ਜਲੰਧਰ ਪੱਛਮੀ ਤੋਂ 'ਆਪ' ਨੂੰ ਮਿਲੀ ਮਜ਼ਬੂਤੀ, ਦਰਜਨਾਂ ਲੋਕਾਂ ਨੇ ਫੜ੍ਹਿਆ AAP ਦਾ ਪੱਲਾ
ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਡਾ ਨੇ ਕੀਤਾ ਪਾਰਟੀ ਵਿਚ ਸਵਾਗਤ
ਜਲੰਧਰ : ਅੱਜ ਇਥੇ ਆਮ ਆਦਮੀ ਪਾਰਟੀ ਨੂੰ ਉਦੋਂ ਮਜ਼ਬੂਤੀ ਮਿਲੀ ਜਦੋਂ ਜਲੰਧਰ ਪੱਛਮੀ ਤੋਂ 'ਆਪ' ਉਮੀਦਵਾਰ ਸ਼ੀਤਲ ਅੰਗੁਰਾਲ ਦੇ ਉਪਰਾਲੇ ਸਦਕਾ ਦੋ ਵਾਰ ਕੌਂਸਲਰ ਰਹਿ ਚੁੱਕੇ ਇਕਬਾਲ ਮਸੀਹ ਗਿੱਲ ਅਤੇ ਕਾਂਗਰਸੀ ਆਗੂ ਸੁਰਜੀਤ ਸੀਟਾ ਸਮੇਤ ਡੇਢ ਦਰਜਨ ਤੋਂ ਵੱਧ ਕਾਂਗਰਸੀਆਂ ਨੂੰ ‘ਆਪ’ ਵਿੱਚ ਸ਼ਾਮਲ ਕਰਵਾਇਆ ਹੈ।
'ਆਪ' ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਸਾਰਿਆਂ ਦਾ ਆਮ ਆਦਮੀ ਪਾਰਟੀ 'ਚ ਸਵਾਗਤ ਕੀਤਾ।
ਮਸੀਹ ਅਤੇ ਸੀਟਾ ਤੋਂ ਇਲਾਵਾ ਬਸਤੀ ਬਾਵਾ ਖੇਲ ਤੋਂ ਦੋ ਵਾਰ ਆਜ਼ਾਦ ਚੋਣ ਲੜ ਚੁੱਕੇ ਨਰਿੰਦਰ ਸਿੰਘ, ਕਾਂਗਰਸ ਕ੍ਰਿਸਚੀਅਨ ਸੈੱਲ ਜਲੰਧਰ ਦੇ ਵਾਈਸ ਚੇਅਰਮੈਨ ਦਲਜੀਤ ਗਿੱਲ, ਪੰਕਜ ਚੱਡਾ, ਜ਼ਿਲ੍ਹਾ ਯੂਥ ਕਾਂਗਰਸ ਦੇ ਸਾਬਕਾ ਸਕੱਤਰ ਸੰਦੀਪ ਕਾਲੀ, ਕ੍ਰਿਸ਼ਨਾ ਨਗਰ ਡਿਪੂ ਹੋਲਡਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਕੇਵਲ ਕ੍ਰਿਸ਼ਨ ਕਾਲਾ, ਕਾਂਗਰਸੀ ਆਗੂ ਰੋਹਿਤ ਕਤਿਆਲ, ਰਿੰਕੂ ਚੱਡਾ ਵੀ ‘ਆਪ’ ਵਿੱਚ ਸ਼ਾਮਲ ਹੋਏ।
ਇਸ ਤੋਂ ਇਲਾਵਾ ਨਵੀਨ ਕੁਮਾਰ ਝਾਅ, ਯੂਥ ਕਾਂਗਰਸੀ ਨਿਸ਼ਾਂਤ ਭੰਡਾਰੀ, ਨਿਤਿਨ ਮਲਹੋਤਰਾ, ਹਨੀ ਕੁਮਾਰ, ਸੰਨੀ, ਸਾਹਿਲ ਕੇਟੋਰ, ਬਿਨੈ ਕੁਮਾਰ, ਬਲਦੀਪ ਸਿੰਘ, ਭਾਟੀਆ, ਰਮੇਸ਼ ਚੰਦਰ ਵੀ ‘ਆਪ’ ਵਿੱਚ ਸ਼ਾਮਲ ਹੋ ਗਏ ਹਨ।