ਕੋਰੋਨਾ ਦਾ ਕਹਿਰ : ਚੰਡੀਗੜ੍ਹ 'ਚ 25 ਇਲਾਕਿਆਂ ਨੂੰ ਕੰਟੇਨਮੈਂਟ ਜੋਨ ਐਲਾਨਿਆਂ
ਦੇਸ਼ ਵਿਚ ਕੁੱਲ 6,11,13,354 ਲੋਕਾਂ ਨੂੰ ਕੋਰੋਨਾ ਵਾਇਰਸ ਦਾ ਟੀਕਾ ਲਗਾਇਆ ਗਿਆ ਹੈ।
ਚੰਡੀਗੜ੍ਹ - ਕੋਰੋਨਾ ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਚੰਡੀਗੜ੍ਹ ਵਿਚ 25 ਇਲਾਕਿਆਂ ਨੂੰ ਕੰਟੇਨਮੈਂਟ ਜੋਨ ਐਲਾਨ ਕੀਤਾ ਹੈ। ਇਸ ਬਾਰੇ ਨਿਊਜ਼ ਏਜੰਸੀ ਏਐੱਨਆਈ ਨੇ ਵੀ ਟਵੀਟ ਕਰ ਕੇ ਜਾਣਕਾਰੀ ਸਾਂਝੀ ਕੀਤੀ ਹੈ। ਜਾਣਕਾਰੀ ਅਨੁਸਾਰ ਇਹ ਹੁਕਮ 30 ਅਪ੍ਰੈਲ ਤੱਕ ਲਾਗੂ ਰਹਿਣਗੇ। ਨਵੇਂ ਕੰਟੇਨਮੈਂਟ ਜ਼ੋਨਾਂ ਵਿਚ ਸੈਕਟਰ 15, 22, 28, 30 ਏ, 32 ਡੀ, 35 ਡੀ, 38 ਏ, 40 ਸੀ, 41 ਬੀ, 42 ਬੀ, 42 ਸੀ, 43 ਬੀ, 44 ਬੀ, 45 ਸੀ, 46 ਏ, 49 ਏ, ਸੈਕਟਰ 63 ਦਾ ਹਿੱਸਾ (ਬਲਾਕ 8 ਅਤੇ 16) ਸ਼ਾਮਲ ਹਨ ਅਤੇ ਪਿੰਡ ਖੁਦਾ ਅਲੀ ਸ਼ੇਰ ਵੀ ਇਸ ਦਾ ਹਿੱਸਾ ਹੈ। ਆਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਖੇਤਰਾਂ ਦੀ ਸਵੱਛਤਾ ਦੇ ਨਿਯੰਤਰਣ ਅਤੇ ਲੋਕਾਂ ਨੂੰ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਕਰਨ, ਮਾਸਕ ਪਹਿਨਣ ਅਤੇ ਹੱਥ ਧੋਣ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਦੇਸ਼ ਵਿਚ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ। ਕੋਰੋਨਾ ਕੇਸਾਂ ਵਿਚ ਹਰ ਰੋਜ਼ ਇਕ ਨਵਾਂ ਉਛਾਲ ਦੇਖਣ ਨੂੰ ਮਿਲਦਾ ਹੈ। ਇਸ ਹਫਤੇ ਕੋਰੋਨਾ ਮਾਮਲਿਆਂ ਵਿੱਚ, ਪਿਛਲੇ ਹਫ਼ਤੇ ਦੇ ਮੁਕਾਬਲੇ 1.3 ਲੱਖ ਕੇਸ ਦਰਜ ਕੀਤੇ ਗਏ ਹਨ। ਇਹ ਉਛਾਲ 51 ਪ੍ਰਤੀਸ਼ਤ ਵਧੇਰੇ ਹੈ। ਮਹਾਰਾਸ਼ਟਰ ਵਿਚ ਇਸ ਸਮੇਂ ਸਭ ਤੋਂ ਵੱਧ ਕੋਰੋਨਾ ਕੇਸ ਹਨ।
ਮਹਾਰਾਸ਼ਟਰ ਵਿਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 31,643 ਨਵੇਂ ਕੇਸ ਸਾਹਮਣੇ ਆਏ ਹਨ। ਨਾਲ ਹੀ, ਜਿਥੇ 20,854 ਲੋਕ ਸੰਕਰਮਿਤ ਹੋਏ ਹਨ, ਉਥੇ 102 ਲੋਕਾਂ ਦੀ ਮੌਤ ਵੀ ਹੋਈ ਹੈ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਦੇਸ਼ ਵਿਚ ਟੀਕਾਕਰਨ ਦੀ ਪ੍ਰਕਿਰਿਆ ਵੀ ਤੇਜ਼ੀ ਨਾਲ ਜਾਰੀ ਹੈ। ਦੇਸ਼ ਵਿਚ ਕੁੱਲ 6,11,13,354 ਲੋਕਾਂ ਨੂੰ ਕੋਰੋਨਾ ਵਾਇਰਸ ਦਾ ਟੀਕਾ ਲਗਾਇਆ ਗਿਆ ਹੈ।