ਆਨਲਾਈਨ ਸ਼ਾਪਿੰਗ ਕਰਨ ਤੋਂ ਪਹਿਲਾਂ ਦੇਖ ਲਓ ਇਹ ਵੀਡੀਓ…

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਨਲਾਈਨ ਸ਼ਾਪਿੰਗ ਸਾਇਟ ਤੋਂ ਸ਼ਾਪਿੰਗ ਪਈ ਮਹਿੰਗੀ...

Online Shoping

ਵੀਡੀਓ…     https://www.facebook.com/RozanaSpokesmanOfficial/videos/304534710250616/

ਚੰਡੀਗੜ੍ਹ : ਜੇਕਰ ਤੁਸੀਂ ਵੀ ਆਨਲਈਨ ਸ਼ਾਪਿੰਗ ਕਰਨ ਦੇ ਸ਼ੌਕੀਨ ਹੋ ਤਾਂ ਪਹਿਲਾਂ ਇਹ ਵੀਡੀਓ ਜ਼ਰੂਰ ਦੇਖ ਲਓ। ਆਨਲਾਈਨ ਸ਼ਾਪਿੰਗ ’ਤੇ ਲੋਕਾਂ ਨੂੰ ਫੋਨ ਨਹੀਂ ਬਲਕਿ ਪੱਥਰ ਮਿਲ ਰਹੇ ਹਨ। ਦਰਅਸਲ ਇੱਕ ਮਸ਼ਹੂਰ ਆਨਲਾਈਨ ਸ਼ਾਪਿੰਗ ਸਾਈਟ ਤੋਂ ਦੋ ਲੜਕੀਆਂ ਨੇ ਆਈਫੋਨ ਮੰਗਵਾਇਆ ਸੀ। ਉਹਨਾਂ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਆਨਲਾਈਨ ਸਾਇਟਸ ਵੱਲੋਂ ਸਹੀ ਸਮਾਨ ਨਹੀਂ ਭੇਜਿਆ ਜਾ ਰਿਹਾ।

 ਇਸ ਲਈ ਉਹਨਾਂ ਨੇ ਡਿਲਵਰੀ ਬੋਏ ਦੇ ਆਉਣ ਤੋਂ ਲੈ ਕੇ ਪੈਸੇ ਦੇਣ ਅਤੇ ਪਾਰਸਲ ਖੋਲ੍ਹਣ ਤੱਕ ਦੀ ਸਾਰੀ ਵੀਡੀਓ ਬਣਾਈ ਅਤੇ ਆਖੀਰ ’ਚ ਹੋਇਆ ਓਹੀ ਜਿਸਦਾ ਉਹਨਾਂ ਨੂੰ ਡਰ ਸੀ। ਲੜਕੀਆਂ ਨੇ ਆਈਫੋਨ ਮੰਗਵਾਇਆ ਪਰ ਉਹਨਾਂ ਨੂੰ ਫੋਨ ਦੇ ਡੱਬੇ ’ਚ ਮਿਲਿਆ ਸਿਰਫ਼ ਇੱਕ ਪੱਥਰ। ਆਈਫੋਨ ਨਾ ਮਿਲਣ ’ਤੇ ਡਿਲਵਰੀ ਬੋਏ ਆਪਣੇ ਸੀਨੀਅਰ ਨਾਲ ਗੱਲ ਕਰਨ ਲੱਗ ਪਿਆ ਅਤੇ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ।

ਅਜਿਹੇ ਮਾਮਲੇ ਪਹਿਲਾਂ ਵੀ ਕਈਂ ਵਾਰ ਸਾਹਮਣੇ ਆ ਚੁੱਕੇ ਨੇ ਜਿਹੜੈ ਲੋਕ ਤਾਂ ਸਮਝਦਾਰੀ ਵਰਤਦੇ ਹੋਏ ਵੀਡੀਓ ਬਣਾ ਲੈਂਦੇ ਨੇ ਉਹਨਾਂ ਦਾ ਬਚਾਅ ਹੋ ਜਾਂਦੈ ਪਰ ਕਈ ਲੋਕ ਠੱਗੇ ਜਾਂਦੇ ਹਨ। ਜੇਕਰ ਤੁਹਾਨੂੰ ਵੀ ਆਨਲਾਈਨ ਸ਼ਾਪਿੰਗ ਦੀ ਆਦਤ ਹੈ ਤਾਂ ਠੱਗੇ ਜਾਣ ਨਾਲੋਂ ਸਾਵਧਾਨੀ ਵਰਤਣਾ ਬੇਹੱਦ ਜ਼ਰੂਰੀ ਹੈ।