ਸਿੱਧੂ ਨੇ ਚੁੱਕਿਆ ਆਪਣੇ ਪਿੰਡ ਨੂੰ ਸੈਨੀਟਾਈਜ਼ ਕਰਨ ਦਾ ਬੀੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਆਏ ਦਿਨ ‘ਪੰਜਾਬੀ ਇੰਡਸਟਰੀ’ ਦੇ ਸਿੰਗਰ ਅਤੇ ਐਕਟਰ ਇਸ ਮੁਸੀਬਤ ਦੇ ਸਮੇਂ ਵਿਚ ਲੋਕਾਂ ਦੀ ਮਦਦ ਕਰਨ ਦੇ ਲਈ ਅੱਗੇ ਆ ਰਹੇ ਹਨ

CORONAVIRUS

ਮਾਨਸਾ : ਪੰਜਾਬ ਵਿਚ ਆਏ ਦਿਨ ‘ਪੰਜਾਬੀ ਇੰਡਸਟਰੀ’ ਦੇ ਸਿੰਗਰ ਅਤੇ ਐਕਟਰ ਇਸ ਮੁਸੀਬਤ ਦੇ ਸਮੇਂ ਵਿਚ ਲੋਕਾਂ ਦੀ ਮਦਦ ਕਰਨ ਦੇ ਲਈ ਅੱਗੇ ਆ ਰਹੇ ਹਨ। ਅੱਜ ਫਿਰ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਸਿੱਧੂ ਮੂਸੇਵਾਲਾ ਆਪਣੇ ਪਿੰਡ ਦੇ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਜਿਸ ਲਈ ਉਨ੍ਹਾਂ ਨੇ ਆਪਣੇ ਜੱਦੀ ਪਿੰਡ ‘ਮੂਸੇ’ ਦੀਆਂ ਸਾਰੀਆਂ ਗਲੀਆਂ ਅਤੇ ਸਾਂਝੀਆਂ ਥਾਵਾਂ ਨੂੰ ਵਾਟਰ ਟੈਂਕਾਂ ਨਾਲ ਸੈਨੀਟਾਈਜ਼ ਕਰਨ ਦਾ ਫੈਸਲਾ ਲਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਿੰਡ ਦੇ ਸਾਰੇ ਪਾਸੇ ਇਨ੍ਹਾਂ ਵਾਟਰ ਟੈਕਾਂ ਨਾਲ ਨਾਕਾਬੰਦੀ ਕਰ ਦਿੱਤੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਸਿੱਧੂ ਮੂਸੇਵਾਲਾ ਨੇ ਦੱਸਿਆ ਕਿ ਉਹ ਪਿੰਡ ਦੇ ਲੋਕਾਂ ਦੀ ਹਰ ਸਮੇਂ ਮਦਦ ਕਰਨ ਦੇ ਲਈ ਤਿਆਰ ਹਨ।

ਪਿੰਡ ਵਿਚ ਜਿਸ ਨੂੰ ਵੀ ਕਦੇ ਉਨ੍ਹਾਂ ਦੀ ਲੋੜ ਪੈਂਦੀ ਹੈ ਤਾਂ ਉਹ ਹਮੇਸ਼ਾਂ ਉਨ੍ਹਾਂ ਲਈ ਤਿਆਰ ਹਨ। ਦੱਸ ਦੱਈਏ ਕਿ ਸਿੱਧੂ ਦੀ ਮਾਤਾ ਅਤੇ ਪਿੰਡ ਦੀ ਸਰਪੰਚ ਚਰਨ ਕੌਰ ਨੇ ਪਿੰਡ ਦੀ ਜੂਹ ‘ਤੇ ਇਕ ਸਾਈਨ ਬੋਰਡ ਲਗਾ ਕੇ ਇਸ ਮਾਹਾਂਮਾਰੀ ਤੋਂ ਬਚਣ ਲਈ ਪਿੰਡ ਵਿਚ ਦਾਖਲ਼ ਹੋਣ ਸਮੇਂ ਮਾਸਕ ਪਹਿਨਣ ਅਤੇ ਹੱਥਾਂ ਨੂੰ ਧੋਕੇ ਆਉਂਣ ਦਾ ਸੁਨੇਹਾ ਦਿੱਤਾ ਹੈ। ਇਸੇ ਨਾਲ ਉਨ੍ਹਾਂ ਨੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਣ ਲਈ ਕਿਹਾ ਕਿ ਉਹ ਕੁਝ ਦਿਨ ਆਪਣੇ ਘਰਾਂ ਵਿਚ ਹੀ ਰਹਿਣ ਅਤੇ ਲੋੜੀਦੀਆਂ ਸਾਵਧਾਨੀਆਂ ਵਰਤਦੇ ਹੋਏ ਸਰਕਾਰੀ ਕਾਨੂੰਨਾਂ ਦੀ ਪਾਲਣਾ ਵੀ ਕਰਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਕਰੋਨਾ ਵਾਇਰਸ ਤੇ ਇਕ ਗੀਤ ਵੀ ਲਿਖ ਚੁੱਕੇ ਹਨ ਜਿਸ ਨੂੰ ਲੋਕਾਂ ਦਾ ਕਾਫ਼ੀ ਭਰਮਾਂ ਹੁੰਗਾਰਾ ਮਿਲ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।