ਭਾਰਤ ਜੋੜੋ ਯਾਤਰਾ ਦੇ ਪੰਜਾਬ 'ਚ ਆਉਣ ਨੂੰ ਲੈ ਕੇ ਦੋਖੇ ਕੀ ਬੋਲੇ ਰਾਜਾ ਵੜਿੰਗ, ਦਸਤਾਰ ਨੂੰ ਲੈ ਕੇ ਕਹੀ ਵੱਡੀ ਗੱਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਜਾ ਵੜਿੰਗ ਨੇ ਭਾਰਤ ਜੋੜੋ ਯਾਤਰਾ ਨੂੰ ਦੱਸਿਆ ਇਤਿਹਾਸਕ ਯਾਤਰਾ, ਕਿਹਾ - ਪੰਜਾਬ ਵਿਚ ਪੂਰੇ ਦੇਸ਼ ਨਾਲੋਂ ਵੱਖਰਾ ਨਜ਼ਾਰਾ ਦੇਖਣ ਨੂੰ ਮਿਲੇਗਾ

Raja Warring

ਚੰਡੀਗੜ੍ਹ (ਸੁਮਿਤ, ਵੀਰਪਾਲ ਕੌਰ) - ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਗਈ ਭਾਰਤ ਜੋੜ ਯਤਰਾ ਹੁਣ ਪੰਜਾਬ ਵੱਲ ਨੂੰ ਆ ਰਹੀ ਹੈ ਤੇ ਇਸ ਯਾਤਰਾ ਨੂੰ ਲੈ ਕੇ ਪੰਜਾਬ ਕਾਂਗਰਸ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਰਤ ਜੋੜੋ ਯਾਤਰਾ ਦੇ ਪੰਜਾਬ ਪਹੁੰਚਣ ਅਤੇ ਇਸ ਨੂੰ ਲੈ ਕੇ ਕੀਤੀਆਂ ਤਿਆਰੀਆਂ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨਾਲ ਰੋਜ਼ਾਨਾ ਸਪੋਕਮੈਨ ਨੇ ਖ਼ਾਸ ਗੱਲਬਾਤ ਕੀਤੀ। 

ਰਾਜਾ ਵੜਿੰਗ ਨੇ ਗੱਲਬਾਤ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਜੀ ਇਤਿਹਾਸਕ ਭਾਰਤ ਜੋੜੋ ਯਾਤਰਾ ਪੰਜਾਬ ਵੱਲ ਲੈ ਕੇ ਆ ਰਹੇ ਹਨ। ਉਹਨਾਂ ਕਿਹਾ ਕਿ ਉਹ ਕੇਸੀ ਵੇਣੁਗੋਪਾਲ ਜੀ ਦੀ ਗੱਲ ਨਾਲ ਸਹਿਮਤ ਹਨ ਕਿ ਪੰਜਾਬ ਵਿਚ ਪੂਰੇ ਦੇਸ਼ ਨਾਲੋਂ ਵੱਖਰਾ ਨਜ਼ਾਰਾ ਦੇਖਣ ਨੂੰ ਮਿਲੇਗਾ। ਉਹਨਾਂ ਕਿਹਾ ਕਿ ਪੰਜਾਬ ਵਿਚ ਨਜ਼ਾਰਾ ਇਸ ਲਈ ਵੱਖਰਾ ਹੋਵੇਗਾ ਕਿਉਂਕਿ ਪੰਜਾਬ ਤੇ ਪੰਜਾਬੀਆਂ ਨੂੰ ਮਹਿਮਾਨ ਨਿਵਾਜ਼ੀ ਲਈ ਮੰਨਿਆ ਜਾਂਦਾ ਹੈ, ਉਙਨਾਂ ਕਿਹਾ ਕਿ ਦੁਸ਼ਮਣ ਦਾ ਸੁਆਗਤ ਕਰਨਾ ਵੀ ਪੰਜਾਬੀਅਤ ਦੀ ਫਿਤਰਤ ਹੈ ਤੇ ਉਹ ਅਪਣੇ ਮਹਿਮਾਨ ਨੂੰ ਅੱਖਾਂ 'ਤੇ ਬਿਠਾ ਕੇ ਮਹਿਮਾਨ ਨਿਵਾਜ਼ੀ ਕਰਦੇ ਹਨ। 

ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਪੰਜਾਬ ਦੇ ਲੋਕ ਰਾਹੁਲ ਗਾਂਧੀ ਜੀ ਦਾ ਇਹਨਾਂ 9 ਦਿਨਾਂ ਵਿਚ ਭਰਵਾਂ ਸੁਆਗਤ ਕਰਨਗੇ ਤੇ ਖੁਦ ਜੰਮੂ ਕਸ਼ਮੀਰ ਛੱਡ ਕੇ ਆਉਣਗੇ। ਉਹਨਾਂ ਨੇ ਖਾਸ ਤੌਰ ਤੇ ਕਿਹਾ ਕਿ ਇਹ ਭਾਰਤ ਜੋੜੋ ਯਾਤਰਾ ਕਾਂਗਰਸ ਦੀ ਨਹੀਂ ਹੈ ਭਾਰਤ ਦੀ ਹੈ ਕਿਉਂਕਿ ਇਙ ਕਾਂਗਰਸ ਦੇ ਝੰਡੇ ਹੇਠ ਨਹੀਂ ਬਲਕਿ ਭਾਰਤ ਦੇ ਰਾਸ਼ਟਰੀ ਝੰਡੇ ਹੇਠ ਕੱਢੀ ਜਾ ਰਹੀ ਹੈ।

ਜਦੋਂ ਉਹਨਾਂ ਨੂੰ ਇਹ ਸਵਾਲ ਕੀਤਾ ਗਿਆ ਕਿ ਇਸ ਯਾਤਰਾ ਦੀ ਤੁਲਨਾ ਮਹਾਤਮਾ ਗਾਂਧੀ ਜੀ ਯਾਤਰਾ ਨਾਲ ਕੀਤੀ ਜਾ ਰਹੀ ਹੈ ਤੇ ਉਸ ਸਮੇਂ ਛੋੜੋ ਸੀ ਤੇ ਹੁਣ ਜੋੜੋ ਹੈ ਤਾਂ ਰਾਜਾ ਵੜਿੰਗ ਨੇ ਕਿਹਾ ਕਿ ਬਿਲਕੁਲ ਤੁਸੀਂ ਆਪ ਹੀ ਦੇਖ ਲਓ ਕਿਉਂਕਿ ਉਸ ਸਮੇਂ ਵੀ ਮਹਾਤਮਾ ਗਾਂਧੀ ਨੂੰ ਲੋਕ ਇਹ ਕਹਿੰਦੇ ਹੁੰਦੇ ਸੀ ਕਿ ਇਹ ਕਿਹੋ ਜਿਹਾ ਇਨਸਾਨ ਹੈ ਠੰਢ ਹੋਵੇ ਜਾਂ ਗਰਮੀ ਅਪਣੇ ਤਨ 'ਤੇ ਚੰਗੀ ਤਰ੍ਹਾਂ ਕੱਪੜੇ ਹੀ ਨਹੀਂ ਪਾਉਂਦੇ ਤੇ ਉਹਨਾਂ ਨੇ ਅਪਣੇ ਮਨ ਵਿਚ ਇਹ ਗੱਲ ਬਿਠਾ ਲਈ ਸੀ ਕਿ ਉਹ ਉਦੋਂ ਤੱਕ ਕੱਪੜੇ ਨਹੀਂ ਪਾਉਣਗੇ ਜਦੋਂ ਤੱਕ ਉਹ ਦੇਸ਼ ਨੂੰ ਅਜ਼ਾਦ ਨਹੀਂ ਕਰਵਾ ਲੈਂਦੇ। 

ਉਹਨਾਂ ਕਿਹਾ ਕਿ ਉਸੇ ਤਰ੍ਹਾਂ ਹੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਹੈ ਤੇ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਸੰਵਿਧਾਨ ਨੂੰ ਬਚਾਉਣਾ ਹੈ ਦੇਸ਼ ਦੇ ਮੁੱਦਿਆਂ ਦੀ ਗੱਲ ਕਰਨੀ ਹੈ, ਉਹਨਾਂ ਨੂੰ ਉਦੋਂ ਤੱਕ ਚੈਨ ਨਹੀਂ ਆਏਗਾ ਜਦੋਂ ਤੱਕ ਮੁੱਦੇ ਹੱਲ ਨਹੀਂ ਹੋ ਜਾਂਦੇ। ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਰਾਹੁਲ ਗਾਂਧੀ ਨੇ ਚਾਹੇ ਇਕੋ ਟੀ-ਸ਼ਰਟ ਪਾਈ ਹੈ ਪਰ ਵਿਰੋਧੀ ਕਹਿੰਦੇ ਕਿ ਉਹਨਾਂ ਨੇ ਉਹ ਵੀ ਕਿੰਨੀ ਮਹਿੰਗੀ ਪਾਈ ਹੈ ਤਾਂ ਰਾਜਾ ਵੜਿੰਗ ਨੇ ਜਵਾਬ ਵਿਚ ਕਿਹਾ ਕਿ ਹਾਂ ਪਾਈ ਹੋਣੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਮੁੱਦਿਆਂ ਵੱਲ ਧਿਆਨ ਨਹੀਂ ਦੇ ਰਹੇ। 

ਉਹਨਾਂ ਕਿਹਾ ਕਿ ਅੱਜ ਕੱਲ੍ਹ ਗਰੀਬ ਤੋਂ ਗਰੀਬ ਵਿਅਕਤੀ ਕੋਲ ਆਈਫ਼ੋਨ ਦੇਖਣ ਨੂੰ ਮਿਲਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਉਸ ਨੇ ਇਹ ਸਭ ਠੱਗੀ ਮਾਰ ਕੇ ਲਿਆ ਹੈ ਉਸ ਨੇ ਵੀ ਮਿਹਨਤ ਕੀਤੀ ਹੈ। ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਗਾਂਧੀ ਪਰਿਵਾਰ 'ਤੇ ਇਹ ਗੱਲਾਂ ਢੁੱਕਦੀਆਂ ਨਹੀਂ ਹਨ ਕਿ ਸਸਤੀ ਪਾਈ ਹੈ ਜਾਂ ਕੋਈ ਚੀਜ਼ ਮਹਿੰਗੀ ਪਾਈ ਹੈ ਕਿਉਂਕਿ ਗਾਂਧੀ ਪਰਿਵਾਰ ਕੋਈ ਅੱਜ ਦਾ ਨਹੀਂ ਹੈ ਜਵਾਹਰ ਲਾਲ ਨਹਿਰੁ ਜੀ ਦੇ ਪਰਿਵਾਰ 'ਚੋਂ ਹਨ ਰਾਹੁਲ ਗਾਂਧੀ। ਜਿਨ੍ਹਾਂ ਨੇ ਦੇਸ਼ ਨੂੰ ਕਈ ਪ੍ਰਧਾਨ ਮੰਤਰੀ ਦਿੱਤੇ ਹਨ ਤੇ ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀ ਦਿੱਤੀ। 

ਉਹਨਾਂ ਨੇ ਕਿਹਾ ਕਿ ਜੋ ਗੱਲ ਰਾਹੁਲ ਗਾਂਧੀ ਜੀ ਨੇ ਮਨ ਵਿਚ ਬਿਠਾ ਲਈ ਹੈ ਉਹ ਗੱਲ ਰਾਹੁਲ ਜੀ ਨੂੰ ਠੰਢੰ ਨਹੀਂ ਲੱਗਣ ਦਿੰਦੀ ਕਿਉਂਕਿ ਉਹਨਾਂ ਨੇ ਮਨ ਵਿਚ ਧਾਰ ਲਿਆ ਹੈ ਕਿ ਦੇਸ਼ ਨੂੰ ਭ੍ਰਿਸ਼ਟਾਚਾਰੀਆਂ ਤੋਂ ਅਜ਼ਾਦ ਕਰਵਾਉਣਾ ਹੈ। ਇਸ ਤੋਂ ਇਲਾਵਾ ਰਾਜਾ ਵੜਿੰਗ ਨਾਲ ਪੰਜਾਬ ਦੇਹੋਰ ਮੁੱਦਿਆਂ 'ਤੇ ਵੀ ਗੱਲਬਾਤ ਕੀਤੀ ਗਈ। ਉਹਨਾਂ ਨੂੰ ਇਹ ਸਵਾਲ ਕੀਤਾ ਗਿਆ ਕਿ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਨੂੰ ਨਰਕ ਵੱਲ ਲੈ ਕੇ ਜਾਣ ਲਈ ਪੁਰਾਣੀਆਂ ਸਰਕਾਰਾਂ ਜ਼ਿੰਮੇਵਾਰ ਹਨ ਤੇ ਪਿਛਲੀ ਕਾਂਗਰਸ ਸਰਕਾਰ ਤਾਂ ਰੇਤਾ 5 ਰੁਪਏ ਕਰ ਨਾ ਸਕੀ ਪਰ ਅਸੀਂ ਜ਼ਰੂਰ 15 ਤੋਂ 16 ਰੁਪਏ ਕਰ ਕੇ ਦਿਖਾਵਂਗੇ। 

ਇਸ ਸਵਾਲ ਦੇ ਜਵਾਬ ਵਿਚ ਰਾਜਾ ਵੜਿੰਗ ਨੇ ਕਿਹਾ ਕਿ ਪੁਰਾਣੀ ਕਹਾਵਤ ਹੈ ਕਿ ਨਾਈਆਂ ਤੇਰੇ ਵਾਲ ਕਿੰਡੇ ਉਹ ਕਹਿੰਦਾ ਸਾਹਮਣੇ ਆ ਜਾਣਗੇ, 9 ਮਹੀਨਿਆਂ ਦਾ ਤਾਂ ਰੇਤਾ ਦਿੱਤਾ ਨਹੀਂ ਗਿਆ ਤੇ ਅਜੇ ਤੱਕ ਤਾਂ ਪਾਲਿਸੀਆਂ ਹੀ ਬਣੀ ਜਾਂਦੀਆਂ ਨੇ ਇਹ ਤਾਂ ਹਾਈਕੋਰਟ ਦੇ ਬਹਾਨੇ ਲਗਾ ਰਹੇ ਹਨ ਇਬਹ ਨਾ ਹੋਵੇ ਕਿ 4 ਸਾਲ ਇੱਦਾਂ ਹੀ ਕੱਢ ਦੇਣ ਹਾਈਕੋਰਟ ਸਾਡੇ ਵਾਰ ਵੀ ਸੀ ਤੇ ਅੱਗੇ ਵੀ ਰਹੇਗੀ। ਉਙਨਾਂ ਨੇ ਸਰਕਾਰ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ 5 ਸਾਲ ਇਹੀ ਨਾ ਕਹੀ ਜਾਣ ਕਿ ਪੁਰਾਣੀ ਸਰਕਾਰ ਨੇ ਕੰਮ ਇਹਨਾਂ ਖਰਾਬ ਕੀਤਾ ਸੀ ਕਿ ਸਾਨੂੰ ਸਮਝ ਹੀ ਨਹੀਂ ਆਈ। 

ਉਹਨਾਂ ਕਿਹਾ ਕਿ ਜੇ ਸਰਕਾਰ ਨੇ ਰੇਤਾ ਸਸਤਾ ਕਰ ਵੀ ਦਿੱਤਾ ਤਾਂ ਸਾਡੇ ਕਹਿਣ ਨਾਲ ਕੁੱਝ ਨਹੀਂ ਹੋਣਆ ਇਹ ਤਾਂ ਜਨਤਾ ਮੂੰਹੋ ਸੁਣ ਕੇ ਹੀ ਤਸੱਲੀ ਮਿਲਣੀ ਹੈ ਜੇ ਜਨਤਾ ਸੌਖੀ ਹੋਵੇ ਤਾਂ ਨਹੀਂ ਮੇਰੇ ਕਹਿਣ ਨਾਲ ਜਾਂ ਫਿਰ ਹਰਜੋਤ ਬੈਂਸ ਦੇ ਕਹਿਣ ਨਾਲ ਕੁੱਝ ਨਹੀਂ ਹੋਣਾ। ਇਸ ਦੇ ਨਾਲ ਹੀ ਉਹਨਾਂ ਨੇ ਹੋਰ ਕਈ ਮੁੱਦਿਆਂ ਨੂੰ ਲੈ ਕੇ ਵੀ ਸਰਕਾਰ 'ਤੇ ਤੰਜ਼ ਕੱਸਿਆ। ਉਹਨਾਂ ਕਿਹਾ ਕਿ ਕਹਿਣੀ ਤੇ ਕਰਨੀ ਵਿਚ ਬਹੁਤ ਫਰਕ ਹੈ। 

ਇਸ ਦੇ ਨਾਲ ਹੀ ਉਹਨਾਂ ਨੂੰ ਟਰਾਂਸਪੋਰਟ ਬਾਰੇ ਪੁੱਛਿਆ ਗਿਆ ਕਿ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਪ੍ਰਾਈਵੇਟ ਬੱਸਾਂ ਏਸੀ ਵਾਲੀਆਂ ਚੰਡੀਗੜ੍ਹ 43 ਬੱਸ ਸਟੈਂਡ ਵਿਚ ਨਹੀਂ ਆਇਆ ਕਰਨਗੀਆਂ ਪਰ ਉਙ ਫਿਰ ਵੀ ਉਦਾਂ ਹੀ ਚੱਲ ਰਹੀਆਂ ਨੇ ਇਹ ਕੀ ਹੈ ਸੰਭਵ ਹੈ। ਜਵਾਬ ਵਿਚ ਰਾਜਾ ਵੜਿੰਗ ਨੇ ਕਿਹਾ ਕਿ ਇਹ ਸਰਕਾਰ ਇਹ ਕਹਿ ਰਹੀ ਹੈ ਕਿ ਹੁਣ ਇਸ ਐਪ ਤੇ ਆਟਾ ਆਏਗਾ, ਕਣਕ ਆਏਗੀ ਦਾਲ ਆਏਗੀ ਤੇ ਰੇਤਾ ਵੀ ਐਪ ਰਾਂਹੀ ਸਸਤਾ ਮਿਲੇਗਾ ਕੀ ਇਹਨਾਂ ਨੇ ਐਪ ਜਰੀਏ ਹੀ ਇਹ ਬੱਸਾਂ ਬੰਦ ਕੀਤੀਆਂ ਨੇ ਪਰ ਉਦਾਂ ਤਾਂ 43 ਵਿਚ ਜਾਈ ਜਾਂਦੀਆਂ ਨੇ ਜਾ ਕੇ ਦੇਖ ਲਓ। 

ਇਸ ਦੇ ਨਾਲ ਹੀ ਜਦੋਂ ਇਹ ਸਵਾਲ ਕੀਤਾ ਗਿਆ ਕਿ ਭਾਰਤ ਜੋੜੋ ਯਾਤਰਾ ਦਾ ਪੰਜਾਬ ਕਾਂਗਰਸ ਦੀ ਸਿਆਸਤ ਨੂੰ ਕਿੰਨਾ ਕੁ ਫਾਇਦਾ ਹੋਵੇਗਾ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸਿਆਸਤ ਨਾਲ ਕਈ ਲੈਣਾ-ਦੇਣਾ ਨਹੀਂ ਹੈ ਜੇ ਹੁੰਦਾ ਤਾਂ ਯਾਤਰਾ ਛੱਡ ਕੇ ਹਿਮਾਚਲ ਚੋਣਾਂ ਵਿਚ ਜਾ ਕੇ ਬੈਠਦੇ ਪਰ ਨਹੀਂ ਉਹਨਾਂ ਨੇ ਹਿੱਸਾ ਲਿਆ ਹੀ ਨਹੀਂ ਪ੍ਰਚਾਰ ਵਿਚ।  

ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਮਰਦੇ ਦਮ ਤੱਕ, ਕਾਂਗਰਸ ਦੇ ਵਰਕਰ ਤੇ ਹੋਰ ਆਗੂ ਦੇਸ਼ ਦੇ ਲੋਕਾਂ ਦੀ, ਦੇਸ਼ ਦੀ ਸੇਵਾ ਕਰਦੇ ਰਹਿਣਗੇ। ਉਹਨਾਂ ਕਿਹਾ ਕਿ ਅਸਂ ਕਿਸ ਵਿਅਕਤੀ ਵਿਸ਼ੇਸ਼ ਦੀ ਮਰਜੀ ਨਾਲ ਕੰਮ ਕਰ ਕੇ ਦੇਸ਼ ਨੂੰ ਟੁੱਟਣ ਨਹੀਂ ਦੇਵਾਂਗੇ। ਇਸ ਦੇ ਨਾਲ ਹੀ ਦਸਤਾਰ ਨੂੰ ਲੈ ਕੇ ਰਾਜਾ ਵੜਿੰਗ ਨੇ ਕਿਹਾ ਕਿ ਉਹਨਾਂ ਨੂੰ ਗੁਰੂ ਦੀ ਕਿਰਪਾ ਨਾਲ ਇਹ ਦਸਤਾਰ ਮਿਲੀ ਹੈ ਤੇ ਉਹ ਬੰਨ੍ਹਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਕਿਹਾ ਗੁਰੂ ਦੀ ਕਿਰਪਾ ਤਂ ਬਿਨ੍ਹਾਂ ਦਸਤਾਰ ਨਹੀਂ ਮਿਲਦੀ ਤੇ ਉਹ ਵੀ ਕੋਸ਼ਿਸ਼ ਕਰਨਗੇ ਜੇ ਵਾਹਿਗੁਰੂ ਦੀ ਕਿਰਪਾ ਹੋਈ ਤਾਂ ਅੱਗੇ ਵੀ ਬੰਨ੍ਹਣਗੇ।