ਚੰਡੀਗੜ੍ਹ: ਦੇਸ਼ ਦੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 2025 ਦਾ ਬਜਟ ਪੇਸ਼ ਕਰਨਾ ਹੈ ਇਸ ਤੋਂ ਪਹਿਲਾਂ ਕਿਸਾਨ ਵਰਗ ਨੇ ਆਪਣੀਆਂ ਮੰਗਾਂ ਦੱਸੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਬਜਟ ਵਿੱਚ ਕਿਸਾਨਾਂ ਲਈ ਕੁਝ ਨਹੀਂ ਹੁੰਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਿਛਲੇ 50 ਸਾਲਾਂ ਤੋਂ ਸਰਕਾਰਾਂ ਬਦਲਦੀਆਂ ਜਾ ਰਹੀਆ ਹਨ ਪਰ ਕਿਸਾਨਾਂ ਲਈ ਬਜਟ ਵਿੱਚ ਕੋਈ ਖਾਸ ਸਹੂਲਤ ਨਹੀਂ ਹੁੰਦੀ ਹੈ।
ਕੁਦਰਤੀ ਮਾਰ ਲਈ ਵਿਸ਼ੇਸ਼ ਬਜਟ
ਕਿਸਾਨ ਰਣਜੀਤ ਸਿੰਘ ਨੇ ਕਿਹਾ ਹੈਕਿ ਮਹਿੰਗਾਈ ਵੱਧਦੀ ਜਾ ਰਹੀ ਹੈ ਪਰ ਬਜਟ ਵਿਚੋਂ ਕੁਝ ਨਹੀਂ ਨਿਕਲਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਖੇਤੀ ਲਈ ਵਿਸ਼ੇਸ਼ ਬਜਟ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੁਦਰਤੀ ਮਾਰ ਝੱਲਣ ਲਈ ਕੁਝ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਹੈ। ਕਿਸਾਨ ਆਗੂ ਨੇ ਕਿਹਾ ਹੈ ਕਿ ਖੇਤੀ ਵਿੱਚ ਮਹਿੰਗਾਈ ਹੀ ਵੱਧਦੀ ਜਾ ਰਹੀ ਹੈ ਪਰ ਉਸ ਬਦਲੇ ਫਸਲਾਂ ਦਾ ਮੁੱਲ ਨਹੀ ਵੱਧ ਰਿਹਾ ਹੈ।
ਧਰਨੇ ਉੱਤੇ ਬੈਠੇ ਕਿਸਾਨ
ਕਿਸਾਨ ਦਾ ਕਹਿਣਾ ਹੈ ਕਿ 1 ਸਾਲ ਤੋਂ ਕਿਸਾਨ ਧਰਨੇ ਉੱਤੇ ਬੈਠੇ ਹਨ ਪਰ ਸਰਕਾਰ ਨੇ ਹਲੇ ਤੱਕ ਕੋਈ ਸੁਣਵਾਈ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਹੈਕਿ ਖਾਦ ਅਤੇ ਕੀਟਨਾਸ਼ਕ ਸਸਤੇ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਫਸਲਾਂ ਉੱਤੇ ਐਮਐਸਪੀ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਵਆਦੇ ਕੀਤੇ ਜਾਂਦੇ ਪਰ ਕੋਈ ਪੂਰਾ ਨਹੀਂ ਹੁੰਦਾ ਹੈ।
ਕਿਸਾਨੀ ਘਟੇ ਦਾ ਸੌਦਾ
ਕਿਸਾਨ ਦਾ ਕਹਿਣਾ ਹੈ ਕਿ ਕਿਸਾਨੀ ਘਟੇ ਦਾ ਸੌਦਾ ਹੀ ਰਹਿ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਬਜ਼ੀਆਂ ਪੈਦਾ ਕਰਦੇ ਹਨ ਪਰ ਉਨ੍ਹਾਂ ਦਾ ਮੁੱਲ ਨਹੀਂ ਮਿਲਦਾ ਹੈ। ਉਨ੍ਹਾਂ ਨੇ ਕਿਹਾ ਹੈਕਿ ਸਬਜ਼ੀਆ ਉੱਤੇ ਵੀ ਐੱਮਐਸਪੀ ਹੋਣੀ ਚਾਹੀਦੀ ਹੈ।
ਖੇਤੀ ਸੈਕਟਰ ਲਈ ਕੋਈ ਵਿਸ਼ੇਸ਼ ਨੀਤੀ ਨਹੀਂ
ਕਿਸਾਨ ਦਾ ਕਹਿਣਾ ਹੈ ਕਿ ਖੇਤੀ ਸੈਕਟਰ ਲਈ ਕੋਈ ਵਿਸ਼ੇਸ਼ ਨੀਤੀ ਨਹੀਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨ ਹੀ ਹੈ ਜੋ ਸਾਰਿਆ ਦਾ ਢਿੱਡ ਭਰਦਾ ਹੈ ਪਰ ਉਸਦੀ ਆਪਣੀ ਜੇਬ ਖਾਲੀ ਹੈ। ਉਨ੍ਹਾਂ ਨੇ ਕਿਹਾ ਹੈ ਕਈ ਵਾਰੀ ਫਸਲਾਂ ਖਰਾਬ ਵੀ ਹੋ ਜਾਂਦੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਬਜਟ ਤੋਂ ਸਾਨੂੰ ਕੋਈ ਉਮੀਦ ਨਹੀਂ ਹੈ। ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ 23 ਫਸਲਾਂ ਉੱਤੇ ਐੱਮਐਸਪੀ ਦੇਣ ਤਾਂ ਹੀ ਕਿਸਾਨੀ ਹੀ ਬਚ ਸਕੇਗੀ।