ਚੀਨ-ਭਾਰਤ ਸੰਬੰਧਾਂ ਵਿਚ ਸੁਧਾਰ ਦਾ ਵਿਦੇਸ਼ ਮੰਤਰੀ ਜੈਸ਼ੰਕਰ ਦਾ ਸੁਝਾਅ ਸ਼ਲਾਘਾਯੋਗ : ਚੀਨ

ਏਜੰਸੀ

ਖ਼ਬਰਾਂ, ਪੰਜਾਬ

ਚੀਨ-ਭਾਰਤ ਸੰਬੰਧਾਂ ਵਿਚ ਸੁਧਾਰ ਦਾ ਵਿਦੇਸ਼ ਮੰਤਰੀ ਜੈਸ਼ੰਕਰ ਦਾ ਸੁਝਾਅ ਸ਼ਲਾਘਾਯੋਗ : ਚੀਨ

image

ਬੀਜਿੰਗ, 29 ਜਨਵਰੀ : ਚੀਨ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਸਨੇ ਤਣਾਅਪੂਰਨ ਦੁਵੱਲੇ ਸੰਬੰਧਾਂ ’ਚ ਸੁਧਾਰ ਲਿਆਉਣ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਸੁਝਾਅ ਦਾ ਨੋਟਿਸ ਲਿਆ ਹੈ ਅਤੇ ਉਨ੍ਹਾਂ ਦੀਆਂ ਟਿੱਪਣੀਆਂ ਸ਼ਲਾਘਾਯੋਗ ਹਨ ਕਿਉਂਕਿ ਇਹ ਦਰਸ਼ਾਉਂਦਾ ਹੈ ਕਿ ਭਾਰਤ ਬੀਜਿੰਗ ਨਾਲ ਸੰਬੰਧਾਂ ਦੀ ਕਦਰ ਕਰਦਾ ਹੈ। ਚੀਨੀ ਵਿਦੇਸ ਮੰਤਰਾਲੇ ਦੇ ਬੁਲਾਰੇ ਝਾਓ ਲੀਜੀਆਨ ਨੇ ਮੀਡੀਆ ਬ੍ਰੀਫ਼ਿੰਗ ’ਚ ਕਿਹਾ, “ਅਸੀਂ ਮੰਤਰੀ ਜੈਸ਼ੰਕਰ ਦੀਆਂ ਟਿੱਪਣੀਆਂ ਦਾ ਨੋਟਿਸ ਲਿਆ ਹੈ।’’ ਉਨ੍ਹਾਂ ਇਹ ਗੱਲ ਚੀਨੀ ਅਧਿਐਨ ਵਿਸ਼ੇ ਤੇ 13 ਵੀਂ ਆਲ ਇੰਡੀਆ ਕਾਨਫਰੰਸ ਵਿਚ ਜੈਸ਼ੰਕਰ ਦੇ ਆਨਲਾਈਨ ਸੰਬੋਧਨ ਬਾਰੇ ਪੁੱਛੇ ਗਏ ਪ੍ਰਸ਼ਨ ਦੇ ਜਵਾਬ ਵਿਚ ਕਹੀ।
ਝਾਓ ਨੇ ਕਿਹਾ, “ਉਨ੍ਹਾਂ ਨੇ (ਜੈਸੰਕਰ) ਭਾਰਤ-ਚੀਨ ਸੰਬੰਧ ਸੁਧਾਰਨ ਦੀ ਮਹੱਤਤਾ ’ਤੇ ਜੋਰ ਦਿਤਾ। ਇਹ ਦਰਸ਼ਾਉਂਦਾ ਹੈ ਕਿ ਭਾਰਤੀ ਪੱਖ ਚੀਨ ਨਾਲ ਸੰਬੰਧਾਂ ਦੀ ਕਦਰ ਕਰਦਾ ਹੈ, ਅਸੀਂ ਇਸ ਦੀ ਕਦਰ ਕਰਦੇ ਹਾਂ।”
ਲੀਜੀਆਨ ਨੇ ਕਿਹਾ, “ਇਸ ਦੌਰਾਨ, ਅਸੀਂ ਇਸ ਗੱਲ ’ਤੇ ਜੋਰ ਦਿੰਦੇ ਹਾਂ ਕਿ ਸਰਹੱਦੀ ਮੁੱਦਿਆਂ ਨੂੰ ਪੂਰੇ ਦੁਵੱਲੇ ਸੰਬੰਧਾਂ ਨਾਲ ਨਹੀਂ ਜੋੜਿਆ ਜਾਵੇਗਾ।’’ ਅਸੀਂ ਰਿਸ਼ਤਿਆਂ ਨੂੰ ਅੱਗੇ ਵਧਾਉਣ ਦੀਆਂ ਸਾਲਾਂ ਪੁਰਾਣੀ ਕੋਸ਼ਿਸ਼ਾਂ ਰਾਹੀਂ ਅਸੀਂ ਇਹ ਮਹੱਤਵਪੂਰਣ ਤਜਰਬਾ ਹਾਸਲ ਕੀਤਾ ਹੈ।” ਉਨ੍ਹਾਂ ਕਿਹਾ, “ਸਾਨੂੰ ਉਮੀਦ ਹੈ ਕਿ ਭਾਰਤੀ ਪੱਖ ਮਤਭੇਦਾਂ ਨੂੰ ਢੁਕਵੇਂ ਢੰਗ ਨਾਲ ਹੱਲ ਕਰਨ, ਵਿਵਹਾਰਕ ਸਹਿਯੋਗ ਵਧਾਉਣ ਅਤੇ ਦੁਵੱਲੇ ਸੰਬੰਧਾਂ ਨੂੰ ਮੁੜ ਲੀਹ ’ਤੇ ਲਿਆਉਣ ਲਈ ਸਾਡੇ ਨਾਲ ਕੰਮ ਕਰੇਗਾ।’’    (ਪੀਟੀਆਈ)