ਭਗਵੰਤ ਮਾਨ ਫਿਰ ਸੰਭਾਲਣਗੇ ਆਪ ਦੀ ਪੰਜਾਬ ਇਕਾਈ ਦੀ ਕਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ ਅਤੇ ਪੰਜਾਬ  ਦੇ ਸੰਗਰੂਰ ਤੋਂ ਲੋਕਸਭਾ ਮੈਂਬਰ ਭਗਵੰਤ ਮਾਨ 30 ਜਨਵਰੀ ਭਾਵ ਬੁੱਧਵਾਰ ਨੂੰ ਪਾਰਟੀ ਦੀ ਪੰਜਾਬ ਪ੍ਰਦੇਸ਼ ਇਕਾਈ ਦੇ ਪ੍ਰਧਾਨ ਅਹੁਦੇ..

Bhagwant Maan

ਚੰਡੀਗੜ੍ਹ: ਆਮ ਆਦਮੀ ਪਾਰਟੀ ਅਤੇ ਪੰਜਾਬ  ਦੇ ਸੰਗਰੂਰ ਤੋਂ ਲੋਕਸਭਾ ਮੈਂਬਰ ਭਗਵੰਤ ਮਾਨ 30 ਜਨਵਰੀ ਭਾਵ ਬੁੱਧਵਾਰ ਨੂੰ ਪਾਰਟੀ ਦੀ ਪੰਜਾਬ ਪ੍ਰਦੇਸ਼ ਇਕਾਈ ਦੇ ਪ੍ਰਧਾਨ ਅਹੁਦੇ ਦਾ ਫਿਰ ਤੋਂ ਕਾਰਜਭਾਰ ਸੰਭਾਲਣਗੇ। ਇਸ ਮੌਕੇ 'ਤੇ ਪਾਰਟੀ  ਦੇ ਸੀਨੀਅਰ ਨੇਤਾ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਪੰਜਾਬ ਪ੍ਰਦੇਸ਼ ਮਾਮਲੀਆਂ ਦੇ ਪ੍ਰਭਾਰੀ ਮਨੀਸ਼ ਸਿਸੋਦੀਆ, ਪ੍ਰਦੇਸ਼ ਦੇ ਪਾਰਟੀ ਵਿਧਾਇਕ, ਸੰਸਦ, ਕੋਰ ਕਮੇਟੀ ਦੇ ਮੈਂਬਰ ਅਤੇ ਹੋਰ ਨੇਤਾ ਵੀ ਸ਼ਾਮਿਲ ਹੋਣਗੇ।

ਜ਼ਿਕਰਯੋਗ ਹੈ ਕਿ ਭਗਵੰਤ ਮਾਨ ਨੇ ਪਾਰਟੀ ਦੇ ਰਾਸ਼ਟਰੀ ਸੰਯੋਜਕਾਂ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਸੂਬੇ ਦੇ ਸ਼ਿਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਤੋਂ ਡਰੱਗਜ਼ ਤਸਕਰੀ ਦੇ ਇਲਜ਼ਾਮ ਦੇ ਸਬੰਧ 'ਚ ਅਪਮਾਨ ਦੇ ਮਾਮਲੇ 'ਚ ਮਾਫੀ ਮੰਗੇ ਜਾਣ ਦੇ ਵਿਰੋਧ 'ਤੇ ਪਾਰਟੀ ਦੇ ਸੂਬਾ ਪ੍ਰਧਾਨ ਅਹੁਦੇ ਤੋਂ 16 ਮਾਰਚ 2018 ਨੂੰ ਅਸਤੀਫਾ ਦੇ ਦਿਤਾ ਸੀ। ਉਨ੍ਹਾਂ ਦੇ ਅਸਤੀਫੇ 'ਤੇ ਪਾਰਟੀ ਹਾਈਕਮਾਨ ਨੇ ਹਾਲਾਂਕਿ ਕੋਈ ਫੈਸਲਾ ਨਹੀਂ ਲਿਆ ਪਰ ਉਨ੍ਹਾਂ ਨੇ ਸੂਬਾ ਪ੍ਰਧਾਨ ਦੇ ਰੁਪ 'ਚ ਕੰਮ ਕਰਨਾ ਬੰਦ ਕਰ ਦਿਤਾ ਸੀ।  

ਆਪ ਪਾਰਟੀ ਦੀ ਕੋਰ ਕਮੇਟੀ ਦੀ ਪਿਛਲੇ ਦਿਨੀ ਦਿੱਲੀ 'ਚ ਹੋਈ ਬੈਠਕ 'ਚ ਸਾਰੇ ਮੈਬਰਾਂ ਨੇ ਸਰਬਸੰਮਤੀ ਫੈਸਲਾ ਲੈਂਦੇ ਹੋਏ ਭਗੰਤ ਮਾਨ ਦਾ ਸੂਭਾ ਪ੍ਰਧਾਨ ਅਹੁਦੇ ਤੋਂ ਦਿਤਾ ਅਸਤੀਫਾ ਅਪ੍ਰਵਾਨ ਕਰਦੇ ਹੋਏ ਇਸ ਨੂੰ ਪਾਰਟੀ ਦੀ ਕੇਂਦਰੀ ਰਾਜਨੀਤਕ ਮਾਮਲਿਆਂ ਦੀ ਕਮੇਟੀ ਨੂੰ ਮੁੜ ਵਿਚਾਰ ਲਈ ਭੇਜ ਦਿਤਾ ਸੀ। ਇਸ 'ਚ ਆਪ ਤੋਂ ਅਸਤੀਫਾ ਦੇ ਕੇ ਪੰਜਾਬ ਏਕਤਾ ਪਾਰਟੀ ਦਾ ਗਠਨ ਕਰਨ ਵਾਲੇ ਸੁਖਪਾਲ ਸਿੰਘ ਖੈਰਾ ਨੇ ਅੱਜ ਇੱਥੇ ਇਕ ਬਿਆਨ ਜਾਰੀ ਕਰ ਭਗਵੰਤ ਮਾਨ ਤੋਂ ਅਰਵਿੰਦ ਕੇਜਰੀਵਾਲ ਦੇ ਮਾਫੀਨਾਮੇ 'ਤੇ ਅਪਣਾ ਪੱਖ ਸਪੱਸ਼ਟ ਕਰਨ ਦੀ ਮੰਗ ਕੀਤੀ।

ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਨੇ ਕੇਜਰੀਵਾਲ ਅਤੇ ਮਜੀਠੀਆ 'ਤੇ ਲਗਾਏ ਗਏ ਇਲਜ਼ਾਮ 'ਚ ਮਾਫੀ ਮੰਗ ਲੈਣ ਦੇ ਵਿਰੋਧ 'ਚ ਸੂਬਾ ਪ੍ਰਧਾਨ ਅਹੁਦੇ ਤੋਂ ਅਸਤੀਫਾ ਦਿਤਾ ਸੀ ਪਰ ਉਹ ਪਿਛਲੇ ਲਗਭੱਗ ਇਕ ਸਾਲ ਤੋਂ ਸੂਬੇ ਦੇ ਲੋਕਾਂ ਤੋਂ ਝੂਠ ਬੋਲ ਕੇ ਉਨ੍ਹਾਂ ਨੂੰ ਇਹ ਕਹਿ ਗੁੰਮਰਾਹ ਕਰ ਰਹੇ ਹਨ ਕਿ ਉਨ੍ਹਾਂ ਦੀ ਭਗਵੰਤ ਮਾਨ ਅਤੇ ਕੇਜਰੀਵਾਲ ਨਾਲ ਇਸ ਮੁੱਦੇ 'ਤੇ ਕੋਈ ਗੱਲ ਜਾਂ ਮੁਲਾਕਾਤ ਨਹੀਂ ਹੋਈ।