Punjab Bandh: ਪੰਜਾਬ ਬੰਦ ਦੌਰਾਨ ਇਹ ਸੇਵਾਵਾਂ ਰਹਿਣਗੀਆਂ ਬੰਦ ਤੇ ਇਹ ਸੇਵਾਵਾਂ ਰਹਿਣਗੀਆਂ ਜਾਰੀ, ਪੜ੍ਹੋ ਪੂਰੀ ਖ਼ਬਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab Bandh: ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ

Punjab Bandh Latest News in punjabi

Punjab Bandh: ਪੰਜਾਬ ਦੇ ਲੋਕਾਂ ਨੂੰ ਕੱਲ੍ਹ ਯਾਨੀ 30 ਦਸੰਬਰ ਨੂੰ ਘਰਾਂ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚਣ ਲੈਣਾ ਚਾਹੀਦਾ ਹੈ। ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ 'ਪੰਜਾਬ ਬੰਦ' ਦਾ ਸੱਦਾ ਦਿੱਤਾ ਹੈ। ਦੱਸ ਦੇਈਏ ਕਿ ‘ਪੰਜਾਬ ਬੰਦ’ ਦੇ ਸੱਦੇ ਦਾ ਫ਼ੈਸਲਾ ਪਿਛਲੇ ਹਫ਼ਤੇ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਲਿਆ ਗਿਆ।

ਇਹ ਸੇਵਾਵਾਂ ਬੰਦ ਰਹਿਣਗੀਆਂ-
-ਰੇਲਵੇ ਆਵਾਜਾਈ ਠੱਪ
-ਸੜਕੀ ਆਵਾਜਾਈ ਬੰਦ
-ਦੁਕਾਨਾਂ ਬੰਦ ਕਰਨ ਦੀ ਅਪੀਲ
-ਸਰਕਾਰੀ ਅਤੇ ਗ਼ੈਰ-ਸਰਕਾਰੀ ਦਫ਼ਤਰ ਬੰਦ
-ਨਿੱਜੀ ਵਾਹਨ ਨਹੀਂ ਚੱਲਣਗੇ
- ਗੈਸ ਸਟੇਸ਼ਨ ਬੰਦ
-ਪੈਟਰੋਲ ਪੰਪ ਬੰਦ
-ਸਬਜ਼ੀ ਮੰਡੀ ਬੰਦ
-ਦੁੱਧ ਦੀ ਸਪਲਾਈ ਨਹੀਂ ਹੋਵੇਗੀ

ਇਹ ਸੇਵਾਵਾਂ ਜਾਰੀ ਰਹਿਣਗੀਆਂ-
- ਮੈਡੀਕਲ ਸੇਵਾਵਾਂ ਲਈ ਛੋਟ
-ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ
-ਵਿਆਹ ਦੀਆਂ ਰਸਮਾਂ ਲਈ ਛੋਟ