ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਰਿਹਾਇਸ਼ 'ਤੇ ਇਨਕਮ ਟੈਕਸ ਵਿਭਾਗ ਵਲੋਂ ਛਾਪੇਮਾਰੀ 50 ਘੰਟੇ ਬਾਅਦ ਵੀ ਜਾਰੀ
28 ਜਨਵਰੀ ਸਵੇਰ 7 ਵਜੇ ਤੋਂ ਅਰੋੜਾ ਦੇ ਘਰ ਦਾ ਗੇਟ ਬੰਦ ਕਰਵਾ ਕੇ ਪੈਰਾ ਮਿਲਟਰੀ ਫੋਰਸ ਦੇ ਜਵਾਨ ਤਾਇਨਾਤ ਕੀਤੇ ਹੋਏ ਹਨ
Income Tax Department raids on former minister Sundar Sham Arora's residence continue even after 50 hours
ਹੁਸ਼ਿਆਰਪੁਰ: ਇਨਕਮ ਟੈਕਸ ਵਿਭਾਗ ਦੀ ਟੀਮ ਵਲੋਂ ਸਾਬਕਾ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਸੁੰਦਰ ਸ਼ਾਮ ਅਰੋੜਾ ਦੀ ਯੋਧਾਮਲ ਰੋਡ 'ਤੇ ਸਥਿਤ ਰਿਹਾਇਸ਼ 'ਤੇ ਲਗਾਤਾਰ 48 ਘੰਟੇ ਤੋਂ ਵੀ ਜਿਆਦਾ ਸਮੇਂ ਤੋਂ ਜਾਂਚ ਜਾਰੀ ਹੈ। ਟੀਮ ਵਲੋਂ 28 ਜਨਵਰੀ ਸਵੇਰ 7 ਵਜੇ ਤੋਂ ਅਰੋੜਾ ਦੇ ਘਰ ਦਾ ਗੇਟ ਬੰਦ ਕਰਵਾ ਕੇ ਪੈਰਾ ਮਿਲਟਰੀ ਫੋਰਸ ਦੇ ਜਵਾਨ ਤਾਇਨਾਤ ਕੀਤੇ ਹੋਏ ਹਨ ਅਤੇ ਕਿਸੇ ਨੂੰ ਵੀ ਅੰਦਰ ਆਉਣ-ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।