Punjab News: ਠੰਢ ਕਾਰਨ ਰਿਕਾਰਡ ਬਿਜਲੀ ਦੀ ਮੰਗ ਨਾਲ ਬੈਕਿੰਗ ਨਹੀਂ ਕਰ ਸਕਿਆ ਪਾਵਰਕੌਮ; ਜਨਵਰੀ ਵਿਚ ਵਧੀ ਖਪਤ
ਗਰਮੀਆਂ ਲਈ ਨਹੀਂ ਹੋਈ ਬੱਚਤ
Punjab News: ਚੰਡੀਗੜ੍ਹ: ਇਸ ਵਾਰ ਸਰਦੀਆਂ ਵਿਚ ਬਿਜਲੀ ਦੀ ਰਿਕਾਰਡ ਮੰਗ ਹੋਣ ਕਾਰਨ ਪਾਵਰਕੌਮ ਬਿਜਲੀ ਦਾ ਬੈਕਅੱਪ ਨਹੀਂ ਲੈ ਸਕਿਆ ਹੈ। ਸਾਲ 2022-23 ਵਿਚ ਪਾਵਰਕੌਮ ਨੇ 5729 ਮਿਲੀਅਨ ਯੂਨਿਟ ਬਿਜਲੀ ਦੀ ਬੈਕਿੰਗ ਕੀਤੀ ਸੀ ਅਤੇ 6041 ਮਿਲੀਅਨ ਯੂਨਿਟ ਵਾਪਸ ਲਏ ਸਨ। ਇਸ ਵਾਰ ਪਿਛਲੇ 25 ਦਿਨਾਂ ਤੋਂ ਧੁੱਪ ਨਾ ਹੋਣ ਕਾਰਨ ਸੋਲਰ ਪਲਾਂਟ ਤੋਂ ਵੀ ਬਿਜਲੀ ਪੈਦਾ ਨਹੀਂ ਹੋ ਰਹੀ, ਜਿਸ ਕਾਰਨ ਮਹਿੰਗੀ ਬਿਜਲੀ ਖਰੀਦਣੀ ਪੈ ਰਹੀ ਹੈ।
ਪਾਵਰਕੌਮ ਨੇ ਜਨਵਰੀ ਵਿਚ 714 ਕਰੋੜ ਰੁਪਏ ਖਰਚ ਕੇ 6.95 ਰੁਪਏ ਦੀ ਔਸਤ ਦਰ ਨਾਲ 1069 ਮਿਲੀਅਨ ਯੂਨਿਟ ਬਿਜਲੀ ਖਰੀਦੀ। ਇੰਜੀਨੀਅਰ ਡੀ.ਪੀ.ਐਸ ਗਰੇਵਾਲ, ਡਾਇਰੈਕਟਰ ਡਿਸਟ੍ਰੀਬਿਊਸ਼ਨ ਪੀ.ਐਸ.ਪੀ.ਸੀ.ਐਲ. ਨੇ ਦਸਿਆ ਕਿ ਇਸ ਸਾਲ ਬਹੁਤ ਜ਼ਿਆਦਾ ਠੰਢ ਅਤੇ ਧੁੰਦ ਕਾਰਨ ਬਿਜਲੀ ਦੀ ਮੰਗ ਵਿਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਈ ਦਿਨਾਂ ਤੋਂ ਸੂਰਜ ਦੀ ਰੌਸ਼ਨੀ ਨਾ ਮਿਲਣ ਕਾਰਨ ਸੋਲਰ ਤੋਂ ਪੈਦਾ ਹੋਣ ਵਾਲੀ ਬਿਜਲੀ ਦਾ ਉਤਪਾਦਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ, ਦੂਜੇ ਪਾਸੇ ਰਣਜੀਤ ਸਾਗਰ ਡੈਮ ਦੀ ਸਫ਼ਾਈ ਹੋਣ ਕਾਰਨ ਇਥੇ ਬਿਜਲੀ ਉਤਪਾਦਨ ਵੀ ਬੰਦ ਹੋ ਗਿਆ ਹੈ। ਜ਼ਿਆਦਾ ਮੰਗ ਅਤੇ ਘੱਟ ਉਤਪਾਦਨ ਕਾਰਨ ਬਾਹਰੋਂ ਮਹਿੰਗੇ ਭਾਅ ਬਿਜਲੀ ਖਰੀਦਣੀ ਪਈ ਹੈ। ਜਿਸ ਕਾਰਨ ਬੈਕਿੰਗ ਵੀ ਸੰਭਵ ਨਹੀਂ ਹੋ ਸਕੀ।
600 ਮੈਗਾਵਾਟ ਸਮਰੱਥਾ ਵਾਲੇ ਰਣਜੀਤ ਸਾਗਰ ਡੈਮ ਦੇ 4 ਯੂਨਿਟਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਇਸੇ ਤਰ੍ਹਾਂ ਸੂਰਜ ਦੀ ਰੌਸ਼ਨੀ ਦੀ ਘਾਟ ਕਾਰਨ ਸੂਰਜੀ ਪਲਾਂਟ ਤੋਂ 881 ਮੈਗਾਵਾਟ ਬਿਜਲੀ ਉਤਪਾਦਨ ਰੋਜ਼ਾਨਾ ਨਹੀਂ ਹੋ ਸਕਿਆ। ਅੰਕੜਿਆਂ ਮੁਤਾਬਕ ਸੋਮਵਾਰ ਨੂੰ ਔਸਤਨ 8.5 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ 355 ਲੱਖ ਯੂਨਿਟ ਖਰੀਦੇ ਗਏ। ਸ਼ਾਮ ਵੇਲੇ ਬਿਜਲੀ ਦੀ ਸੱਭ ਤੋਂ ਵੱਧ ਮੰਗ 8300 ਮੈਗਾਵਾਟ ਤੋਂ ਉਪਰ ਰਹੀ, ਜਦਕਿ 5 ਹਜ਼ਾਰ ਮੈਗਾਵਾਟ ਬਿਜਲੀ ਸਰਕਾਰੀ ਅਤੇ ਪ੍ਰਾਈਵੇਟ ਪਾਵਰ ਥਰਮਲ ਪਲਾਂਟਾਂ ਤੋਂ ਪੈਦਾ ਕੀਤੀ ਗਈ, ਬਾਕੀ ਦੀ ਸਪਲਾਈ ਕੇਂਦਰੀ ਪੂਲ ਅਤੇ ਓਪਨ ਐਕਸਚੇਂਜ ਤੋਂ ਕੀਤੀ ਗਈ।
ਮਾਹਿਰ ਭੁਪਿੰਦਰ ਸਿੰਘ, ਸਾਬਕਾ ਡਿਪਟੀ ਚੀਫ ਇੰਜਨੀਅਰ ਪੀ.ਐਸ.ਪੀ.ਸੀ.ਐਲ. ਨੇ ਕਿਹਾ ਕਿ ਗਰਮੀਆਂ ਦੇ ਸਿਖਰ ਦੇ ਮੌਸਮ ਵਿਚ ਬਿਜਲੀ ਸਟੋਰੇਜ ਦੀ ਘਾਟ ਦਾ ਨਤੀਜਾ ਭੁਗਤਣਾ ਪਵੇਗਾ। ਤੇਜ਼ੀ ਨਾਲ ਵਧ ਰਹੇ ਬਿਜਲੀ ਕੁਨੈਕਸ਼ਨਾਂ ਕਾਰਨ ਸੰਭਵ ਹੈ ਕਿ ਸਿਖਰ ਦੀ ਮੰਗ 16 ਹਜ਼ਾਰ ਮੈਗਾਵਾਟ ਨੂੰ ਪਾਰ ਕਰ ਜਾਵੇਗੀ, ਜਿਸ ਨੂੰ ਪੂਰਾ ਕਰਨਾ ਵੱਡੀ ਚੁਣੌਤੀ ਸਾਬਤ