ਭਾਖੜਾ 'ਚ ਡਿੱਗੇ 3 ਵਿਦਿਆਰਥੀ, 1 ਬਚਿਆ, 2 ਲਾਪਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਖੜਾ ਨਹਿਰ ਦੀ ਗੰਢਾ ਖੇੜੀ ਪੁਲੀ ਕੋਲ ਦੇਸ਼ ਭਗਤ ਕਾਲਜ ਦੇ 3 ਵਿਦਿਆਰਥੀ ਨਹਿਰ ਵਿਚ ਡਿੱਗ ਗਏ, ਜਿਨ੍ਹਾਂ ਵਿਚੋਂ ਇਕ ਨੌਜਵਾਨ ਨੂੰ ਤਾਂ ਕੱਢ ਲਿਆ ਗਿਆ

3 students lost in Bhakra, 1 left, 2 missing

ਭਾਖੜਾ ਨਹਿਰ ਦੀ ਗੰਢਾ ਖੇੜੀ ਪੁਲੀ ਕੋਲ ਦੇਸ਼ ਭਗਤ ਕਾਲਜ ਦੇ 3 ਵਿਦਿਆਰਥੀ ਨਹਿਰ ਵਿਚ ਡਿੱਗ ਗਏ, ਜਿਨ੍ਹਾਂ ਵਿਚੋਂ ਇਕ ਨੌਜਵਾਨ ਨੂੰ ਤਾਂ ਕੱਢ ਲਿਆ ਗਿਆ ਪਰ 2 ਨੌਜਵਾਨ ਹਾਲੇ ਤੱਕ ਲਾਪਤਾ ਹਨ। ਮੌਕੇ ਉਤੇ ਪਹੁੰਚੀ ਪੁਲਿਸ ਨੇ ਗੋਤਾ ਖੋਰਾਂ ਦੀ ਮਦਦ ਨਾਲ ਲਾਪਤਾ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਦੇਸ਼ ਭਗਤ ਕਾਲਜ ਵਿਖੇ ਬੀ.ਏ.ਐਮ.ਐਸ. ਭਾਗ ਤੀਜਾ ਦੇ ਵਿਦਿਆਰਥੀ ਫ਼ਰੀਦ ਹਸਨ ਅੰਸਾਰੀ ਪੁੱਤਰ ਰੁਸਤਮ ਅਲੀ ਅੰਸਾਰੀ ਵਾਸੀ ਦੇਹਰਾਦੂਨ (ਉੱਤਰਾਖੰਡ) 

ਹਨੀ ਤਿਆਗੀ ਪੁੱਤਰ ਰਾਜਿੰਦਰ ਤਿਆਗੀ ਮੁਜ਼ੱਫ਼ਰਨਗਰ (ਯੂ.ਪੀ.) ਅਤੇ ਪ੍ਰਣਵ ਵਾਸੀ ਪਠਾਨਕੋਟ ਤਿੰਨੋ ਗੰਢਾ ਖੇੜੀ ਦੀ ਭਾਖੜਾ ਨਹਿਰ ਕੋਲ ਸੀ, ਇਨ੍ਹਾਂ ਵਿਚੋਂ ਇਕ ਨੇ ਜਦੋਂ ਹੱਥ ਧੋਣ ਲਈ ਪੌੜੀਆਂ ਹੇਠਾਂ ਉਤਰ ਕੇ ਪਾਣੀ ਨੂੰ ਹੱਥ ਪਾਇਆ ਤਾਂ ਉਹ ਨਹਿਰ ਵਿਚ ਹੀ ਰੁੜ੍ਹ ਗਿਆ। ਜਿਸ ਨੂੰ ਬਚਾਉਣ ਲਈ ਬਾਕੀ ਦੇ ਦੋਵੇਂ ਨੌਜਵਾਨ ਵੀ ਕ੍ਰਮਵਾਰ ਨਹਿਰ ਵਿਚ ਕੁੱਦ ਗਏ, ਜਿਨ੍ਹਾਂ ਵਿਚੋਂ ਪ੍ਰਣਵ ਤਾਂ ਬੱਚ ਨਿਕਲਿਆ ਪਰੰਤੂ ਬਾਕੀ ਦੇ ਦੋ ਵਿਦਿਆਰਥੀ ਲਾਪਤਾ ਦੱਸੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਰਹਿੰਦ ਦੇ ਮੁਖੀ ਇੰਸਪੈਕਟਰ ਰਜਨੀਸ਼ ਸੂਦ ਨੇ ਦੱਸਿਆ ਕਿ ਤਿੰਨੇ ਨੌਜਵਾਨਾਂ ਵਿਚੋਂ ਇਕ ਨੌਜਵਾਨ ਸਹੀ ਸਲਾਮਤ ਹੈ। ਪਰੰਤੂ ਬਾਕੀ ਦੇ 2 ਨੌਜਵਾਨਾਂ ਦੀ ਭਾਲ ਸਰਗਰਮੀ ਨਾਲ ਜਾਰੀ ਹੈ।