ਇਹੋ ਕੁੱਝ ਹੈ, ਜੋ ਪਾਕਿਸਤਾਨ ਚਾਹੰੁਦੈ : ਮੁੱਖ ਮੰਤਰੀ
ਇਹੋ ਕੁੱਝ ਹੈ, ਜੋ ਪਾਕਿਸਤਾਨ ਚਾਹੰੁਦੈ : ਮੁੱਖ ਮੰਤਰੀ
ਕੇਂਦਰ ਅਤੇ ਕਿਸਾਨਾਂ ਦਰਮਿਆਨ ਗੱਲਬਾਤ ਜਾਰੀ ਰਹਿਣ 'ਤੇ ਦਿਤਾ ਜ਼ੋਰ
ਚੰਡੀਗੜ੍ਹ, 29 ਜਨਵਰੀ (ਸਪੋਕਸਮੈਨ ਸਮਾਚਾਰ ਸੇਵਾ) : ਸਿੰਘੂ ਬਾਰਡਰ ਉਤੇ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਅੱਜ ਕੀਤੀ ਹਿੰਸਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਅਖੌਤੀ ਸਥਾਨਕ ਵਾਸੀਆਂ ਦੀ ਸ਼ਨਾਖ਼ਤ ਕਰਨ ਲਈ ਵਿਸਥਾਰਤ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ, ਜਿਨ੍ਹਾਂ ਨੇ ਮਿਥ ਕੇ ਪੁਲਿਸ ਦਾ ਸਖ਼ਤ ਸੁਰੱਖਿਆ ਘੇਰਾ ਤੋੜ ਕੇ ਕਿਸਾਨਾਂ ਅਤੇ ਉਨ੍ਹਾਂ ਦੇ ਸਮਾਨ 'ਤੇ ਹਮਲਾ ਕੀਤਾ ਹੈ | ਮੁੱਖ ਮੰਤਰੀ ਨੇ ਪੁਛਿਆ, ''ਕੀ ਇਹ ਸੱਚਮੁੱਚ ਹੀ ਸਥਾਨਕ ਵਾਸੀ ਸਨ?'' ਉਨ੍ਹਾਂ ਨੇ ਇਸ ਗੱਲ ਦੀ ਤੈਅ ਤਕ ਜਾਂਚ ਕਰਨ ਲਈ ਆਖਿਆ ਕਿ ਇਹ ਹੁੱਲੜਬਾਜ਼ ਕੌਣ ਸਨ ਅਤੇ ਕਿਥੋਂ ਆਏ ਸਨ? ਉਨ੍ਹਾਂ ਕਿਹਾ, ''ਮੈਂ ਇਹ ਵਿਸ਼ਵਾਸ ਨਹੀਂ ਕਰ ਸਕਦਾ ਕਿ ਸਥਾਨਕ ਲੋਕ ਕਿਸਾਨਾਂ ਨਾਲ ਅਜਿਹਾ ਵਰਤਾਉ ਕਰ ਸਕਦੇ ਹਨ | ਹੱੁਲੜਬਾਜ਼ਾਂ ਨੂੰ ਗੜਬੜ ਫੈਲਾਉਣ ਦੇ ਇਰਾਦੇ ਨਾਲ ਕਿਸੇ ਹੋਰ ਥਾਂ ਤੋਂ ਲਿਆਂਦਾ ਜਾਪਦਾ ਹੈ |'' ਉਨ੍ਹਾਂ ਕਿਹਾ ਕਿ ਸਥਾਨਕ ਵਾਸੀਆਂ ਵਲੋਂ ਕਿਸਾਨਾਂ ਨੂੰ ਗ਼ਦਾਰ ਕਿਹਾ ਜਾਣਾ, ਇਸ ਗੱਲ ਦੇ ਸੱਚ ਹੋਣ ਬਾਰੇ ਉਹ ਵਿਸ਼ਵਾਸ ਹੀ ਨਹੀਂ ਕਰ ਸਕਦੇ | ਲਾਲ ਕਿਲ੍ਹੇ ਉਤੇ ਹੋਈ ਹਿੰਸਾ ਦੇ ਮੱਦੇਨਜ਼ਰ ਕਿਸਾਨਾਂ ਖ਼ਿਲਾਫ ਵਿੱਢੀ ਗਈ ਬਦਨਾਮ ਕਰਨ ਦੀ ਮੁਹਿੰਮ ਨੂੰ ਤੁਰਤ ਖ਼ਤਮ ਕਰਨ ਦੀ ਮੰਗ ਕਰਦਿਆਂ ਮੁੱਖ ਮੰਤਰੀ ਨੇ ਚਿਤਾਵਨੀ ਦਿਤੀ ਕਿ ਜੇਕਰ ਕਿਸਾਨਾਂ ਨੂੰ ਇਸੇ ਢੰਗ ਨਾਲ ਬਦਨਾਮ ਕੀਤਾ ਜਾਂਦਾ ਰਿਹਾ ਤਾਂ ਇਸ ਨਾਲ ਸਾਡੀਆਂ ਸੁਰੱਖਿਆ ਸੈਨਾਵਾਂ ਜਿਨ੍ਹਾਂ ਵਿਚ