ਸੰਗਰੂਰ ਵਿਖੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਬਾਰਾਂਦਰੀ ਇਮਾਰਤ 'ਚ ਹੋਇਆ ਨਿੱਜੀ ਵਿਆਹ
ਹੈਰੀਟੇਜ ਐਂਡ ਕਲਚਰ ਡਿਪਾਰਟਮੈਂਟ ਤੋਂ ਸਿਰਫ਼ ਸ਼ੂਟ ਕਰਨ ਦੀ ਮਿਲੀ ਸੀ ਮਨਜ਼ੂਰੀ
ਸੰਗਰੂਰ: ਸੰਗਰੂਰ ਸ਼ਹਿਰ ਕਿਸੇ ਸਮੇਂ ਜੀਂਦ ਰਿਆਸਤ ਦੀ ਰਾਜਧਾਨੀ ਹੁੰਦਾ ਸੀ ਤੇ ਉਸ ਵਕਤ ਰਾਜਸੀ ਪਰਿਵਾਰਾਂ ਨੇ ਸੰਗਰੂਰ ਸ਼ਹਿਰ ਦੇ ਵਿੱਚ ਬਹੁਤ ਖੂਬਸੂਰਤ ਇਮਾਰਤਾਂ ਮਹਿਲ ਇੱਥੇ ਬਣਾਏ ਸਨ ਉਹਨਾਂ ਦੇ ਵਿੱਚੋਂ ਇੱਕ ਸਭ ਤੋਂ ਖੂਬਸੂਰਤ ਇਮਾਰਤ ਸੰਗਰੂਰ ਦੇ ਬਨਾਸਰ ਬਾਗ ਦੇ ਵਿੱਚ ਬਣਾਈ ਗਈ ਸੀ ਜਿਸ ਦੇ 12 ਦੁਆਰ ਸਨ ਅਤੇ ਇਸ ਇਮਾਰਤ ਦਾ ਨਾਮ ਸੀ ਬਾਰਾਦਰੀ।
8 6
ਜਾਣਕਾਰੀ ਮੁਤਾਬਿਕ ਪੂਰੇ ਭਾਰਤ ਦੇ ਵਿੱਚ ਤਾਜ ਮਹਿਲ ਤੋਂ ਬਾਅਦ ਇਹ ਦੂਸਰੀ ਇਹੋ ਜਿਹੀ ਇਮਾਰਤ ਹੈ ਜੋ ਸੰਗ ਮਰਮਰ ਪੱਥਰ ਦੀ ਬਣੀ ਹੋਈ ਹੈ ਮੁਗਲ ਰਾਜ ਵੇਲੇ ਦੀ ਬਣੀ ਹੋਈ ਇਸ ਇਮਾਰਤ ਨੂੰ ਅੱਜ ਸਰਕਾਰ ਅਤੇ ਪ੍ਰਸ਼ਾਸਨ ਦੇ ਵੱਲੋਂ ਲਾਵਾਰਿਸ ਛੱਡ ਦਿੱਤਾ ਗਿਆ ਹੈ ਇੱਥੇ ਗੰਦਗੀ ਦੇ ਢੇਰ ਲੱਗੇ ਰਹਿੰਦੇ ਹਨ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਇਸ ਦੀ ਤੋੜ ਭੰਨ ਕੀਤੀ ਜਾਂਦੀ ਹੈ ਪਰ ਇਸ ਦੀ ਸੰਭਾਲ ਨਹੀਂ ਕੀਤੀ ਜਾ ਰਹੀ।
92
ਲੰਘੀ 23 ਜਨਵਰੀ ਨੂੰ ਇਸ ਇਤਿਹਾਸਿਕ ਇਮਾਰਤ ਦੇ ਵਿੱਚ ਸੰਗਰੂਰ ਦੇ ਇੱਕ ਪਰਿਵਾਰ ਦੇ ਵੱਲੋਂ ਆਪਣੇ ਬੇਟੇ ਦਾ ਵਿਆਹ ਇੱਥੇ ਰਚਾਇਆ ਗਿਆ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਹੈਰੀਟੇਜ ਅਤੇ ਕਲਚਰ ਵਿਭਾਗ ਦੇ ਵੱਲੋਂ ਉਹਨਾਂ ਨੇ ਸਿਰਫ ਇੱਥੇ ਸ਼ੂਟ ਕਰਨ ਦੀ ਪਰਮਿਸ਼ਨ ਲਈ ਸੀ ਜਿਸ ਦੇ ਵਿੱਚ ਹੁਕਮ ਸਨ ਕਿ ਥੋੜੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚ ਕੇ ਪੁਲਿਸ ਦੀ ਨਿਗਰਾਨੀ ਦੇ ਵਿੱਚ ਬਿਨਾਂ ਕੋਈ ਨੁਕਸਾਨ ਪਹੁੰਚਾਏ ਸਵੇਰੇ 9 ਤੋਂ ਸ਼ਾਮ ਦੇ 5 ਵਜੇ ਤੱਕ ਸਿਰਫ ਇੱਥੇ ਸ਼ੂਟ ਕਰ ਸਕਦੇ ਹਨ ਪਰ ਸਾਰੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਉਸ ਪਰਿਵਾਰ ਦੇ ਵੱਲੋਂ ਇਸ ਇਤਿਹਾਸਿਕ ਇਮਾਰਤ ਦੇ ਵਿੱਚ ਸ਼ਾਮ ਨੂੰ 3 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਇੱਥੇ ਨਿੱਜੀ ਵਿਆਹ ਸਮਾਗਮ ਰਚਾਇਆ ਗਿਆ ਜਿਸ ਦੇ ਵਿੱਚ ਇਸ ਇਮਾਰਤ ਦੇ ਮੇਨ ਹਾਲ ਦੇ ਵਿੱਚ ਫੇਰਿਆਂ ਦੀ ਰਸਮ ਵੀ ਅੱਗ ਬਾਲ ਕੇ ਕੀਤੀ ਗਈ ਇਥੇ ਚਾਹ ਕਾਫੀ ਅਤੇ ਸਨੈਕਸ ਵੀ ਭਰੋਸੇ ਗਏ ਅਤੇ ਇਸ ਇਤਿਹਾਸਿਕ ਇਮਾਰਤ ਦੀ ਕਮਜ਼ੋਰ ਛੱਤ ਦੇ ਉੱਪਰ ਚੜ ਕੇ ਵਰ ਮਾਲਾ ਦੀ ਰਸਮ ਵੀ ਨਿਭਾਈ ਗਈ ਜਿਸ ਤੋਂ ਬਾਅਦ ਸੰਗਰੂਰ ਸ਼ਹਿਰ ਦੇ ਲੋਕਾਂ ਦੇ ਵਿੱਚ ਬਹੁਤ ਗੁੱਸਾ ਅਤੇ ਚਿੰਤਾ ਹੈ ਕਿ ਇਸ ਤਰੀਕੇ ਨਾਲ ਕਿਵੇਂ ਇਸ ਇਤਿਹਾਸਿਕ ਇਮਾਰਤ ਵਿੱਚ ਕੋਈ ਵੀ
ਜਿਸ ਤੋਂ ਬਾਅਦ ਸੰਗਰੂਰ ਦੇ ਚਿੰਤਤ ਵਿਅਕਤੀ ਅਤੇ ਐਡਵੋਕੇਟ ਕਮਲ ਅਨੰਦ ਦੇ ਵੱਲੋਂ ਵੀ ਸਵਾਲ ਉਠਾਉਂਦੇ ਹੋਏ ਪ੍ਰਸ਼ਾਸਨ ਤੋਂ ਜਾਣਕਾਰੀ ਮੰਗੀ ਗਈ ਅਤੇ ਉਹਨਾਂ ਨੇ ਕਿਹਾ ਕਿ ਝੂਠੀ ਪਰਮਿਸ਼ਨ ਦੇ ਚਲਦੇ ਅਤੇ ਪਰਮਿਸ਼ਨ ਦੇ ਨਿਯਮਾਂ ਦੀਆਂ ਧੱਜੀਆਂ ਉਡਾਣ ਦੇ ਚਲਦੇ ਦੋਸ਼ੀ ਪਰਿਵਾਰ ਦੇ ਉੱਪਰ ਕਾਰਵਾਈ ਵੀ ਕੀਤੀ ਜਾਵੇ।
92
ਜਦੋਂ ਇਸ ਬਾਰੇ ਡੀਸੀ ਸੰਗਰੂਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਕੋਲੇ ਇਹ ਜਾਣਕਾਰੀ ਆਈ ਹੈ ਅਤੇ ਮੈਂ ਇਹ ਜਾਣਕਾਰੀ ਹੈਰੀਟੇਜ ਐਂਡ ਕਲਚਰ ਵਿਭਾਗ ਨੂੰ ਭੇਜ ਦਿੱਤੀ ਹੈ ਉਹਨਾਂ ਦੇ ਵੱਲੋਂ ਜੋ ਵੀ ਕਾਰਵਾਈ ਕਰਨ ਦੇ ਆਦੇਸ਼ ਆਉਣਗੇ ਉਸ ਮੁਤਾਬਕ ਸਾਡੇ ਵੱਲੋਂ ਕਾਰਵਾਈ ਕੀਤੀ ਜਾਵੇਗੀ।
ਔਰ ਜਦੋਂ ਇਹ ਨਿੱਜੀ ਵਿਆਹ ਸਮਾਗਮ ਰਚਾਉਣ ਵਾਲੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਹ ਸਾਰੀਆਂ ਵੀਡੀਓ ਅਤੇ ਜਾਣਕਾਰੀ ਨੂੰ ਝੂਠੇ ਦੱਸਦੇ ਹੋਏ ਕਿਹਾ ਕਿ ਸਾਡੇ ਵੱਲੋਂ ਸਿਰਫ ਇੱਥੇ ਸ਼ੂਟ ਹੀ ਕੀਤਾ ਗਿਆ ਸੀ ਵਿਆਹ ਸਮਾਗਮ ਅਸੀਂ ਕਿਸੇ ਪ੍ਰਾਈਵੇਟ ਪੈਲਸ ਦੇ ਵਿੱਚ ਕੀਤਾ ਹੈ।
ਹੁਣ ਵੱਡੇ ਸਵਾਲ ਖੜੇ ਹੋ ਰਹੇ ਹਨ ਪ੍ਰਸ਼ਾਸਨ ਦੇ ਉੱਪਰ ਸਰਕਾਰ ਦੇ ਉੱਪਰ ਕਿ ਇਹ ਇਤਿਹਾਸਿਕ ਇਮਾਰਤਾਂ ਨੂੰ ਸੰਭਾਲਣ ਦੀ ਬਜਾਏ ਲਾਵਾਰਿਸ ਛੱਡ ਦਿੱਤਾ ਗਿਆ ਹੈ ਅਤੇ ਕਿਸ ਤਰੀਕੇ ਨਾਲ ਲੋਕ ਇਸ ਇੱਥੇ ਇਤਿਹਾਸਿਕ ਇਮਾਰਤਾਂ ਦੀ ਦੁਰਵਰਤੋਂ ਕਰ ਰਹੇ ਹਨ।