ਮੋਗਾ ਦੇ ਪਿੰਡ ਤਖਾਣਵੱਧ ਦੇ ਪੰਜਾਬੀ ਨੌਜਵਾਨ ਦੀ ਕੈਨੇਡਾ ਦੇ ਬਰੈਂਪਟਨ ’ਚ ਦਿਲ ਦਾ ਦੌਰਾ ਪੈਣ ਨਾਲ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਜਿੰਦਰ ਸਿੰਘ (26) ਤਿੰਨ ਸਾਲ ਪਹਿਲਾਂ ਸੁਨਹਿਰੇ ਭਵਿੱਖ ਦੇ ਸੁਫਨੇ ਲੈ ਕੇ ਗਿਆ ਸੀ ਕੈਨੇਡਾ

A Punjabi youth from village Takhanwadh in Moga died of a heart attack in Brampton, Canada

ਮੋਗਾ: ਪਿੰਡ ਤਖਾਣਵੱਧ, ਮੋਗਾ ਦੇ ਪੰਜਾਬੀ ਨੌਜਵਾਨ ਦੀ ਕੈਨੇਡਾ ਦੇ ਬਰੈਂਪਟਨ ’ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸੁਖਜਿੰਦਰ ਸਿੰਘ (26) ਤਿੰਨ ਸਾਲ ਪਹਿਲਾਂ ਸੁਨਹਿਰੇ ਭਵਿੱਖ ਦੇ ਸੁਫਨੇ ਲੈ ਕੇ ਕੈਨੇਡਾ ਗਿਆ ਸੀ। ਮ੍ਰਿਤਕ ਸੁਖਜਿੰਦਰ ਸਿੰਘ ਦੇ ਪਿਤਾ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਹੀ ਮੇਰੇ ਪੁੱਤ ਨੂੰ ਵਰਕ ਪਰਮਿਟ ਮਿਲਿਆ ਸੀ। ਨੌਜਵਾਨ ਦੀ ਮੌਤ ਨਾਲ ਪਿੰਡ ਵਿੱਚ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ। ਸੁਖਜਿੰਦਰ ਸਿੰਘ ਨੇ ਪੰਜ ਫਰਵਰੀ ਨੂੰ ਵਾਪਸ ਆਪਣੇ ਘਰ ਆਉਣਾ ਸੀ।