Firing outside former CM Charanjit Channi's house
ਮੋਰਿੰਡਾ: ਮੋਰਿੰਡਾ ਵਿਖੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਦੇ ਸਾਹਮਣੇ ਅੱਜ ਕਾਰ ਦੇ ਲੈਣ ਦੇਣ ਦੇ ਮਾਮਲੇ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਬਹਿਸ ਹੋ ਗਈ। ਜਿਸ ਦੌਰਾਨ ਇੱਕ ਧਿਰ (ਕਾਰ ਵਿਕਰੇਤਾ) ਵੱਲੋਂ ਦੂਸਰੀ ਧਿਰ ਤੇ ਗੋਲੀ ਚਲਾ ਦਿੱਤੀ ਗਈ। ਪਰੰਤੂ ਗਨੀਮਤ ਇਹ ਰਹੀ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਉਧਰ ਇਸ ਸਬੰਧੀ ਕਾਰ ਖਰੀਦਦਾਰ ਮੇਜਰ ਸਿੰਘ ਡੂਮਛੇੜੀ ਦੇ ਸਾਥੀ ਇਕਬਾਲ ਸਿੰਘ ਡੂਮਛੇੜੀ ਨੇ ਦੱਸਿਆ ਕਿ ਉਹਨਾਂ ਨੂੰ ਪਿੰਡ ਢੋਲਣ ਮਾਜਰਾ ਦੇ ਇੱਕ ਵਿਅਕਤੀ ਵੱਲੋਂ ਗੱਡੀ ਦੀ ਕਾਗਜਾਂ ਸੰਬੰਧੀ ਚੰਨੀ ਦੀ ਕੋਠੀ ਦੇ ਅੱਗੇ ਬੁਲਾਇਆ ਗਿਆ ਸੀ। ਪਰੰਤੂ ਉਹਨਾਂ ਵਿੱਚ ਬਹਿਸ ਹੋ ਜਾਣ ਕਾਰਨ ਉਕਤ ਵਿਅਕਤੀ ਨੇ ਪਿੰਡ ਬਡਵਾਲਾ ਦੇ ਕੁਲਵਿੰਦਰ ਸਿੰਘ ਕਾਲੀ ਉੱਤੇ ਗੋਲੀ ਚਲਾ ਦਿੱਤੀ ਪਰੰਤੂ ਉਸਦਾ ਬਚਾਓ ਰਿਹਾ। ਇਸ ਦੌਰਾਨ ਇਕਬਾਲ ਸਿੰਘ ਡੂਮਛੇੜੀ ਅਤੇ ਹੋਰਨਾਂ ਨੇ ਉਸਨੂੰ ਗੋਲੀ ਚਲਾਉਣ ਵਾਲੇ ਨੂੰ ਪਕੜ ਲਿਆ ਅਤੇ ਪੁਲਿਸ ਨੂੰ ਬੁਲਾ ਕੇ ਉਸ ਦੇ ਹਵਾਲੇ ਕਰ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।