ਪੰਜਾਬੀਆਂ ਦੇ ਵਿਆਹ ’ਚ ਇਟਲੀ ਦੇ ਗੋਰਿਆਂ ਨੂੰ ਚੜਿ੍ਹਆ ਜਾਗੋ ਦਾ ਚਾਅ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬੀਆਂ ਦੇ ਵਿਆਹ ’ਚ ਇਟਲੀ ਦੇ ਗੋਰਿਆਂ ਨੂੰ ਚੜਿ੍ਹਆ ਜਾਗੋ ਦਾ ਚਾਅ

image

ਮਿਲਾਨ ਇਟਲੀ, 29 ਜਨਵਰੀ (ਚੀਨੀਆ) : ਪੰਜਾਬੀ ਸਭਿਆਚਾਰ, ਵਿਰਸਾ ਕਿੰਨਾ ਅਮੀਰ ਤੇ ਪ੍ਰਭਾਵਸ਼ਾਲੀ ਹੈ ਇਸ ਗੱਲ ਨੂੰ ਲਫਜ਼ਾਂ ਵਿਚ ਬਿਆਨ ਕਰਨਾ ਸਮੁੰਦਰ ਦੇ ਪਾਣੀ ਨੂੰ ਘੜੇ ਵਿਚ ਬੰਦ ਕਰਨ ਦੇ ਬਰਾਬਰ ਹੈ ਪੰਜਾਬੀ ਗੀਤਾਂ ਤੇ ਭੰਗੜਾ ਪਾਉਦੇਂ, ਪੰਜਾਬੀ ਸੂਟ ਪਹਿਨਣ ਦੀਆ ਸ਼ੋਕੀਨ ਗੋਰੀਆ ਤੇ ਪੰਜਾਬੀ ਖਾਣਿਆਂ ਦੇ ਸ਼ੌਕੀਨ ਲੋਕ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿਚ ਅਕਸਰ ਵੇਖੇ ਹੋਣਗੇ ਪਰ ਇਹ ਪਹਿਲੀ ਵਾਰ ਹੋਇਆ ਜਦੋ ਪੰਜਾਬੀਆਂ ਦੇ ਇਕ ਵਿਆਹ ਸਮਾਗਮ ਵਿਚ ਇਟਾਲੀਅਨ ਗੋਰੇ ਗੋਰੀਆਂ ਨੂੰ ਸਿਰਾ ਤੇ ਜਾਗੋ ਚੁੱਕ ਕੇ ਵਿਆਹ ਦੇ ਜਸ਼ਨ ਮਨਾਉਦਿਆ ਵੇਖਿਆ ਗਿਆ। 
ਨਜ਼ਾਰਾ ਵੇਖਿਆ ਹੀਂ ਬਣਦਾ ਸੀ ਜਦੋ ਕੁੱਝ ਇਟਾਲੀਅਨ ਲੋਕ ਜੱਟਾ ਜਾਗ ਵਈ ਹੁਣ ਜਾਗੋ ਆਈ ਹੈ ਗੀਤ ਗੁਣ ਗਣਾਉਦੇ ਤੇ ਡੰਡੇ ਖੜਾਕਾਉਂਦੇ ਹੋਏ ਭੰਗੜੇ ਪਾ ਰਹੇ ਸਨ। ਇਟਲੀ ਚੋ ਮਿੰਨੀ ਪੰਜਾਬ ਕਰ ਕੇ ਜਾਣੇ ਜਾਂਦੇ ਜ਼ਿਲ੍ਹਾ ਲਾਤੀਨਾ ਦੇ ਸ, ਜੈਮਲ ਸਿੰਘ ਗਾਖਲ ਦੀ ਸਪੁੱਤਰੀ ਗੁਰਪ੍ਰੀਤ ਕੌਰ ਦੇ ਵਿਆਹ ਦੀ ਜਾਗੋ ਵਿਚ ਪਹੁੰਚੇ ਇਟਾਲੀਅਨ ਮਹਿਮਾਨਾਂ ਵਲੋ ਜਾਗੋ ਕੱਢਦਿਆਂ ਪੰਜਾਬੀ ਰੰਗ ਵਿਚ ਰੰਗਿਆ ਨੇ ਖੁਬ ਰੌਣਕਾਂ ਲਾਈਆ ਜਾਗੋ ਪਾਰਟੀ ਵਿਚ ਪਹੁੰਚੀਆ ਮਹਿਮਾਨ ਗੋਰੀਆ ਨੇ ਪੰਜਾਬੀ ਸੂਟ ਵੀ ਪਾਏ ਹੋਏ ਸਨ ਜੋ ਕਿ ਪੰਜਾਬੀ ਕਲਚਰ ਦੀ ਲੋਕਪ੍ਰੀਅਤਾ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰ ਰਹੀਆਂ ਸਨ। ਕਾਕਾ ਮਨਿੰਦਰਪ੍ਰੀਤ ਸਿੰਘ ਨੂੰ ਵਿਆਹੁਣ ਆਏ ਬਰਾਤੀਆ ਨੇ ਆਪਣੀਆ ਗੱਡੀਆਂ ਉੱਪਰ ਕਿਰਸਾਨੀ ਝੰਡੇ ਲਾਏ ਹੋਏ ਸਨ ਇਹ ਓੁਹ ਇਨ੍ਹਾਂ ਪਲ ਸਨ ਜਦੋ ਵਿਆਹੁਣ ਆਏ ਬਰਾਤੀ ਕਿਰਸਾਨੀ ਝੰਡੇ ਲਾਕੇ ਇਟਲੀ ਦੀਆਂ ਸੜਕਾਂ ’ਤੇ ਬਰਾਤ ਲੈ ਕੇ ਨਿਕਲੇ ਹੋਣਗੇ ।