ਸੀ.ਬੀ.ਆਈ. ਵਲੋਂ ਅਨਾਜ ਭੰਡਾਰ ਜਾਂਚ ਕਰਨ ਲਈ ਪੰਜਾਬ ’ਚ 40 ਥਾਵਾਂ ’ਤੇ ਛਾਪੇਮਾਰੀ

ਏਜੰਸੀ

ਖ਼ਬਰਾਂ, ਪੰਜਾਬ

ਸੀ.ਬੀ.ਆਈ. ਵਲੋਂ ਅਨਾਜ ਭੰਡਾਰ ਜਾਂਚ ਕਰਨ ਲਈ ਪੰਜਾਬ ’ਚ 40 ਥਾਵਾਂ ’ਤੇ ਛਾਪੇਮਾਰੀ

image

ਸੂਬਾ ਸਰਕਾਰ ਨੂੰ ਵੀ ਭਰੋਸੇ ’ਚ ਨਹੀਂ ਲਿਆ, ਸੀ.ਆਰ.ਪੀ.ਐਫ਼. ਨੂੰ ਨਾਲ ਲੈ ਕੇ ਕੀਤੀ ਗੁਦਾਮਾਂ ਦੀ ਚੈਕਿੰਗ

ਚੰਡੀਗੜ੍ਹ, 29 ਜਨਵਰੀ (ਗੁਰਉਪਦੇਸ਼ ਭੁੱਲਰ) :ਬੀਤੇ ਦਿਨੀਂ ਕੇਂਦਰੀ ਕੈਬਨਿਟ ਦੀ ਮੀਟਿੰਗ ਦੌਰਾਨ ਖੇਤੀ ਕਾਨੂੰਨਾਂ ਨੂੰ ਲਾਗੂ ਕੀਤੇ ਜਾਣ ਸਬੰਧੀ ਹਰੀ ਝੰਡੀ ਦਿਤੇ ਜਾਣ ਤੋਂ ਬਾਅਦ ਹੁਣ ਪੰਜਾਬ ’ਚ ਵੀ ਇਸ ਦਿਸ਼ਾ ਵਿਚ ਕਾਨੂੰਨ ਲਾਗੂ ਕਰਨ ਲਈ ਕੇਂਦਰ ਸਰਕਾਰ ਵਲੋਂ ਰਾਹ ਪਧਰਾ ਕਰਨ ਲਈ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। ਕੇਂਦਰੀ ਏਜੰਸੀ ਸੀਬੀਆਈ ਨੇ ਪੰਜਾਬ ’ਚ 40 ਥਾਵਾਂ ’ਤੇ ਐਫ਼ਸੀਆਈ ਨਾਲ ਸਬੰਧਤ ਗੁਦਾਮਾਂ ’ਤੇ ਛਾਪੇਮਾਰੀ ਕੀਤੀ ਹੈ। ਹਰਿਆਣਾ ਵਿਚ ਵੀ ਕੁੱਝ ਥਾਵਾਂ ’ਤੇ ਦਿਖਾਵੇ ਲਈ ਇਹ ਕਾਰਵਾਈ ਹੋਈ ਹੈ ਪਰ ਮੁੱਖ ਨਿਸ਼ਾਨਾ ਪੰਜਾਬ ਹੀ ਬਣਿਆ ਹੈ।
ਜ਼ਿਕਰਯੋਗ ਗੱਲ ਇਹ ਵੀ ਹੈ ਕਿ ਪੰਜਾਬ ਸਰਕਾਰ ਨੂੰ ਵੀ ਛਾਪੇਮਾਰੀ ਤੋਂ ਪਹਿਲਾਂ ਭਰੋਸੇ ’ਚ ਨਹੀਂ ਲਿਆ ਗਿਆ ਅਤੇ ਸਿੱਧੇ ਤੌਰ ’ਤੇ ਵੀਰਵਾਰ ਅੱਧੀ ਰਾਤ ਨੂੰ ਹੀ ਸੀਆਰਪੀਐਫ਼ ਨਾਲ ਲਿਆ ਕੇ ਗੁਦਾਮਾਂ ’ਤੇ ਛਾਪੇਮਾਰੀ ਸ਼ੁਰੂ ਕਰ ਦਿਤੀ ਗਈ, ਜੋ ਅੱਜ ਬਾਅਦ ਦੁਪਹਿਰ ਤੱਕ ਚਲਦੀ ਰਹੀ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੀ ਇਜਾਜ਼ਤ ਬਿਨਾਂ ਸੀਬੀਆਈ ਸੂਬੇ ਵਿਚ ਕਾਰਵਾਈ ਨਹੀਂ ਕਰ ਸਕਦੀ।
ਮਿਲੀ ਜਾਣਕਾਰੀ ਅਨੁਸਾਰ ਗੁਦਾਮਾਂ ’ਤੇ ਛਾਪੇਮਾਰੀ ਦੌਰਾਨ ਸੀਬੀਆਈ ਟੀਮਾਂ ਨੇ ਝੋਨੇ ਤੇ ਚਾਵਲ ਦੀ ਸਟੋਰੇਜ਼ ਦੇ ਸੈਂਪਲ ਲਏ ਹਨ ਅਤੇ ਇਸ ਨਾਲ ਸਬੰਧਤ ਦਸਤਾਵੇਜ਼ ਕਬਜ਼ੇ ਵਿਚ ਕੀਤੇ ਹਨ। ਪਨਗਰੇਨ ਤੇ ਪੰਜਾਬ ਵੇਅਰ ਹਾਊਸ ਦੇ ਗੁਦਾਮਾਂ ਦੀ ਵੀ ਚੈÎਕੰਗ ਕੀਤੀ ਗਈ। ਲੁਧਿਆਣਾ, ਫ਼ਿਰੋਜ਼ਪੁਰ, ਪਟਿਆਲਾ, ਸੰਗਰੂਰ, ਫ਼ਾਜ਼ਿਲਕਾ, ਮੋਗਾ, ਮੁਕਤਸਰ, ਫ਼ਰੀਦਕੋਟ, ਮਾਨਸਾ ਆਦਿ ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਜਾਣਕਾਰੀ ਮੁਤਾਬਕ 2019-20 ਤੇ 2020-21 ਦੇ ਪਏ ਅਨਾਜ ਭੰਡਾਰ ਦੇ ਰਿਕਾਰਡ ਦੀ ਚੈਕਿੰਗ ਕੀਤੀ ਗਈ। ਸਟਾਕ ਵਿਚ ਗੜਬੜੀਆਂ ਹੋਣ ਦੀਆਂ ਸ਼ਿਕਾਇਤਾਂ ਦੀ ਜਾਂਚ ਦੀ ਗੱਲ ਕਹੀ ਜਾ ਰਹੀਹੈ ਪਰ ਅਸਲ ਵਿਚ ਕਿਸਾਨ ਅੰਦੋਲਨ ਦੇ ਚਲਦੇ ਸੀਬੀਆਈ ਦੀ ਪੰਜਾਬ ਵਿਚ ਇਸ ਕਾਰਵਾਈ ਦਾ ਮਕਸਦ ਕੁੱਝ ਹੋਰ ਹੀ ਹੈ। 
ਫ਼ਿਰੋਜ਼ਪੁਰ ਤੋਂ ਰਵੀ ਕੁਮਾਰ ਅਨੁਸਾਰ:  ਐਫ਼ਸੀਆਈ ਵਲੋਂ ਸਟੋਰ ਕੀਤੇ ਜਾਂਦੇ ਚਾਵਲਾਂ ਵਿਚ ਪਾਈਆਂ ਗਈਆਂ ਕੋਤਾਹੀਆਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਸੀਬੀਆਈ ਟੀਮ ਵਲੋਂ ਪੰਜਾਬ ਦੇ ਕਈ ਜ਼ਿਲਿ੍ਹਆਂ ਵਿਚ ਛਾਪੇਮਾਰੀ ਕੀਤੀ ਗਈ, ਫ਼ਿਰੋਜ਼ਪੁਰ ਪਹੁੰਚੀ ਟੀਮ ਦੇ ਦਰਜਨ ਦੇ ਕਰੀਬ ਮੈਂਬਰਾਂ ਵਲੋਂ ਐਫ਼ਸੀਆਈ ਦੇ ਗੁਦਾਮਾਂ ਵਿਚ ਪਏ ਚਾਵਲਾਂ ਦੇ ਸੈਂਪਲ ਲਏ ਗਏ ਅਤੇ ਜ਼ਰੂਰੀ ਡਾਕੂਮੈਂਟ ਵੀ ਅਪਣੇ ਕਬਜ਼ੇ ਵਿਚ ਲੈ ਕੇ ਟੀਮ ਰਵਾਨਾ ਹੋਈ। ਇਸ ਮਾਮਲੇ ਵਿਚ ਨਾ ਤਾਂ ਸੀਬੀਆਈ ਦਾ ਕੋਈ ਅਧਿਕਾਰੀ ਬੋਲਿਆ ਅਤੇ ਐਫ਼ਸੀਆਈ ਦੇ ਅਧਿਕਾਰੀ ਵੀ ਮੀਡੀਆ ਤੋਂ ਬਚਦੇ ਵਿਖਾਈ ਦਿਤੇ।
ਪੱਟੀ, 29 ਜਨਵਰੀ (ਅਜੀਤ ਘਰਿਆਲਾ): ਵੀਰਵਾਰ ਦੇਰ ਰਾਤ ਤੋਂ ਸੋਮਾ ਕੰਪਨੀ ਦੇ ਗੋਦਾਮ ਜੋ ਪਿੰਡ ਪੱਟੀ ਦੇ ਪਿੰਡ ਚੂਸਲੇਵੜ੍ਹ ਸਥਿਤ ਹਨ, ਵਿਖੇ ਸੀਬੀਆਈ ਦੀ ਟੀਮ ਵਲੋਂ ਛਾਪੇਮਾਰੀ ਕੀਤੀ ਅਤੇ ਚਾਵਲ, ਕਣਕ ਦੇ ਭੰਡਾਰ ਦੇ ਨਮੂਨੇ ਜ਼ਬਤ ਕੀਤੇ। ਇਥੇ ਦਸਿਆ ਜਾ ਰਿਹਾ ਹੈ ਕਿ 80 ਪ੍ਰਤੀਸ਼ਤ ਚੋਣ ਇਨ੍ਹਾਂ ਗੁਦਾਮਾਂ ’ਚ ਲੱਗੇ ਹਨ। ਸੀਬੀਆਈ ਦੇ ਇਕ ਅਧਿਕਾਰੀ ਨੇ ਦਸਿਆ ਕਿ ਸੀਬੀਆਈ ਦਾ ਸਰਚ ਅਭਿਆਨ ਪੰਜਾਬ ’ਚ ਬੀਤੀ ਰਾਤ ਤੋਂ ਜਾਰੀ ਹੈ। ਜਿਸ ਤੋਂ ਇਥੋਂ ਕਣਕ ਅਤੇ ਝੋਨੇ ਦੇ ਨਮੂਨੇ 2019-20 ਅਤੇ 2020-21 ਵਿਚ ਖਰੀਦੇ ਗਏ ਹਨ, ਜਿਸ ਦੀ ਸਰੀਰਕ ਤਸਦੀਕ ਕੀਤੇ ਜਾ ਰਹੇ ਹਨ। ਏਸੀਪੀ ਸਮੇਤ 10 ਅਧਿਕਾਰੀਆਂ ਦੀ ਟੀਮ ਜਾਂਚ ’ਚ ਲੱਗੀ ਹੋਈ ਹੈ।

ਫੋਟੋ ਫਾਈਲ: 29 ਐੱਫਜੈੱਡਆਰ 09


ਡੱਬੀ


ਕਿਸਾਨੀ ਅੰਦੋਲਨ ਦੇ ਸਮੇਂ ਅਨਾਜ ਦੇ ਸਟਾਕ ਦੀ ਕੇਂਦਰੀ ਏਜੰਸੀ ਵਲੋਂ ਚੈਕਿੰਗ ’ਤੇ ਉਠੇ ਸਵਾਲ