ਬਜਟ ਪੇਸ਼ ਹੋਣ ਤੋਂ ਪਹਿਲਾਂ ਵਪਾਰੀ ਵਰਗ ਨੇ ਦੱਸੀਆਂ ਮੰਗਾਂ, ਜਾਣੋ ਕੀ ਕਿਹਾ
ਦੁਕਾਨਦਾਰ ਨੇ 10 ਲੱਖ ਤੱਕ ਟੈਕਸ ਫਰੀ ਕਰਨ ਦੀ ਕੀਤੀ ਮੰਗ
ਮੋਹਾਲੀ: ਦੇਸ਼ ਦੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 2025 ਦਾ ਬਜਟ ਪੇਸ਼ ਕਰਨਾ ਹੈ ਇਸ ਤੋਂ ਪਹਿਲਾਂ ਵਪਾਰੀ ਵਰਗ ਨੇ ਆਪਣੀਆਂ ਮੰਗਾਂ ਦੱਸੀਆਂ ਹਨ। ਵਪਾਰੀ ਵਰਗ ਨੇ ਕਿਹਾ ਹੈ ਕਿ ਬਜਟ ਵਿੱਚ ਕੁਝ ਇਵੇਂ ਦਾ ਹੋਣਾ ਚਾਹੀਦਾ ਹੈ ਜਿਸ ਨਾਲ ਵਪਾਰੀ ਵਰਗ ਨੂੰ ਟੈਕਸਾਂ ਤੋਂ ਰਾਹਤ ਮਿਲ ਸਕੇ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਕੇਂਦਰ ਸਰਕਾਰ ਨੇ ਟੈਕਸ ਲਗਾਉਣੇ ਹੋਣਗੇ ਪਰ ਘੱਟ ਹੋਣੇ ਚਾਹੀਦੇ ਹਨ ਜੋ ਭਾਰ ਨਾ ਬਣਨ।
ਦੁਕਾਨਦਾਰ ਨੇ 10 ਲੱਖ ਤੱਕ ਟੈਕਸ ਫਰੀ ਕਰਨ ਦੀ ਕੀਤੀ ਮੰਗ
ਦੁਕਾਨਦਾਰਾਂ ਨੇ ਕਿਹਾ ਹੈ ਕਿ 10 ਲੱਖ ਰੁਪਏ ਉੱਤੇ ਟੈਕਸ ਨਹੀਂ ਲੱਗਣਾ ਚਾਹੀਦਾ ਹੈ ਕਿਉਂਕਿ ਮਹਿੰਗਾਈ ਇੰਨੀ ਵੱਧ ਚੁੱਕੀ ਹੈ ਜਿਸ ਨਾਲ ਪਰਿਵਾਰ ਪਾਲਣੇ ਬਹੁਤ ਔਖੇ ਹੋ ਗਏ ਹਨ। ਉਨ੍ਹਾਂ ਨੇ ਕਿਹਾ ਹੈਕਿ ਜਿਵੇਂ ਕਾਰ 8 ਲੱਖ ਰੁਪਏ ਦੀ ਹੈ ਪਰ ਉਸ ਉੱਤੇ ਟੈਕਸ ਲਗਾ ਕੇ ਉਹੀ 12-13 ਲੱਖ ਦੇਣੇ ਪੈਂਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਮਹਿੰਗਾਈ ਵੀ ਘੱਟ ਕਰਨੀ ਚਾਹੀਦੀ ਹੈ।
ਇਨਕਮ ਟੈਕਸ ਖਤਮ ਕਰਨ ਦੀ ਮੰਗ
ਇਕ ਛੋਟੇ ਵਪਾਰੀ ਦਾ ਕਹਿਣਾ ਹੈ ਕਿ ਇਨਕਮ ਟੈਕਸ ਖਤਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਆਨਲਾਈਨ ਸਾਮਾਨ ਵਿਕਣ ਨਾਲ ਦੁਕਾਨਾਂ ਉੱਤੇ ਗਾਹਕ ਨਹੀਂ ਪੈ ਰਿਹਾ ਹੈ। ਉਨ੍ਹਾਂ ਨੇਕਿਹਾ ਹੈ ਕਿ ਦੁਕਾਨਾਂ ਦੇ ਕਿਰਾਏ, ਮਜ਼ਦੂਰਾਂ ਦੇ ਖਰਚੇ ਅਤੇ ਟੈਕਸ ਲੱਗਣ ਕਾਰਨ ਦੁਕਾਨਦਾਰ ਨੂੰ ਕੁਝ ਨਹੀਂ ਬਚ ਰਿਹਾ ਹੈ।
ਜੀਐੱਸਟੀ ਉੱਤੇ ਰਾਹਤ
ਵਪਾਰੀ ਵਰਗ ਨੇ ਮੰਗ ਕੀਤੀ ਹੈ ਕਿ ਜੀਐੱਸਟੀ ਘੱਟ ਕਰਨੀ ਚਾਹੀਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਕਮਾਈ ਦਾ ਵੱਡਾ ਹਿੱਸਾ ਜੀਐੱਸਟੀ ਹੀ ਲੈ ਜਾਂਦੀ ਹੈ। ਉਨ੍ਹਾਂ ਨੇਕਿਹਾ ਹੈ ਕਿ ਟੈਕਸ 14 ਫੀਸਦ ਤੋਂ ਵੱਧ ਕੇ 28 ਤੱਕ ਹੋ ਚੁੱਕੀ ਹੈ।
ਰੀਅਲ ਇਸਟੇਟ ਡੀਲਰ ਨੇ ਕੀਤੀ ਇਹ ਮੰਗ
ਪ੍ਰਾਪਰਟੀ ਦਾ ਕੰਮ ਕਰਨ ਵਾਲੇ ਬਿਜਨਸਮੈਨ ਦਾ ਕਹਿਣਾ ਹੈ ਕਿ ਰੀਅਲ ਇਸਟੇਟ ਉੱਤੇ ਟੈਕਸ ਲੱਗਣ ਕਰਕੇ ਸਾਡਾ ਕੰਮ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪ੍ਰਾਪਰਟੀ ਉੱਤੇ ਕਈ ਟੈਕਸ ਲੱਗਣ ਕਾਰਨ ਪ੍ਰਾਪਰਟੀ ਮਹਿੰਗੀ ਹੁੰਦੀ ਜਾ ਰਹੀ ਹੈ। ਵਪਾਰੀ ਵਰਗ ਦਾ ਕਹਿਣਾ ਹੈ ਕਿ ਟੈਕਸ ਘਟਾ ਦੇਣ ਤਾਂ ਕਿ ਟੈਕਸ ਚੋਰੀ ਕਰਨ ਵਾਲਿਆ ਦੀ ਗਿਣਤੀ ਘੱਟੇਗੀ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਕੇਂਦਰੀ ਮੰਤਰੀ ਸੀਤਾਰਮਨ ਤੋਂ ਉਮੀਦ ਕਰਦੇ ਹਾਂ ਇਸ ਵਾਰ ਵਪਾਰੀ ਵਰਗ ਨੂੰ ਵੱਡੀ ਰਾਹਤ ਮਿਲੇਗੀ।