Khanna Accident News: ਰੱਸੀ ਟੁੱਟਣ ਕਾਰਨ ਓਵਰਲੋਡ ਟਰਾਲੀ ਦਾ ਵਿਗੜਿਆ ਸੰਤੁਲਨ, ਗੰਨਿਆਂ ਦੇ ਹੇਠਾਂ ਦੱਬਣ ਕਾਰਨ 2 ਦੀ ਮੌਤ
Khanna Accident News: ਗੁਰਦੀਪ ਸਿੰਘ ਅਤੇ ਦੀਦਾਰ ਸਿੰਘ ਵਾਸੀ ਮਾਜਰੀ ਵਜੋਂ ਹੋਈ ਪਛਾਣ
Khanna Accident News in punjabi : ਖੰਨਾ ਦੇ ਪਿੰਡ ਬਾਹੋਮਾਜਰਾ ਨੇੜੇ ਦੇਰ ਰਾਤ ਗੰਨੇ ਨਾਲ ਭਰੀ ਇੱਕ ਓਵਰਲੋਡ ਟਰਾਲੀ ਦੀ ਰੱਸੀ ਟੁੱਟਣ ਕਾਰਨ ਵਾਪਰੇ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗੁਰਦੀਪ ਸਿੰਘ ਅਤੇ ਦੀਦਾਰ ਸਿੰਘ ਵਾਸੀ ਮਾਜਰੀ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਆਪਣੇ ਗੁਆਂਢੀ ਦੀਦਾਰ ਸਿੰਘ ਵਾਸੀ ਮਾਜਰੀ ਨਾਲ ਗੰਨਿਆਂ ਨਾਲ ਭਰੀ ਟਰਾਲੀ ਲੈ ਕੇ ਅਮਲੋਹ ਜਾ ਰਿਹਾ ਸੀ।
ਜਿਉਂ ਹੀ ਦੋਵੇਂ ਬਾਹੋਮਾਜਰਾ ਪਹੁੰਚੇ ਤਾਂ ਗੰਨੇ 'ਤੇ ਬੰਨ੍ਹੀ ਰੱਸੀ ਟੁੱਟ ਗਈ। ਇਸ ਕਾਰਨ ਟਰੈਕਟਰ ਆਪਣਾ ਸੰਤੁਲਨ ਗੁਆ ਬੈਠਾ ਅਤੇ ਟਰੈਕਟਰ ਪਲਟ ਕੇ ਰੇਲਿੰਗ 'ਤੇ ਚੜ੍ਹ ਗਿਆ। ਢਲਾਣ ਕਾਰਨ ਦੋਵਾਂ ਵਿਅਕਤੀਆਂ ’ਤੇ ਗੰਨੇ ਡਿੱਗ ਪਏ।
ਆਸ-ਪਾਸ ਦੇ ਲੋਕਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਦੋਹਾਂ ਨੂੰ ਗੰਨਿਆਂ ਦੇ ਹੇਠੋਂ ਬਾਹਰ ਕੱਢਿਆ। ਉਦੋਂ ਤੱਕ ਗੁਰਦੀਪ ਸਿੰਘ ਦੀ ਮੌਤ ਹੋ ਚੁੱਕੀ ਸੀ। ਜਦੋਂ ਦੀਦਾਰ ਸਿੰਘ ਨੂੰ ਇਲਾਜ ਲਈ ਖੰਨਾ ਦੇ ਸਿਵਲ ਹਸਪਤਾਲ ਲਿਆਂਦਾ ਜਾ ਰਿਹਾ ਸੀ ਤਾਂ ਉਸ ਦੀ ਵੀ ਰਸਤੇ ਵਿੱਚ ਮੌਤ ਹੋ ਗਈ।