ ਪੈਂਟ ਗਿੱਲੀ ਕਰਨ’ ਵਾਲੇ  ਬਿਆਨ 'ਤੇ ਮਾਫੀ ਮੰਗ ਲਈ ਹੈ  ਨਵਜੋਤ ਸਿੱਧੂ ਨੇ ਇਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਜੇਕਰ ਕਿਸੇ ਦੇ ਮਨ ਨੂੰ ਠੇਸ ਲੱਗੀ ਹੋਵੇ ਤਾਂ ਮੈਂ ਉਸ ਕੋਲੋਂ ਮਾਫੀ ਮੰਗਦਾ ਹਾਂ।

 

 

ਉਹਨਾਂ ਕਿਹਾ ਕਿ ਮੈਂ ਕਿਸੇ ਵੀ ਪੁਲਿਸ  ਵਾਲੇ ਦਾ ਨਾਮ ਨਹੀਂ ਸੀ ਲਿਆ ਪਰ ਫਿਰ ਵੀ  ਪੁਲਿਸ ਸਾਡੀ ਸ਼ਾਨ ਨੇ ਸਾਡੀ ਪੱਗ ਨੇ ਮੈਂ ਇਹਨਾਂ ਕੋਲੋਂ ਮਾਫੀ ਮੰਗਦਾ ਹਾਂ।  ਜ਼ਿਕਰਯੋਗ  ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ‘ਥਾਣੇਦਾਰ ਦੀ ਪੈਂਟ ਗਿੱਲੀ ਕਰਨ’ ਵਾਲਾ ਵਿਵਾਦਿਤ ਬਿਆਨ ਦਿੱਤਾ ਗਿਆ ਸੀ, ਜਿਸ ਤੋਂ ਪੰਜਾਬ ਪੁਲਸ ਦੇ ਮੁਲਾਜ਼ਮਾਂ ਦਾ ਗੁੱਸਾ ਵੱਧਦਾ ਜਾ ਰਿਹਾ ਸੀ ਪਰ ਅੱਜ ਨਵਜੋਤ ਸਿੱਧੂ ਨੇ ਆਪਣੇ ਬਿਆਨ ਲਈ ਮਾਫੀ ਮੰਗ ਲਈ ਹੈ।