ਕਿਸਾਨ ਆਗੂ ਰਾਕੇਸ਼ ਟਿਕੈਤ ਅਣਮਿੱਥੇ ਸਮੇਂ ਲਈ ਧਰਨੇ ’ਤੇ ਬੈਠੇ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨ ਆਗੂ ਰਾਕੇਸ਼ ਟਿਕੈਤ ਅਣਮਿੱਥੇ ਸਮੇਂ ਲਈ ਧਰਨੇ ’ਤੇ ਬੈਠੇ

image

ਪੁਲਿਸ ਉਤੇ ਲਾਇਆ 

ਮੁਜੱਫਰਨਗਰ, 29 ਮਾਰਚ : ਉਤਰ ਪ੍ਰਦੇਸ਼ ਦੇ ਮੁਜੱਫਰਨਗਰ ਜ਼ਿਲੇ੍ਹ ’ਚ ਮੰਗਲਵਾਰ ਸਵੇਰੇ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਰਾਸ਼ਟਰੀ ਬੁਲਾਰੇ ਰਾਕੇਸ ਟਿਕੈਤ ਯੂਨੀਅਨ ਦੇ ਕੁੱਝ ਵਰਕਰਾਂ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਅਪਣੇ ਸਮਰਥਕਾਂ ਨਾਲ ਨਗਰ ਕੋਤਵਾਲੀ ’ਚ ਅਣਮਿੱਥੇ ਸਮੇਂ ਲਈ ਧਰਨੇ ’ਤੇ ਬੈਠ ਗਏ। ਦਸਿਆ ਜਾ ਰਿਹਾ ਹੈ ਕਿ ਬੀਕੇਯੂ ਦੇ ਕੱੁਝ ਵਰਕਰਾਂ ਨੂੰ ਪੁਲਿਸ ਨੇ ਕੁੱਟਮਾਰ ਦੇ ਮਾਮਲੇ ਵਿਚ ਹਿਰਾਸਤ ਵਿਚ ਲੈ ਲਿਆ ਸੀ, ਜਿਸ ਕਾਰਨ ਇਹ ਪ੍ਰਦਰਸ਼ਨ ਕੀਤਾ ਗਿਆ। ਧਰਨੇ ਦੌਰਾਨ ਪੁਲਿਸ ਤੇ ਵਰਕਰਾਂ ਵਿਚਾਲੇ ਮਾਮੂਲੀ ਹੱਥੋਪਾਈ ਅਤੇ ਹੰਗਾਮਾ ਵੀ ਹੋਇਆ।
ਜਾਣਕਾਰੀ ਅਨੁਸਾਰ ਬੀਕੇਯੂ ਦੇ ਕੱੁਝ ਵਰਕਰਾਂ ਅਤੇ ਇਕ ਰੈਸਟੋਰੈਂਟ ਦੇ ਮਾਲਕ ਅਤੇ ਕਰਮਚਾਰੀਆਂ ਦਰਮਿਆਨ ਦੇਰ ਸ਼ਾਮ ਖਾਣਾ ਖਾਣ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਕਾਰਨ ਸਿਟੀ ਪੁਲਿਸ ਇਨ੍ਹਾਂ ਵਿਅਕਤੀਆਂ ਦਾ ਮੈਡੀਕਲ ਕਰਵਾਉਣ ਲਈ ਜ਼ਿਲ੍ਹਾ ਹਸਪਤਾਲ ਪਹੁੰਚੀ ਸੀ। ਪਰ ਹਸਪਤਾਲ ਪਹੁੰਚਣ ’ਤੇ ਕੁੱਝ ਸਾਥੀਆਂ ਨੇ ਹੰਗਾਮਾ ਕੀਤਾ ਅਤੇ ਭੰਨਤੋੜ ਕੀਤੀ ਤੇ ਕੁੱਝ ਲੋਕਾਂ ਨੂੰ ਜ਼ਬਰਦਸਤੀ ਅਪਣੇ ਨਾਲ ਲੈ ਗਏ। ਇਸ ਕਾਰਨ ਪੁਲਿਸ ਨੇ ਇਸ ਮਾਮਲੇ ਵਿਚ ਕੁੱਝ ਵਿਅਕਤੀਆਂ ਨੂੰ ਹਿਰਾਸਤ ਵਿਚ ਵੀ ਲਿਆ ਸੀ।
ਇਸ ਤੋਂ ਬਾਅਦ ਮੰਗਲਵਾਰ ਸਵੇਰੇ ਰਾਕੇਸ਼ ਟਿਕੈਤ ਨੇ ਬੀਕੇਯੂ ਵਰਕਰਾਂ ਨੂੰ ਪੁਲਿਸ ਵਲੋਂ ਨਜਾਇਜ਼ ਹਿਰਾਸਤ ਵਿਚ ਲੈਣ ਦਾ ਦੋਸ਼ ਲਾਉਂਦਿਆਂ ਕੋਤਵਾਲੀ ਵਿਚ ਧਰਨੇ ’ਤੇ ਬੈਠ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਕੇਸ਼ ਟਿਕੈਤ ਨੇ ਕਿਹਾ, ‘ਦੇਖੋ ਰੋਸ ਇਸ ਗੱਲ ਦਾ ਹੈ ਕਿ ਪੁਲਿਸ ਪ੍ਰਸ਼ਾਸਨ ਕਿਸਾਨ ਸੰਗਠਨ ਦੇ ਲੋਕਾਂ ਨੂੰ ਝੂਠੇ ਕੇਸਾਂ ’ਚ ਫਸਾਉਣਾ ਚਾਹੁੰਦਾ ਹੈ। ਇਥੇ ਜ਼ਿਲ੍ਹੇ ਵਿਚ ਕੋਈ ਕਹਿਣ ਜਾਂ ਸੁਣਨ ਵਾਲਾ ਨਹੀਂ ਹੈ। ਉਨ੍ਹਾਂ ਦਾ ਨਿਸ਼ਾਨਾ ਕਦੇ ਵੀ ਕਾਮਯਾਬ ਨਹੀਂ ਹੋਵੇਗਾ।
ਟਿਕੈਤ ਨੇ ਕਿਹਾ, ‘ਦੋ ਲੋਕ ਇਹ ਹੰਗਾਮਾ ਕਰ ਰਹੇ ਸਨ, ਉਨ੍ਹਾਂ ’ਤੇ ਮਾਮਲਾ ਬਣਦਾ ਹੈ। ਉਨ੍ਹਾਂ ’ਤੇ ਕਾਰਵਾਈ ਕਰ ਦਿਉ, ਉਨ੍ਹਾਂ ਵਿਚੋਂ ਇਕ ਦੁਕਾਨਦਾਰ ਹੈ। ਇਕ ਸੰਗਠਨ ਦਾ ਬੰਦਾ ਹੈ। (ਏਜੰਸੀ)
ਦੁਕਾਨ ’ਤੇ ਦੋਵਾਂ ਵਿਚਾਲੇ ਲੜਾਈ ਹੋ ਗਈ। ਜੇ ਕੋਈ ਉਸ ਦੀ ਸਿਫਾਰਸ਼ ਵਿਚ ਆ ਗਿਆ ਤਾਂ ਉਹ ਵੀ ਬੰਦ ਕਰ ਦਿਤਾ ਗਿਆ। ਇਸ ਕੇਸ ਵਿਚ ਤੁਸੀਂ 20 ਬੰਦਿਆਂ ਨੂੰ ਬੰਦ ਕਰ ਰਹੇ ਹੋ? ਤੁਸੀਂ ਦੋਹਾਂ ਨੂੰ ਬੰਦ ਕਰੋ ਉਹ ਕੇਸ ਲੜੇਗਾ ਜਾਂ ਫ਼ੈਸਲਾ ਕਰੇਗਾ।    (ਏਜੰਸੀ)