ਜਗਦਾਲੇ ਨੀਲੰਬਰੇ ਬਣੀ ਚੰਡੀਗੜ੍ਹ ਦੀ ਪਹਿਲੀ ਮਹਿਲਾ ਐਸ.ਐਸ.ਪੀ.
ਚੰਡੀਗੜ੍ਹ, 4 ਅਗੱਸਤ (ਅੰਕੁਰ): ਆਈ.ਪੀ.ਐਸ. ਅਧਿਕਾਰੀ ਜਗਦਾਲੇ ਨੀਲੰਬਰੇ ਵਿਜੈ ਚੰਡੀਗੜ੍ਹ ਦੀ ਐਸ.ਐਸ.ਪੀ. ਹੋਣਗੇ। ਉਹ ਤਿੰਨ ਸਾਲ ਲਈ ਇਸ ਅਹੁਦੇ 'ਤੇ ਤਾਇਨਾਤ ਰਹਿਣਗੇ।
ਚੰਡੀਗੜ੍ਹ, 4 ਅਗੱਸਤ (ਅੰਕੁਰ): ਆਈ.ਪੀ.ਐਸ. ਅਧਿਕਾਰੀ ਜਗਦਾਲੇ ਨੀਲੰਬਰੇ ਵਿਜੈ ਚੰਡੀਗੜ੍ਹ ਦੀ ਐਸ.ਐਸ.ਪੀ. ਹੋਣਗੇ। ਉਹ ਤਿੰਨ ਸਾਲ ਲਈ ਇਸ ਅਹੁਦੇ 'ਤੇ ਤਾਇਨਾਤ ਰਹਿਣਗੇ।
ਚੰਡੀਗੜ੍ਹ ਸ਼ਹਿਰ ਦੇ ਐਸ.ਐਸ.ਪੀ. ਨੂੰ ਲੈ ਕੇ ਚੱਲ ਰਹੀ ਕਸ਼ਮਕਸ਼ 'ਤੇ ਗ੍ਰਹਿ ਮੰਤਰਾਲੇ ਨੇ ਵਿਰਾਮ ਲਗਾਉਂਦੇ ਹੋਏ ਚੰਡੀਗੜ੍ਹ ਨੂੰ ਮਿਲਣ ਵਾਲੀ ਪਹਿਲੀ ਮਹਿਲਾ ਐਸ.ਐਸ.ਪੀ. ਦੇ ਨਾਂ 'ਤੇ ਮੋਹਰ ਲਗਾ ਦਿਤੀ ਹੈ। ਦਸੰਬਰ ਮਹੀਨੇ ਤੋਂ ਖ਼ਾਲੀ ਪਈ ਐਸ.ਐਸ.ਪੀ. ਚੰਡੀਗੜ੍ਹ ਦੀ ਕੁਰਸੀ 'ਤੇ ਪੰਜਾਬ ਕੇਡਰ 2008 ਬੈਚ ਦੀ ਮਹਿਲਾ ਆਈਪੀਐਸ ਜਗਦਾਲੇ ਨੀਲੰਬਰੇ ਵਿਜੈ ਬੈਠੇਗੀ। ਖ਼ਾਸ ਗੱਲ ਇਹ ਹੈ ਕਿ ਹੁਣ ਤਕ ਐਸ.ਐਸ.ਪੀ. ਚੰਡੀਗੜ੍ਹ ਦੀ ਕੁਰਸੀ 'ਤੇ ਬੈਠਣ ਵਾਲੇ ਆਈ.ਪੀ.ਐਸ ਐਸ.ਪੀ. ਟ੍ਰੈਫ਼ਿਕ ਸੀਨੀਅਰ ਹੁੰਦਾ ਹੈ ਪਰ ਪਹਿਲੀ ਵਾਰ ਅਜਿਹਾ ਹੋਵੇਗਾ ਕਿ 2008 ਦੀ ਮਹਿਲਾ ਆਈ.ਪੀ.ਐਸ. ਐਸ.ਐਸ.ਪੀ. ਚੰਡੀਗੜ੍ਹ ਸੰਭਾਲੇਗੀ। ਨੀਲੰਬਰੇ ਨੇ ਐਸ.ਐਸ.ਪੀ. ਚੰਡੀਗੜ੍ਹ ਦਾ ਅਹੁਦਾ ਇਕ ਸੀਨੀਅਰ ਅਤੇ ਇਕ ਜੂਨੀਅਰ ਆਈਪੀਐਸ ਨੂੰ ਪਛਾੜ ਕੇ ਹਾਸਲ ਕੀਤਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਐਸ.ਐਸ.ਪੀ. ਦਾ ਨਾਂ ਗ੍ਰਹਿ ਮੰਤਰਾਲੇ ਨੂੰ ਭੇਜਿਆ ਸੀ। ਚੰਡੀਗੜ੍ਹ ਵਿਚ ਐਸ.ਐਸ.ਪੀ. ਦਾ ਅਹੁਦਾ 2003 ਬੈਚ ਦੇ ਆਈਪੀਐਸ ਡਾਕਟਰ ਸੁਖਚੈਨ ਸਿੰਘ ਗਿੱਲ ਦਾ ਡੈਪੂਟੇਸ਼ਨ ਸਮਾਂ ਪੂਰਾ ਹੋਣ ਤੋਂ ਬਾਅਦ ਦਸੰਬਰ 2016 ਤੋਂ ਖ਼ਾਲੀ ਹੈ। ਚੰਡੀਗੜ੍ਹ ਪੁਲਿਸ ਵਿਚ ਸੱਭ ਤੋਂ ਪਹਿਲੀ ਮਹਿਲਾ ਆਈ.ਜੀ. ਕਿਰਨ ਬੇਦੀ ਸੀ, ਉਹ ਚੰਡੀਗੜ੍ਹ ਵਿਚ ਸਿਰਫ਼ 43 ਦਿਨ ਰਹੀ, ਕਿਸੇ ਕਾਰਨ ਉਨ੍ਹਾਂ ਦਾ ਤਬਾਦਲਾ ਦਿੱਲੀ ਕਰ ਦਿਤਾ। ਕਿਰਨ ਬੇਦੀ ਨੇ ਚੰਡੀਗੜ੍ਹ ਪੁਲਿਸ ਨੂੰ 5 ਅਪ੍ਰੈਲ 1999 ਨੂੰ ਜੁਆਇਨ ਕੀਤਾ ਸੀ ਜਿਸ ਤੋਂ ਬਾਅਦ 18 ਮਈ 1999 ਨੂੰ ਟਰਾਂਸਫ਼ਰ ਹੋ ਗਈ ਸੀ। ਆਈ.ਜੀ. ਕਿਰਨ ਬੇਦੀ ਨੇ 43 ਦਿਨ ਵਿਚ ਹੀ ਚੰਡੀਗੜ੍ਹ ਵਿਚ ਕਨੂੰਨ ਵਿਵਸਥਾ ਵਿਚ ਕਾਫ਼ੀ ਸੁਧਾਰ ਕੀਤਾ ਸੀ। ਪੰਜਾਬ ਵਿਚ ਨੀਲਾਂਬਰੀ ਦੀਆਂ ਉਪਲਬਧੀਆਂ ਅਤੇ ਵਾਕਿੰਗ ਸਟਾਈਲ ਨੂੰ ਲੈ ਕੇ ਮਹਿਕਮੇ ਵਿਚ ਬੈਠੇ ਅਫ਼ਸਰਾਂ ਤੋਂ ਲੈ ਕੇ ਸ਼ਹਿਰ ਦੀ ਜਨਤਾ ਵਿਚ ਕਾਫ਼ੀ ਚਰਚਾ ਹੈ।